ਪ੍ਰੀਤੀ ਜ਼ਿੰਟਾ
From Wikipedia, the free encyclopedia
ਪ੍ਰੀਤੀ ਜੀ ਜ਼ਿੰਟਾ (ਉਚਾਰਨ [ˈpriːt̪i ˈzɪɳʈaː]; ਜਨਮ 31 ਜਨਵਰੀ, 1975[1]) ਇੱਕ ਭਾਰਤੀ ਫ਼ਿਲਮ ਅਭਿਨੇਤਰੀ ਹੈ। ਇਸਨੇ ਬਾਲੀਵੁੱਡ ਦੀ ਹਿੰਦੀ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ, ਇਸ ਤੋਂ ਬਿਨਾਂ ਤੇਲਗੂ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਅੰਗਰੇਜ਼ੀ ਸਾਹਿਤ ਅਤੇ ਕ੍ਰਿਮਿਨਲ ਮਨੋਵਿਗਿਆਨ ਵਿੱਚ ਗ੍ਰੈਜੁਏਸ਼ਨ ਕਰਨ ਤੋਂ ਬਾਅਦ, ਜ਼ਿੰਟਾ ਨੇ 1998 ਵਿੱਚ ਦਿਲ ਸੇ, ਫ਼ਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸੇ ਸਾਲ ਸੋਲਜਰ ਫ਼ਿਲਮ ਵਿੱਚ ਵੀ ਭੂਮਿਕਾ ਨਿਭਾਈ। ਇਨ੍ਹਾਂ ਪ੍ਰਦਰਸ਼ਨਾਂ ਨੇ ਉਨ੍ਹਾਂ ਨੂੰ ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਦਾ ਅਵਾਰਡ ਦਿੱਤਾ ਅਤੇ ਬਾਅਦ ਵਿੱਚ ਇਸਨੇ ਕਯਾ ਕੈਹਨਾ (2000) ਵਿੱਚ ਇੱਕ ਕਿਸ਼ੌਰੀ ਸਿੰਗਲ ਮਾਂ ਦੀ ਭੂਮਿਕਾ ਲਈ ਮਾਨਤਾ ਦਿੱਤੀ ਗਈ। ਉਸਨੇ ਵੱਖ ਵੱਖ ਚਰਿੱਤਰਾਂ ਨਾਲ ਕੈਰੀਅਰ ਸਥਾਪਿਤ ਕੀਤਾ; ਉਸਦੇ ਫਿਲਮ ਦੇ ਕਿਰਦਾਰਾਂ ਨੇ ਉਸਦੇ ਸਕ੍ਰੀਨ ਪਰਸੋਨਾ ਦੇ ਨਾਲ ਹਿੰਦੀ ਫਿਲਮ ਦੀ ਧਾਰਨਾ ਵਿੱਚ ਬਦਲਾਅ ਲਈ ਯੋਗਦਾਨ ਪਾਇਆ।
ਵਿਸ਼ੇਸ਼ ਤੱਥ ਪ੍ਰੀਤੀ ਜ਼ਿੰਟਾ, ਜਨਮ ...
ਪ੍ਰੀਤੀ ਜ਼ਿੰਟਾ | |
---|---|
ਜਨਮ | (1975-01-31) 31 ਜਨਵਰੀ 1975 (ਉਮਰ 49) ਸ਼ਿਮਲਾ, ਹਿਮਾਚਲ ਪ੍ਰਦੇਸ਼, ਭਾਰਤ |
ਪੇਸ਼ਾ |
|
ਸਰਗਰਮੀ ਦੇ ਸਾਲ | 1998–ਵਰਤਮਾਨ |
ਜੀਵਨ ਸਾਥੀ |
ਜੀਨ ਗੁਡਇਨਫ (ਵਿ. 2016) |
ਬੱਚੇ | 2 |
ਦਸਤਖ਼ਤ | |
ਬੰਦ ਕਰੋ