![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/6d/Volkswagen_logo_2019.svg/langpa-640px-Volkswagen_logo_2019.svg.png&w=640&q=50)
ਫ਼ੌਕਸਵੈਗਨ
From Wikipedia, the free encyclopedia
ਫ਼ੌਕਸਵੈਗਨ (VW; ਜਰਮਨ ਉਚਾਰਨ: [ˈfɔlksˌvaːɡən]; /ˈvoʊks.wæɡ.ən/) ਇੱਕ ਜਰਮਨ ਆਟੋਮੋਬਾਇਲ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਵੋਲਫ਼ਸਬਰਗ, ਜਰਮਨੀ ਵਿਖੇ ਹੈ। ਜਰਮਨ ਵਿੱਚ ਫ਼ੌਕਸਵੈਗਨ" ਦਾ ਮਤਲਬ ਹੈ ਲੋਕਾਂ ਦੀ ਕਾਰ। ਭਾਰਤ ਸਮੇਤ ਦੁਨੀਆਂ ਦੇ 150 ਤੋਂ ਵੱਧ ਦੇਸ਼ਾਂ ਵਿੱਚ VOLKSWAGEN ਦੀਆਂ ਗੱਡੀਆਂ ਦੀ ਸੇਲ ਹੁੰਦੀ ਹੈ। VOLKSWAGEN ਇੰਨੀ ਵੱਡੀ ਹੈ ਕਿ ਇਸ ਕੋਲ ਅੱਜ 12 ਤੋਂ ਵੀ ਵੱਧ ਬਰੈਂਡ ਹਨ ਜੋ VOLKSWAGEN ਦੇ ਅੰਡਰ ਆਉਂਦੇ ਹਨ ਜਿੰਨਾਂ ਵਿੱਚ Audi, Bugatti , Bentley, Lamborghini, Porsche, Seat, Skoda, Ducati, MAN , Scania ਜਿਹੇ ਵੱਡੇ ਬਰੈਂਡ ਸ਼ਾਮਿਲ ਹਨ, ਇੰਨਾਂ ਸਾਰੇ ਬਰੈਂਡਸ ਨੂੰ ਅੱਜ VOLKSWAGEN ਗਰੁੱਪ ਚਲਾ ਰਿਹਾ ਹੈ। VOLKSWAGEN ਦੀਆਂ ਗੱਡੀਆਂ ਭਾਰਤ ਵਿੱਚ ਸਭ ਤੋਂ ਜਿਆਦਾ ਸੇਫ, ਟੈਂਕ ਦੀ ਤਰਾਂ ਮਜਬੂਤ ਅਤੇ ਲੰਬੇ ਸਮੇਂ ਤੱਕ ਚਲਣ ਵਾਲੀਆਂ ਗੱਡੀਆਂ ਦੇ ਤੌਰ ਤੇ ਮੰਨੀਆਂ ਜਾਦੀਆਂ ਹਨ । ਭਾਰਤ ਵਿੱਚ VOLKSWAGEN ਗਰੁੱਪ ਦੀ ਸਭ ਤੋਂ ਕਾਮਯਾਬ ਗੱਡੀਆਂ ਵਿੱਚ ਪੋਲੋ, ਵੈਂਟੋ, ਪਸਾਤ ਅਤੇ ਜੈਟਾ ਸ਼ਾਮਿਲ ਹਨ। ਪੋਲੋ ਅਤੇ ਵੈਂਟੋ ਦੀ ਅਸੈਬਲੀ ਆਮ ਤੌਰ ਤੇ ਭਾਰਤ ਦੇ ਪੂਨੇ ਵਿੱਚ ਹੁੰਦੀ ਹੈ ਅਤੇ ਵੈਂਟੋ ਨੂੰ ਭਾਰਤ ਵਿੱਚ ਬਣੀ ਸੈਡਾਂਨ ਗੱਡੀ ਵੀ ਕਹਿਾ ਜਾਂਦਾ ਹੈ ਭਾਰਤ ਤੌਂ ਵੈਟੋਂ ਦਾ ਮੈਕਸੀਕੋ ਦੇਸ਼ ਵਿੱਚ ਨਿਰਯਾਤ ਵੀ ਕੀਤਾ ਜਾਂਦਾ ਹੈ। ਜਰਮਨੀ ਅਤੇ ਯੂਰੋਪ ਦੇ ਦੇਸ਼ਾਂ ਅਤੇ ਪੂਰੇ ਵਿਸ਼ਵ ਵਿੱਚ 10 ਸਭ ਤੋਂ ਵੱਧ ਵਿਕਣ ਵਾਲ਼ੀਆਂ ਕਾਰਾਂ ਦੀ ਲਿਸਟ ਵਿੱਚ ਫ਼ੌਕਸਵੈਗਨ ਦੀਆਂ 3 ਕਾਰਾਂ ਹਨ: ਫ਼ੌਕਸਵੈਗਨ ਬੀਟਲ, ਫ਼ੌਕਸਵੈਗਨ ਪਸਾਤ ਅਤੇ ਫ਼ੌਕਸਵੈਗਨ ਗੋਲਫ਼।
![]() | |
ਕਿਸਮ | Aktiengesellschaft |
---|---|
ਉਦਯੋਗ | Automotive |
ਸਥਾਪਨਾ | 28 ਮਈ 1937 |
ਸੰਸਥਾਪਕ | German Labor Front ![]() |
ਮੁੱਖ ਦਫ਼ਤਰ | ਵੋਲਫ਼ਸਬਰਗ, ਜਰਮਨੀ |
ਸੇਵਾ ਦਾ ਖੇਤਰ | ਆਲਮੀ |
ਮੁੱਖ ਲੋਕ | Martin Winterkorn: Chairman of the Board of Management, Ferdinand Piëch: Chairman of Volkswagen Supervisory Board |
ਉਤਪਾਦ | ਆਟੋਮੋਬਾਇਲ ਲਗਜ਼ਰੀ ਵਹੀਕਲ |
ਉਤਪਾਦਨ ਆਊਟਪੁੱਟ | ![]() |
ਕਮਾਈ | ![]() |
ਸੰਚਾਲਨ ਆਮਦਨ | 22,12,40,00,000 ਯੂਰੋ (2022) ![]() |
ਸ਼ੁੱਧ ਆਮਦਨ | ![]() |
ਹੋਲਡਿੰਗ ਕੰਪਨੀ | ਫ਼ੌਕਸਵੈਗਨ ਗਰੁੱਪ |
ਵੈੱਬਸਾਈਟ | www |