ਬਲੇਅਰ ਪੀਚ ਦੀ ਮੌਤ
From Wikipedia, the free encyclopedia
ਕਲੈਮੰਟ ਬਲੇਅਰ ਪੀਚ (25 ਮਾਰਚ 1946 - 23 ਅਪਰੈਲ 1979) ਨਿਊਜੀਲੈਂਡ ਵਿੱਚ ਜਨਮਿਆ ਇੱਕ ਅਧਿਆਪਕ ਸੀ ਜਿਸਦੀ 1979 ਵਿੱਚ ਸਾਊਥਾਲ, ਮਿੱਡਲਸੈਕਸ, ਇੰਗਲੈਂਡ ਵਿੱਚ ਨਸਲਵਾਦੀਆਂ ਦੇ ਹੱਥੋਂ ਇੱਕ ਨਸਲਵਾਦ-ਵਿਰੋਧੀ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ।[1]
ਬਲੇਅਰ ਪੀਚ | |
---|---|
ਜਨਮ | ਕਲੈਮੰਟ ਬਲੇਅਰ ਪੀਚ (1946-03-25)25 ਮਾਰਚ 1946 ਨਿਊਜੀਲੈਂਡ |
ਮੌਤ | 23 ਅਪ੍ਰੈਲ 1979(1979-04-23) (ਉਮਰ 33) ਸਾਊਥਾਲ, ਮਿੱਡਲਸੈਕਸ, ਇੰਗਲੈਂਡ |
ਮੌਤ ਦਾ ਕਾਰਨ | ਸਿਰ ਦੀ ਸੱਟ |
ਪੇਸ਼ਾ | ਅਧਿਆਪਕ |
ਲਈ ਪ੍ਰਸਿੱਧ | ਨਸਲਵਾਦ-ਵਿਰੋਧੀ ਪ੍ਰਦਰਸ਼ਨ ਦੌਰਾਨ ਮੌਤ |
ਉਹ ਸੱਜ-ਪਿਛਾਖੜ ਦੇ ਖਿਲਾਫ ਪ੍ਰਚਾਰਕ ਅਤੇ ਕਾਰਕੁਨ ਸੀ ਅਤੇ ਅਪਰੈਲ 1979 'ਚ ਉਸਨੇ ਨੈਸ਼ਨਲ ਫਰੰਟ ਦੀ ਚੋਣ ਮੀਟਿੰਗ ਦੇ ਵਿਰੋਧ ਵਿੱਚ ਇੱਕ ਨਾਜ਼ੀ-ਵਿਰੋਧੀ ਲੀਗ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਇਆ ਸੀ ਕਿ ਉਸਤੇ ਨਸਲਵਾਦੀਆਂ ਨੇ ਹਮਲਾ ਕਰ ਦਿੱਤਾ। ਉਸ ਦੇ ਸਿਰ ਤੇ ਘਾਤਕ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਗਿਆ। ਹਸਪਤਾਲ ਵਿੱਚ ਅਗਲੇ ਦਿਨ ਉਸ ਦੀ ਮੌਤ ਹੋ ਗਈ। ਮਈ 1980 ਵਿੱਚ ਇੱਕ ਤਫਤੀਸ਼ੀ ਜਿਊਰੀ ਨੇ ਉਸ ਦੀ ਮੌਤ ਨੂੰ ਦੁਰਸਾਹਸੀ ਸਰਗਰਮੀਆਂ ਦਾ ਨਤੀਜਾ ਦੱਸਿਆ। ਪੀਚ ਦੀ ਦੋਸਤ ਕੁੜੀ, ਸੇਲੀਆ ਸਟੱਬ, ਉਸ ਦੀ ਮੌਤ ਦੀ ਪਬਲਿਕ ਪੜਤਾਲ ਕਰਵਾਉਣ ਲਈ ਕਈ ਸਾਲ ਯਤਨ ਕਰਦੀ ਰਹੀ। ਮੈਟਰੋਪੋਲੀਟਨ ਪੁਲਿਸ ਸੇਵਾ ਨੇ ਪੀਚ ਦੇ ਭਰਾ ਦੇ ਨਾਲ 1989 'ਚ ਇੱਕ ਅਦਾਲਤ-ਬਾਹਰ ਸਮਝੌਤਾ ਕਰ ਲਿਆ।[2] ਮੈਟਰੋਪੋਲੀਟਨ ਪੁਲਿਸ ਦੀਆਂ ਬਲੇਅਰ ਪੀਚ ਦੀ ਮੌਤ ਲਈ ਆਪਣੇ ਹੀ ਅਧਿਕਾਰੀ ਦੀ ਜ਼ਿੰਮੇਵਾਰੀ ਦੀ ਪਛਾਣ ਕਰਦੀਆਂ ਰਿਪੋਰਟਾਂ 27 ਅਪਰੈਲ ਨੂੰ 2010 ਜਨਤਾ ਲਈ ਖੁੱਲ੍ਹੀਆਂ ਕੀਤੀਆਂ ਗਈਆਂ।[3]