ਪਿਰਾਮਿਡ
From Wikipedia, the free encyclopedia
ਪਿਰਾਮਿਡ ਓਹ ਢਾਂਚੇ ਜਾਂ ਰਚਨਾ ਨੂੰ ਕਹਿੰਦੇ ਹਨ ਜਿਸਦਾ ਬਾਹਰੀ ਤਲ ਤਿਕੋਣੀ ਹੁੰਦਾ ਹੈ ਤੇ ਚੋਟੀ ਤੇ ਇੱਕ ਬਿੰਦੁ ਤੇ ਮਿਲਦਾ ਹੈ ਜਿਸ ਕਾਰਣ ਇਸਦੀ ਆਕ੍ਰਿਤੀ ਪਿਰਾਮਿਡ ਵਰਗੀ ਜਿਆਮਿਤੀ ਦੀ ਤਰਾਂ ਹੈ। ਇਸਦਾ ਤਲਾ ਤ੍ਰੈਬਾਹੀ, ਚੁਬਾਹੀਆ ਜਾਂ ਬਹੁਭੁਜ ਆਕਾਰ ਵਿੱਚ ਹੋ ਸਕਦਾ ਹੈ। ਪਿਰਾਮਿਡ ਆਕਾਰ ਦੀ ਸੰਰਚਨਾਂਵਾਂ ਦੀ ਵਿਸ਼ੇਸ਼ਤਾ ਇਹ ਹੈ ਕੀ ਇਸਦੇ ਭਾਰ ਦਾ ਅੰਸ਼ ਜ਼ਮੀਨ ਦੇ ਕੋਲ ਹੁੰਦਾ ਹੈ। ਇਸ ਕਾਰਣ ਪੁਰਾਤਨ ਸੱਭਿਅਤਾਂਵਾਂ ਵਿੱਚ ਇਸ ਵੰਡ ਨੂੰ ਮਜ਼ਬੂਤ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਵਿਸ਼ਵ ਵਿੱਚ ਬਹੁਤ ਸੰਰਚਨਾਂਵਾਂ ਪਿਰਾਮਿਡ ਦੀ ਆਕਾਰ ਦੀ ਹੇਨ ਜਿੰਨਾ ਵਿੱਚ ਮਿਸਰ ਦੇ ਪਿਰਾਮਿਡ ਬਹੁਤ ਪ੍ਰਸਿਧ ਹੈ। ਮਿਸਰ ਦੇ ਪਿਰਾਮਿਡਾਂ ਦਾ ਨਿਰਮਾਣ ਉੱਥੋਂ ਦੇ ਸਮਰਾਟਾਂ ਦੇ ਮ੍ਰਿਤਕ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹੋਇਆ ਸੀ। ਮਿਸਰ ਵਿੱਚ 138 ਪਿਰਾਮਿਡ ਹਨ, ਪਰ ਸਿਰਫ਼ ਗੀਜ਼ਾ ਦਾ ਗ੍ਰੇਟ ਪਿਰਾਮਿਡ ਹੀ ਪ੍ਰਾਚੀਨ ਵਿਸ਼ਵ ਦੇ 7 ਅਜੂਬਿਆਂ ਦੀ ਸੂਚੀ ਵਿੱਚ ਹੈ। ਇਸ ਦਾ ਨਿਰਮਾਣ ਕਰੀਬ 2560 ਸਾਲ ਈਸਾ ਪੂਰਵ ਮਿਸਰ ਦੇ ਸ਼ਾਸਕ ਖ਼ੁਫ਼ੂ ਦੇ ਚੌਥੇ ਵੰਸ਼ ਰਾਹੀਂ ਆਪਣੀ ਕਬਰ ਦੇ ਤੌਰ ’ਤੇ ਕਰਵਾਿੲਆ ਗਿਆ ਸੀ। ਇਸ ਨੂੰ ਬਣਾਉਣ ਵਿੱਚ ਕਰੀਬ 25 ਸਾਲ ਲੱਗੇ ਸਨ। ਇਸ ਦੀ ਲੰਬਾਈ 450 ਫੁੱਟ ਹੈ। ਜ਼ਮੀਨ ’ਤੇ ਇਸ ਰਾਹੀਂ ਘੇਰਿਆ ਗਿਆ ਖੇਤਰਫਲ 16 ਫੁੱਟਬਾਲ ਦੇ ਮੈਦਾਨਾਂ ਦੇ ਬਰਾਬਰ ਹੈ। ਇਸ ਨੂੰ 25 ਲੱਖ ਚੂਨਾ ਪੱਥਰਾਂ ਦੇ ਖੰਡਾਂ ਨਾਲ ਬਣਾਇਆ ਿਗਆ ਹੈ। ਵਿਗਿਆਨੀ ਹੁਣ ਤਕ ਇਹ ਨਹੀਂ ਸਮਝ ਸਕੇ ਕਿ ਐਨੇ ਵੱਡੇ ਪੱਥਰਾਂ ਨੂੰ 450 ਫੁੱਟ ਦੀ ਉੱਚਾਈ ਤਕ ਕਿਵੇਂ ਲਿਜਾਇਆ ਗਿਆ ਸੀ। ਇਹ ਵੀ ਇੱਕ ਹੈਰਾਨੀ ਵਾਲਾ ਤੱਥ ਹੈ ਕਿ ਇਸ ਨੂੰ ਸਿਰਫ਼ 30 ਸਾਲਾਂ ਵਿੱਚ ਿਕਵੇਂ ਬਣਾਇਆ ਗਿਆ ਸੀ। ਉਸ ਸਮੇਂ ਅਜਿਹੀ ਸੰਰਚਨਾ ਬਣਾਉਣੀ ਮੁਸ਼ਕਲ ਸੀ।