ਯੂਨਾਨੀ ਮਿਥਹਾਸ ਵਿੱਚ, ਪ੍ਰੋਮੀਥੀਅਸ (ਯੂਨਾਨੀ: Προμηθεύς, ਉਚਾਰਨ [promɛːtʰeús]) ਟਾਈਟਨ, ਸੱਭਿਆਚਾਰਕ ਨਾਇਕ, ਅਤੇ ਵਿਦਰੋਹੀ ਪਾਤਰ ਹੈ ਜਿਸਦਾ ਨਾਮ ਮਿੱਟੀ ਤੋਂ ਬੰਦੇ ਦੀ ਸਿਰਜਨਾ ਅਤੇ ਬੰਦੇ ਨੂੰ ਠੰਡ ਤੋਂ ਬਚਾਉਣ ਲਈ ਅਤੇ ਸਭਿਅਤਾ ਦੀ ਪ੍ਰਗਤੀ ਵਾਸਤੇ ਅੱਗ ਚੁਰਾ ਕੇ ਲੈ ਆਉਣ ਨਾਲ ਜੁੜਿਆ ਹੈ। ਉਹ ਅਕ਼ਲਮੰਦੀ ਲਈ ਅਤੇ ਮਾਨਵ ਪ੍ਰੇਮ ਲਈ ਵੀ ਮਸ਼ਹੂਰ ਹੈ।[1] ਕਹਾਣੀ ਦੇ ਮੁਤਾਬਿਕ ਯੂਨਾਨੀ ਦੇਵ ਮਾਲਾ ਦਾ ਸਭ ਤੋਂ ਬੜਾ ਦੇਵਤਾ ਜਿਉਸ ਇਨਸਾਨਾਂ ਦੀਆਂ ਬੁਰੀਆਂ ਹਰਕਤਾਂ ਦੀ ਵਜ੍ਹਾ ਨਾਲ ਇਨਸਾਨੀ ਨਸਲ ਨੂੰ ਸਰਦੀ ਨਾਲ ਖ਼ਤਮ ਕਰ ਦੇਣਾ ਚਾਹੁੰਦਾ ਸੀ। ਪ੍ਰੋਮੀਥੀਅਸ ਨੂੰ ਜਦੋਂ ਇਹ ਖ਼ਬਰ ਹੋਈ ਤਾਂ ਉਸ ਨੇ ਇਨਸਾਨਾਂ ਨੂੰ ਬਚਾਉਣ ਦੇ ਲਈ ਸੂਰਜ ਕੋਲੋਂ ਅੱਗ ਚੁਰਾ ਕੇ ਲਿਆ ਕੇ ਦਿੱਤੀ ਅਤੇ ਉਸ ਤੋਂ ਹੋਰ ਅੱਗ ਜਲਾਉਣ ਦਾ ਤਰੀਕਾ ਸਿਖਾਇਆ ਅਤੇ ਇਸ ਤਰ੍ਹਾਂ ਇਨਸਾਨ ਬਚ ਗਿਆ। ਜਿਉਸ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸਨੇ ਪ੍ਰੋਮੀਥੀਅਸ ਦੇ ਸਵਰਗ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ। ਉਸ ਨੂੰ ਕਕੇਸ਼ੀਅਨ ਪਰਬਤ ਉੱਤੇ ਇੱਕ ਚੱਟਾਨ ਨਾਲ ਬੰਨ੍ਹ ਦੇਣ ਦਾ ਹੁਕਮ ਦਿੱਤਾ। ਅਤੇ ਉਸ ਉੱਤੇ ਇੱਕ ਗਿੱਧ ਛੱਡ ਦਿੱਤੀ ਜੋ ਉਸ ਦੇ ਜਿਗਰ ਨੂੰ ਖਾ ਜਾਂਦੀ ਪਰ ਅਗਲੇ ਦਿਨ ਉਸ ਦਾ ਜਿਗਰ ਫਿਰ ਠੀਕ ਹੋ ਜਾਂਦਾ। ਅਤੇ ਅਗਲੇ ਦਿਨ ਗਿੱਧ ਫਿਰ ਆਉਂਦੀ ਅਤੇ ਉਸ ਦੇ ਜਿਗਰ ਨੂੰ ਖਾ ਜਾਂਦੀ।

ਵਿਸ਼ੇਸ਼ ਤੱਥ ਪ੍ਰੋਮੀਥੀਅਸ Προμηθεύς, Consort ...
ਪ੍ਰੋਮੀਥੀਅਸ
Προμηθεύς
Thumb
ਪ੍ਰੋਮੀਥੀਅਸ ਲੋਕਾਂ ਲਈ ਅੱਗ ਚੁਰਾ ਕੇ ਲਿਆ ਰਿਹਾ ਹੈ। (ਹੈਨਰਿਖ ਫਰੈਡਰਿਕ ਫਿਊਜਰ, 1817)
Consortਹੇਸੀਓਨਾ
ਬੰਦ ਕਰੋ
Thumb
ਨਿਕੋਲਸ ਸੇਬਾਸਤੀਅਨ ਐਡਮ ਦੀ ਕ੍ਰਿਤੀ, ਪ੍ਰੋਮੀਥੀਅਸ ਦਾ ਬੁੱਤ 1762 (ਲਊਵਰ)

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.