ਮੇਨਲੈਂਡ ਸਾਊਥ ਈਸਟ ਏਸ਼ੀਆ
From Wikipedia, the free encyclopedia
ਮੇਨਲੈਂਡ ਸਾਊਥ ਈਸਟ ਏਸ਼ੀਆ (ਜਾਂ ਇੰਡੋਚਾਈਨੀਜ਼ ਪ੍ਰਾਇਦੀਪ ) ਦੱਖਣ-ਪੂਰਬੀ ਏਸ਼ੀਆ ਦਾ ਮਹਾਂਦੀਪ ਦਾ ਹਿੱਸਾ ਹੈ। ਇਹ ਹਿੰਦ ਉਪ-ਮਹਾਂਦੀਪ ਦੇ ਪੂਰਬ ਅਤੇ ਚੀਨ ਦੇ ਦੱਖਣ ਵਿਚ ਸਥਿਤ ਹੈ ਅਤੇ ਪੱਛਮ ਵਿਚ ਹਿੰਦ ਮਹਾਂਸਾਗਰ ਅਤੇ ਪੂਰਬ ਵਿਚ ਪ੍ਰਸ਼ਾਂਤ ਮਹਾਂਸਾਗਰ ਨਾਲ ਘਿਰਿਆ ਹੋਇਆ ਹੈ। ਇਸ ਵਿੱਚ ਮਿਆਂਮਾਰ (ਬਰਮਾ), ਥਾਈਲੈਂਡ, ਪ੍ਰਾਇਦੀਪ ਮਲੇਸ਼ੀਆ, ਲਾਓਸ, ਕੰਬੋਡੀਆ ਅਤੇ ਵੀਅਤਨਾਮ ਸ਼ਾਮਲ ਹਨ।
ਸ਼ਬਦ ਇੰਡੋਚਾਈਨਾ (ਅਸਲ ਵਿੱਚ ਇੰਡੋ-ਚਾਈਨਾ), ਉੱਨੀਵੀਂ ਸਦੀ ਦੇ ਅਰੰਭ ਵਿੱਚ ਘੜਿਆ ਗਿਆ ਸੀ। ਇਹ ਭਾਰਤੀ ਸਭਿਅਤਾ ਅਤੇ ਚੀਨੀ ਸਭਿਅਤਾ ਦੇ ਖੇਤਰ ਵਿਚ ਸਭਿਆਚਾਰਕ ਪ੍ਰਭਾਵ ਤੇ ਜ਼ੋਰ ਦਿੰਦਾ ਹੈ। ਇਸ ਸ਼ਬਦ ਨੂੰ ਬਾਅਦ ਵਿਚ ਫ੍ਰੈਂਚ ਇੰਡੋਚਾਈਨਾ (ਅੱਜ ਦਾ ਕੰਬੋਡੀਆ, ਵੀਅਤਨਾਮ, ਅਤੇ ਲਾਓਸ) ਦੀ ਬਸਤੀ ਦੇ ਨਾਂ ਵਜੋਂ ਅਪਣਾਇਆ ਗਿਆ।