From Wikipedia, the free encyclopedia
ਮੈਸੀਅਰ 81 ( ਐਨ.ਜੀ.ਸੀ.3081 ਜਾਂ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ) ਇੱਕ ਚੱਕਰੀ ਅਕਾਸ਼ਗੰਗਾ ਹੈ ਜੋ ਕਿ ਸਪਤਰਿਸ਼ੀ ਤਾਰਾਮੰਡਲ ਤੋਂ 1.2 ਕਰੋੜ ਪ੍ਰਕਾਸ਼-ਸਾਲ ਦੀ ਦੂਰੀ 'ਤੇ ਹੈ। ਧਰਤੀ ਦੇ ਨੇੜੇ ਹੋਣ, ਵੱਡੇ ਆਕਾਰ ਅਤੇ ਕਿਰਿਆਸ਼ੀਲ ਅਕਾਸ਼ੀ ਨਾਭਿਕ ਹੋਣ ਕਾਰਨ ਇਸ ਉੱਤੇ ਕਾਫੀ ਖੋਜ ਕੀਤੀ ਗਈ ਹੈ। ਅਕਾਸ਼ਗੰਗਾ ਦੇ ਵੱਡੇ ਆਕਾਰ ਅਤੇ ਚਮਕੀਲੇ ਹੋਣ ਕਾਰਨ ਇਹ ਅਕਾਸ਼ ਯਾਤਰੀਆਂ ਦੀ ਇਸਨੂੰ ਦੇਖਣ ਵਿੱਚ ਕਾਫੀ ਰੁਚੀ ਹੁੰਦੀ ਹੈ।
ਕੈੱਨ ਕ੍ਰਾਫੋਰਡ ਦੁਆਰਾ ਐਮ.81 | |
ਨਿਰੀਖਣ ਅੰਕੜੇ ਯੁੱਗ J2000 | |
---|---|
ਤਾਰਾਮੰਡਲ | ਸਪਤਰਿਸ਼ੀ[3] |
ਸੱਜੇ ਜਾਣਾ | 09h 55m 33.2s[4] |
ਝੁਕਾਅ | +69° 3′ 55″[4] |
ਸਪੱਸ਼ਟ ਪਸਾਰ (Apparent dimension) (V) |
26.9 × 14.1 moa[4] |
ਸਪੱਸ਼ਟ ਪਰਿਮਾਨ (V) | 6.94[5][6] |
ਵਿਸ਼ੇਸ਼ਤਾ | |
ਕਿਸਮ | SA(s)ab,[4] LINER[4] |
Astrometry | |
Heliocentric radial velocity | −34 ± 4[4] km/s |
ਲਾਲੀਕਰਨ | −0.000113 ± 0.000013[4] |
Galactocentric velocity | 73 ± 6[4] km/s |
ਦੂਰੀ | 11.8 ± 0.4 Mly (3.62 ± 0.12 Mpc) |
ਹੋਰ ਅਹੁਦੇ | |
ਮੈਸੀਅਰ 81 ਦੀ ਖੋਜ ਜੌਹਾਨ ਇਲਰਟ ਬੋਡ ਨੇ 1774 ਵਿੱਚ ਕੀਤੀ ਸੀ। ਇਸੇ ਕਰਕੇ ਇਸ ਅਕਾਸ਼ਗੰਗਾ ਨੂੰ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ। ਪਾਇਰੀ ਮੈਕੇਨ ਅਤੇ ਚਾਰਲਸ ਮੈਸੀਅਰ ਨੇ ਇਸ ਅਕਾਸ਼ਗੰਗਾ ਦੀ ਮੁੜ-ਪਹਿਚਾਣ ਕਰਕੇ ਇਸਨੂੰ ਮੈਸੀਅਰ ਸ਼੍ਰੇਣੀ ਵਿੱਚ ਸੂਚੀਬੱਧ ਕਰ ਦਿੱਤਾ।
ਇਨਫਰਾਰੈੱਡ ਤਰੰਗਾਂ ਦੀ ਹੋਣ ਵਾਲੀ ਜ਼ਿਆਦਾਤਰ ਨਿਕਾਸੀ ਪੁਲਾੜੀ ਧੂੜ ਦੇ ਕਾਰਨ ਪੈਦਾ ਹੁੰਦੀ ਹੈ। ਇਹ ਪੁਲਾੜੀ ਧੂੜ, ਚੱਕਰੀ ਅਕਾਸ਼ਗੰਗਾ ਦੀਆਂ ਗੋਲ ਮੁੜੀਆਂ ਬਾਹਾਂ ਦੇ ਦੁਆਲੇ ਅਤੇ ਤਾਰਾ ਨਿਰਮਾਣ ਖੇਤਰਾਂ ਵਿੱਚ ਮਿਲਦੀ ਹੈ। ਜੇਕਰ ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਗਰਮ ਤੇ ਛੋਟੇ ਜੀਵਨ ਕਾਲ ਵਾਲੇ ਨੀਲੇ ਤਾਰੇ ਤਾਰਾ ਨਿਰਮਾਣ ਖੇਤਰ ਵਿੱਚ ਹੁੰਦੇ ਹਨ ਅਤੇ ਧੂੜ ਕਣਾਂ ਨੂੰ ਗਰਮ ਕਰਨ ਸਮਰੱਥ ਹੁੰਦੇ ਹਨ ਜਿਸ ਕਰਕੇ ਇਸ ਖੇਤਰ ਵਿੱਚੋਂ ਇਨਫਰਾਰੈੱਡ ਧੂੜ ਨਿਕਾਸੀ ਵਿੱਚ ਵਾਧਾ ਹੋ ਜਾਂਦਾ ਹੈ।
ਮੈਸੀਅਰ 81 ਵਿੱਚ ਕੇਵਲ ਇੱਕ ਹੀ ਸੁਪਰਨੋਵਾ ਦੀ ਪਹਿਚਾਣ ਕੀਤੀ ਗਈ ਹੈ। ਇਸ ਸੁਪਰਨੋਵਾ ਦਾ ਨਾਂ ਐਸ.ਐਨ 1993.ਜੇ ਹੈ ਅਤੇ ਇਸਦੀ ਖੋਜ ਸਪੇਨ ਦੇ ਐਫ.ਗਾਰਸ਼ੀਆ ਨੇ 28 ਮਾਰਚ 1993 ਨੂੰ ਕੀਤੀ ਸੀ। ਉਸ ਸਮੇਂ ਦੌਰਾਨ ਇਹ ਇਭ ਤੋਂ ਜ਼ਿਆਦਾ ਚਮਕ ਵਾਲਾ ਦੂਜਾ ਸੁਪਰਨੋਵਾ ਸੀ। ਸਮੇਂ-ਸਮੇਂ 'ਤੇ ਇਸਦੀਆਂ ਸਪੈਕਟ੍ਰਲ (spectral) ਵਿਸ਼ੇਸ਼ਤਾਵਾਂ ਬਦਲਦੀਆਂ ਰਹਿੰਦੀਆਂ ਹਨ।
ਮੈਸੀਅਰ 81 ਐਮ.81 ਸਮੂਹ ਦੀ ਸਭ ਤੋਂ ਵੱਡੀ ਅਕਾਸ਼ਗੰਗਾ ਹੈ। ਇਸ ਸਮੂਹ ਵਿੱਚ 34 ਅਕਾਸ਼ਗੰਗਾ ਹਨ ਅਤੇ ਇਹ ਸਮੂਹ ਸਪਤਰਿਸ਼ੀ ਤਾਰਾਮੰਡਲ ਵਿੱਚ ਸਥਿਤ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.