ਭਾਰਤੀ ਸਿਆਸੀ ਪਾਰਟੀ From Wikipedia, the free encyclopedia
ਭਾਰਤੀ ਜਨਤਾ ਪਾਰਟੀ (BJP - ਬੀ॰ਜੇ॰ਪੀ) ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 6 ਅਪਰੈਲ 1980 ਵਿੱਚ ਹੋਈ ਸੀ।[1] ਇਸ ਦਲ ਦੇ ਵਰਤਮਾਨ ਪ੍ਰਧਾਨ ਅਮਿਤ ਸ਼ਾਹ ਹੈ। ਭਾਰਤੀ ਜਨਤਾ ਯੁਵਾ ਮੋਰਚਾ ਇਸ ਦਲ ਦਾ ਯੁਵਾ ਸੰਗਠਨ ਹੈ। 2004 ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ 85 866 593 ਮਤ (22 %, 138 ਸੀਟਾਂ) ਮਿਲੇ ਸਨ। ਭਾਜਪਾ ਦਾ ਮੁੱਖਪੱਤਰ ਕਮਲ ਸੰਦੇਸ਼ Archived 2009-02-20 at the Wayback Machine. ਹੈ, ਜਿਸਦੇ ਸੰਪਾਦਕ ਪ੍ਰਭਾਤ ਝਾ ਹੈ।[2]
2014 ਦੀਆਂ ਚੋਣਾਂ ਵਿੱਚ ਭਾਜਪਾ ਨੇ ਪੂਰਬ ਵਿੱਚ ਬਿਹਾਰ ਤੇ ਪੱਛਮ ਵਿੱਚ ਗੁਜਰਾਤ ਤੱਕ ਜਿੱਤ ਦਾ ਪਰਚਮ ਲਹਿਰਾਇਆ ਸੀ ਤੇ ਹਿੰਦੀ ਭਾਸ਼ੀ ਖੇਤਰ ਵਿੱਚ ਤਾਂ ਇਸ ਨੇ 90 ਫ਼ੀਸਦ ਸੀਟਾਂ ਹਾਸਲ ਕੀਤੀਆਂ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਫੌਰੀ ਬਾਅਦ ਮੋਦੀ ਲਹਿਰ ਉੱਤਰ ਪ੍ਰਦੇਸ਼ ਵਿੱਚ ਸੁਨਾਮੀ ਦਾ ਰੂਪ ਧਾਰ ਗਈ ਸੀ ਅਤੇ 403 ਮੈਂਬਰੀ ਸਦਨ ਵਿੱਚ ਪਾਰਟੀ ਨੇ 312 ਸੀਟਾਂ ਜਿੱਤੀਆਂ ਸਨ।[3]
Seamless Wikipedia browsing. On steroids.