From Wikipedia, the free encyclopedia
ਬੁਢਾ ਗੋਰੀਓ (Le Père Goriot) (ਫਰਾਂਸੀਸੀ pronunciation: [lə pɛʁ ɡɔʁjo], ਜਾਂ ਗੋਰੀਓ ਫ਼ਾਦਰ) ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਔਨਰੇ ਦ ਬਾਲਜ਼ਾਕ (1799–1850) ਦਾ 1835 ਵਿੱਚ ਪਹਿਲੀ ਵਾਰ ਛਪਿਆ ਨਾਵਲ ਹੈ। ਇਹ ਲਾ ਕੌਮੇਦੀ ਉਮੇਨ ਨਾਮ ਦੀ ਅੰਤਰ-ਸੰਬੰਧਿਤ ਨਾਵਲ ਲੜੀ ਦਾ ਇੱਕ ਹਿੱਸਾ ਹੈ। ਇਹ ਉਸ ਰਚਨਾ ਦੇ 'ਪੈਰਿਸ ਦੇ ਜੀਵਨ ਦੇ ਦ੍ਰਿਸ਼' ਵਾਲੇ ਭਾਗ ਵਿੱਚ ਸ਼ਾਮਲ ਹੈ। ਇਸਦਾ ਘਟਨਾ ਸਥਾਨ 1819 ਦਾ ਪੈਰਸ ਹੈ। ਇਹ ਆਪੋ ਵਿੱਚ ਜੁੜੇ ਤਿੰਨ ਪਾਤਰਾਂ ਦੇ ਜੀਵਨ ਤੇ ਝਾਤ ਪਾਉਂਦਾ ਹੈ: ਮੋਹ ਕਰਨ ਵਾਲਾ ਬੁਢਾ ਗੋਰੀਓ; ਦੂਜਾ ਵੌਤ੍ਰਿਨ ਨਾਮ ਦਾ ਲੁਕਿਆ ਹੋਇਆ ਅਪਰਾਧੀ ਰਹੱਸਮਈ ਕਿਰਦਾਰ ਹੈ; ਅਤੇ ਤੀਜਾ ਇੱਕ ਕਾਨੂੰਨ ਦਾ ਵਿਦਿਆਰਥੀ ਹੈ ਜਿਸਦਾ ਨਾਮ 'ਯੂਜੀਨ ਦੇ ਰਾਸਤਿਗਨਾਕ' ਹੈ। ਬਾਲਜਾਕ ਨੇ ਇਸ ਨਾਵਲ ਵਿੱਚ ਦੋ ਪੀੜ੍ਹੀਆਂ ਦੇ ਆਪਸੀ ਸੰਬੰਧਾਂ ਨੂੰ ਬੜੀ ਖੂਬਸੂਰਤੀ ਨਾਲ ਦਰਸਾਇਆ ਹੈ। ਬੁਢਾ ਬਾਪ ਆਪਣੀਆਂ ਦੋਨੋਂ ਧੀਆਂ ਲਈ ਕੁਝ ਵੀ ਕਰਨ ਲਈ ਸਦਾ ਤਿਆਰ ਰਹਿੰਦਾ ਹੈ। ਧੀਆਂ ਨੂੰ ਮਰਨ-ਮੰਜੇ ਪਏ ਬਾਪ ਦੀ ਭੋਰਾ ਪ੍ਰਵਾਹ ਨਹੀਂ। ਉਹ ਆਪਣੀ ਮੌਜ-ਮਸਤੀ ਵਿੱਚ ਮਸਤ ਹਨ।[1]
Seamless Wikipedia browsing. On steroids.