![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d0/Milos_Forman.jpg/640px-Milos_Forman.jpg&w=640&q=50)
ਮਿਲੋਸ਼ ਫ਼ੋਰਮੈਨ
From Wikipedia, the free encyclopedia
ਜੈਨ ਤੋਮਾਸ਼ "ਮਿਲੋਸ਼" ਫ਼ੋਰਮੈਨ (ਚੈੱਕ: [ˈmɪloʃ ˈforman]; 18 ਫ਼ਰਵਰੀ 1932 – 13 ਅਪਰੈਲ 2018) ਇੱਕ ਚੈੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਅਦਾਕਾਰ ਅਤੇ ਪ੍ਰੋਫ਼ੈਸਰ ਸੀ ਜਿਸਨੇ 1968 ਤੱਕ ਮੁੱਖ ਤੌਰ 'ਤੇ ਪਹਿਲਾਂ ਵਾਲੇ ਚੈਕੋਸਲੋਵਾਕੀਆ ਵਿੱਚ ਰਹਿ ਕੇ ਕੰਮ ਕੀਤਾ ਸੀ।
ਮਿਲੋਸ਼ ਫ਼ੋਰਮੈਨ | |
---|---|
![]() ਫ਼ੋਰਮੈਨ 2009 ਵਿੱਚ | |
ਜਨਮ | ਜੈਨ ਤੋਮਾਸ਼ ਫ਼ੋਰਮੈਨ (1932-02-18)18 ਫਰਵਰੀ 1932 |
ਮੌਤ | 13 ਅਪ੍ਰੈਲ 2018(2018-04-13) (ਉਮਰ 86) ਡੈਨਬਰੀ, ਕੋਨੈਕਟੀਕਟ, ਸੰਯੁਕਤ ਰਾਜ ਅਮਰੀਕਾ[1] |
ਪੇਸ਼ਾ | ਅਦਾਕਾਰ, ਨਿਰਦੇਸ਼ਕ, ਸਕ੍ਰੀਨਲੇਖਕ |
ਸਰਗਰਮੀ ਦੇ ਸਾਲ | 1953–2011 |
ਲਈ ਪ੍ਰਸਿੱਧ |
|
ਜੀਵਨ ਸਾਥੀ |
ਜੈਨਾ ਬ੍ਰੈਜਸ਼ੋਵਾ
(ਵਿ. 1958; ਤ. 1962)ਵੇਰਾ ਕ੍ਰੇਸਾਦਲੋਵਾ
(ਵਿ. 1964; ਤ. 1999)ਮਾਰਟੀਨਾ ਜ਼ਬੋਰਲੋਵਾ
(ਵਿ. 1999; ਮੌਤ 2018) |
ਬੱਚੇ | 4 |
ਦਸਤਖ਼ਤ | |
![]() |
ਫ਼ੋਰਮੈਨ ਚੈਕੋਸਲੋਵਾਕੀਆ ਦੀ ਨਵੀਨ ਲਹਿਰ ਵਿੱਚ ਇੱਕ ਬਹੁਤ ਮਹੱਤਵਪੂਰਨ ਵਿਅਕਤੀ ਸੀ। ਉਸਦੀ 1967 ਦੀ ਫ਼ਿਲਮ ਦ ਫ਼ਾਇਰਮੈਨਜ਼ ਬਾਲ ਨੂੰ ਵਿਦਵਾਨਾਂ ਅਤੇ ਚੈਕੋਸਲੋਵਾਕੀਆ ਦੇ ਅਧਿਕਾਰੀਆਂ ਦੁਆਰਾ ਵੇਖਿਆ ਗਿਆ ਸੀ। ਇਹ ਇੱਕ ਸੂਬਾਈ ਸ਼ਹਿਰ ਵਿੱਚ ਮਾੜੀ ਸਮਾਜਿਕ ਘਟਨਾ ਦੀ ਕੁਦਰਤੀ ਪੇਸ਼ਕਸ਼ ਸੀ ਅਤੇ ਇਹ ਪੂਰਬੀ ਯੂਰਪੀ ਕਮਿਊਨਿਜ਼ਮ ਤੇ ਕਰਾਰੀ ਸੱਟ ਮਾਰਦੀ ਸੀ। ਇਸਦੇ ਨਤੀਜੇ ਵੱਜੋਂ ਇਹ ਫ਼ਿਲਮ ਤੇ ਫ਼ੋਰਮੈਨ ਦੇ ਜੱਦੀ ਦੇਸ਼ ਵਿੱਚ ਕਈ ਸਾਲਾਂ ਤੱਕ ਪਬੰਦੀ ਲੱਗੀ ਰਹੀ ਸੀ।
ਜਦੋਂ ਫ਼ੋਰਮੈਨ ਚੈਕੋਸਲੋਵਾਕੀਆ ਛੱਡ ਕੇ ਸੰਯੁਕਤ ਰਾਜ ਅਮਰੀਕਾ ਆ ਗਿਆ ਤਾਂ ਉਸਦੀਆਂ ਦੋਵਾਂ ਫ਼ਿਲਮਾਂ ਵਨ ਫ਼ਲਿਊ ਓਵਰ ਦ ਕੁਕੂਜ਼ ਨੈਸਟ ਅਤੇ ਅਮੇਡੀਅਸ ਨੂੰ ਬਹੁਤ ਸਫ਼ਲਤਾ ਮਿਲੀ ਅਤੇ ਇਹਨਾਂ ਦੋਵਾਂ ਫ਼ਿਲਮਾਂ ਲਈ ਉਸਨੂੰ ਸਭ ਤੋਂ ਵਧੀਆ ਨਿਰਦੇਸ਼ਨ ਲਈ ਅਕਾਦਮੀ ਇਨਾਮ ਮਿਲਿਆ। ਵਨ ਫ਼ਲਿਊ ਓਵਰ ਦ ਕੁਕੂਜ਼ ਨੈਸਟ ਸਾਰੇ ਪੰਜ ਮੁੱਖ ਅਕਾਦਮੀ ਇਨਾਮ (ਸਭ ਤੋਂ ਵਧੀਆ ਫ਼ਿਲਮ, ਮੁੱਖ ਰੋਲ ਵਿੱਚ ਅਦਾਕਾਰ, ਮੁੱਖ ਰੋਲ ਵਿੱਚ ਅਦਾਕਾਰਾ, ਨਿਰਦੇਸ਼ਨ ਅਤੇ ਸਕ੍ਰੀਨਪਲੇ) ਜਿੱਤਣ ਵਾਲੀ ਦੂਜੀ ਫ਼ਿਲਮ ਬਣ ਗਈ ਸੀ। ਇਹ ਕਰ ਸਕਣ ਵਾਲੀਆਂ ਦੂਜੀਆਂ ਦੋ ਫ਼ਿਲਮਾਂ ਦੇ ਨਾਮ ਇਟ ਹੈਪਨਡ ਵਨ ਨ੍ਹਾਈਟ (1934) ਅਤੇ ਦ ਸਾਇਲੈਂਸ ਔਫ਼ ਦ ਲੈਂਬਸ (1991) ਹਨ।
ਫ਼ੋਰਮੈਨ ਨੂੰ ਅਕਾਦਮੀ ਇਨਾਮਾਂ ਵਿੱਚ ਦ ਪੀਪਲ ਵਰਸਜ਼ ਲੈਰੀ ਫ਼ਲਿੰਟ (1996) ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸਨੇ ਗੋਲਡਨ ਗਲੋਬ, ਕਾਨ੍ਹਸ, ਬਰਲਿਨਾਲੇ, ਬਾਫ਼ਟਾ, ਸੀਜ਼ਰ, ਯੂਰਪੀਅਨ ਫ਼ਿਲਮ ਅਕੈਡਮੀ ਅਤੇ ਚੈਕ ਲਾਇਨ ਦੇ ਅਵਾਰਡ ਵੀ ਜਿੱਤੇ ਹਨ।[2]