ਪੌਣਪਾਣੀ
ਲੰਬੇ ਸਮੇਂ ਵਿੱਚ ਦਿੱਤੇ ਗਏ ਖੇਤਰ ਵਿੱਚ ਤਾਪਮਾਨ, ਨਮੀ, ਵਾਯੂਮੰਡਲ ਦਾ ਦਬਾਅ, ਹਵਾ, ਵਰਖਾ, ਵਾਯੂਮੰਡਲ ਦੇ ਕਣਾਂ ਦੀ ਗਿਣਤ / From Wikipedia, the free encyclopedia
ਜਲਵਾਯੂ ਦੋ ਸ਼ਬਦਾ ਦੇ ਸੁਮੇਲ ਜਲ+ਵਾਯੂ ਤੋਂ ਹੋਂਦ ਵਿੱਚ ਆਇਆ ਹੈ ਜਿਸ ਵਿੱਚ ਜਲ ਦਾ ਅਰਥ ਹੈ ਵਾਯੂਮੰਡਲ ਵਿਚਲੀ ਨਮੀ,ਵਰਖਣ ਅਤੇ ਜਲਵਾਸ਼ਪ ਆਦਿ ਅਤੇ ਵਾਯੂ ਦਾ ਅਰਥ ਹੈ ਵਾਯੂਮੰਡਲੀ ਪੌਣਾ ਦੀ ਦਿਸ਼ਾਂ ਅਤੇ ਗਤੀ ਆਦਿ। ਇਸ ਤਰ੍ਹਾਂ ਜਲਵਾਯੂ ਵਾਯੂਮੰਡਲ ਦੀਆਂ ਹਾਲਤਾਂ ਨੂੰ ਦਰਸਾਉਦਾਂ ਹੈ। ਆਮ ਤੌਰ 'ਤੇ ਜਲਵਾਯੂ ਲੰਬੇ ਸਮੇਂ ਦੀਆ ਮੌਸਮੀ ਹਾਲਤਾਂ ਨੂੰ ਕਿਹਾ ਜਾਂਦਾ ਹੈ। ਇਹ ਕਿਸੇ ਸਥਾਨ ਤੇ 30-35 ਸਾਲਾਂ ਦੀਆਂ ਮੌਸਮੀ ਹਾਲਤਾਂ ਹੋ ਸਕਦੀਆਂ ਹਨ ਪ੍ਰੰਤੂ ਇਸ ਧਾਰਣਾ ਨੂੰ ਠੀਕ ਨਹੀਂ ਮੰਨਿਆ ਜਾਂਦਾ ਕਿਉਂਕਿ ਇਜ ਔਸਤ ਮੌਸਮ ਨਹੀਂ ਸਗੋਂ ਹੋਰਨਾਂ ਅਸਾਧਾਰਣ ਵਾਯੂਮੰਡਲੀ ਹਾਲਤਾਂ ਨੂੰ ਵੀ ਪ੍ਰਗਟ ਕਰਦਾ ਹੈ। ਉਦਹਾਰਣ ਵਜੋਂ ਮਿਸੀਸਿਪੀ ਨਦੀ ਘਾਟੀ ਅਤੇ ਕੈਲੇਫੌਰਨੀਆ ਦੇ ਤੱਟਾਂ ਤੇ ਲੱਗਭਗ ਇਕੋ ਜਿਹੀ ਸਲਾਨਾ ਔਸਤ ਵਰਖਾ ਹੁੰਦੀ ਹੈ ਪ੍ਰੰਤੂ ਕੈਲੇਫੋਰਨੀਆਂ ਦੇ ਤੱਟਾਂ ਤੇ ਵਰਖਾ ਸਰਦ ਰੁੱਤ ਵਿੱਚ ਹੁੰਦੀ ਹੈ ਅਤੇ ਮਿਸੀਸਿਪੀ ਨਦੀ ਘਾਟੀ ਖੇਤਰ ਵਿੱਚ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ ਹੈ।