ਮਾਰਕ ਸੇਲਿੰਗ
ਅਮਰੀਕੀ ਅਦਾਕਾਰ ਅਤੇ ਗਾਇਕ-ਗੀਤਕਾਰ / From Wikipedia, the free encyclopedia
ਮਾਰਕ ਵੇਨ ਸੇਲਿੰਗ (17 ਅਗਸਤ 1982 – 30 ਜਨਵਰੀ 2018)[1] ਇੱਕ ਅਮਰੀਕੀ ਅਦਾਕਾਰ, ਗਾਇਕ-ਗੀਤਕਾਰ ਅਤੇ ਇੱਕ ਕਰਾਰ ਕੀਤਾ ਗਿਆ ਦੋਸ਼ੀ ਸੀ। ਉਹ "ਗਲਈ" ਨਾਮ ਦੀ ਟੈਲੀਵਿਜ਼ਨ ਲੜੀ ਵਿੱਚ "ਪੱਕ" ਪੱਕਰਮੈਨ ਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਸੀ।[2] ਉਸਦਾ ਜਨਮ ਟੈਕਸਾਸ ਦੇ ਡਾਲਾਸ ਵਿਖੇ ਹੋਇਆ ਸੀ।
ਦਸੰਬਰ 2015 ਵਿੱਚ, ਸੇਲਿੰਗ ਨੂੰ ਵੱਡੀ ਗਿਣਤੀ ਵਿੱਚ ਤਸਵੀਰਾਂ ਅਤੇ ਵੀਡੀਓਸ, ਜੋ ਕਿ ਬੱਚਿਆਂ ਦੀ ਪੌਰਨੋਗ੍ਰਾਫ਼ੀ ਬਾਰੇ ਸਨ, ਰੱਖਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।[3][4] ਅਕਤੂਬਰ 2017 ਵਿੱਚ, ਸੇਲਿੰਗ ਨੂੰ ਦੋਸ਼ੀ ਮੰਨ ਲਿਆ ਗਿਆ ਅਤੇ ਚਾਰ ਤੋਂ ਸੱਤ ਸਾਲ ਤੱਕ ਦੀ ਜੇਲ੍ਹ ਕਰ ਦਿੱਤੀ ਗਈ।[5] ਉਸਦੀ ਮੁਲਾਕਾਤ ਦੀ ਮਿਤੀ ਮਾਰਚ 2018 ਦੀ ਰੱਖੀ ਗਈ ਸੀ।[6]
ਸੇਲਿੰਗ ਨੇ 30 ਜਨਵਰੀ 2018 ਨੂੰ ਲਾਸ ਏਂਜਲਸ, ਕੈਲੀਫ਼ੋਰਨੀਆ ਵਿੱਚ ਆਪਣੇ ਘਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸਦੀ ਉਮਰ 35 ਸਾਲ ਸੀ।[7]