ਬੀੜ, ਹਿਮਾਚਲ ਪ੍ਰਦੇਸ਼
ਭਾਰਤ ਦਾ ਇੱਕ ਪਿੰਡ / From Wikipedia, the free encyclopedia
ਬੀੜ ਉੱਤਰੀ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਜੋਗਿੰਦਰ ਨਗਰ ਘਾਟੀ ਦੇ ਪੱਛਮ ਵਿੱਚ ਇੱਕ ਪਿੰਡ ਹੈ। ਇਸ ਨੂੰ ਭਾਰਤ ਦੀ ਪੈਰਾਗਲਾਈਡਿੰਗ ਰਾਜਧਾਨੀ ਦਾ ਮਾਣ ਪਰਾਪਤ ਹੈ।[1] [2] ਇਹ ਬੀੜ ਤਿੱਬਤੀ ਕਲੋਨੀ ਦਾ ਸਥਾਨ ਵੀ ਹੈ।1959 ਦੇ ਤਿੱਬਤੀ ਵਿਦਰੋਹ ਤੋਂ ਬਾਅਦ ਤਿੱਬਤੀ ਸ਼ਰਨਾਰਥੀਆਂ ਲਈ ਇੱਕ ਬੰਦੋਬਸਤ ਵਜੋਂ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਇਹ ਸਥਾਪਿਤ ਕੀਤੀ ਗਈ ਸੀ।
ਵਿਸ਼ੇਸ਼ ਤੱਥ ਬੀੜ, ਦੇਸ਼ ...
ਬੀੜ | |
---|---|
ਪਿੰਡ | |
ਗੁਣਕ: 32.05°N 76.70°E / 32.05; 76.70 | |
ਦੇਸ਼ | ਭਾਰਤ |
State | ਹਿਮਾਚਲ ਪ੍ਰਦੇਸ਼ |
ਖੇਤਰ | ਬੈਜਨਾਥ |
ਜ਼ਿਲ੍ਹਾ | ਕਾਂਗੜਾ |
ਉੱਚਾਈ | 1,525 m (5,003 ft) |
ਭਾਸ਼ਾਵਾਂ | |
ਸਮਾਂ ਖੇਤਰ | ਯੂਟੀਸੀ+5:30 (IST) |
PIN | 176 077 |
Telephone code | 91-1894 |
ਬੰਦ ਕਰੋ
ਬੀੜ ਕਈ ਤਿੱਬਤੀ ਬੋਧੀ ਮੱਠਾਂ ਅਤੇ ਨਿੰਗਮਾ ਸਕੂਲ, ਕਰਮਾ ਕਾਗਯੂ ਸਕੂਲ, ਅਤੇ ਸਾਕਿਆ ਸਕੂਲ ਦੇ ਸਹਾਇਕ ਕੇਂਦਰਾਂ ਲਈ ਜਾਣਿਆ ਜਾਂਦਾ ਹੈ, ਜੋ ਕਿ ਬੀੜ ਦੇ ਕਸਬੇ ਵਿੱਚ ਜਾਂ ਨੇੜੇ ਸਥਿਤ ਹੈ। ਬੀੜ ਵਿੱਚ ਇੱਕ ਵੱਡਾ ਸਟੂਪਾ ਵੀ ਸਥਿਤ ਹੈ। ਈਕੋਟੂਰਿਜ਼ਮ, ਅਧਿਆਤਮਿਕ ਅਧਿਐਨ ਅਤੇ ਧਿਆਨ ਸੈਲਾਨੀਆਂ ਨੂੰ ਖਿਚ ਪਾਉਂਦੇ ਹਨ।