ਪਿਆਰਾ ਸਿੰਘ ਗਿੱਲ
From Wikipedia, the free encyclopedia
ਪਿਆਰਾ ਸਿੰਘ ਗਿੱਲ (28 ਅਕਤੂਬਰ, 1911 - 23 ਮਾਰਚ, 2002) ਇੱਕ ਮਹਾਨ ਭਾਰਤੀ ਨਾਭਿਕੀ ਭੌਤਿਕ ਸ਼ਾਸਤਰੀ ਸਨ ਜੋ ਬ੍ਰਹਿਮੰਡੀ ਕਿਰਨ ਨਾਭਿਕੀ ਭੌਤਿਕੀ ਵਿੱਚ ਆਗੂ ਸਨ। ਇਨ੍ਹਾਂ ਨੇ ਅਮਰੀਕਾ ਦੀ ਮੈਨਹੱਟਨ ਪਰਿਯੋਜਨਾ ਵਿੱਚ ਕੰਮ ਕੀਤਾ ਸੀ।[1] ਇਸ ਪਰਿਯੋਜਨਾ ਨੇ ਵਿਸ਼ਵ ਦੇ ਪਹਿਲੇ ਪਰਮਾਣੂ ਬੰਬ ਅਤੇ ਇਸਦੀ ਤਕਨੀਕ ਦੀ ਖੋਜ ਕੀਤੀ ਸੀ। ਉਹ ਭਾਰਤ ਦੇ ਕੇਂਦਰੀ ਵਿਗਿਆਨਕ ਸਾਧਨ ਸੰਗਠਨ (ਸੀ ਐਸ ਆਈ ਓ) ਦੇ ਪਹਿਲੇ ਡਾਇਰੈਕਟਰ ਸਨ।[2][3] ਉਹ ਯੂਨੀਵਰਸਿਟੀ ਆਫ ਸ਼ਿਕਾਗੋ ਵਿੱਚ 1940 ਵਿੱਚ ਖੋਜਾਰਥੀ ਸਨ। ਉਹ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟੀ.ਆਈ. ਐਫ. ਆਰ.) (1947) ਵਿੱਚ ਪ੍ਰੋਫੈਸਸਰਸ਼ਿਪ ਫੈਲੋ ਸਨ। ਨਵੀਂ ਦਿੱਲੀ ਵਿੱਚ ਪ੍ਰਮਾਣੂ ਊਰਜਾ ਕਮਿਸ਼ਨ ਵਿੱਚ ਆਫਿਸਰ-ਆਨ-ਸਪੈਸ਼ਲ ਡਿਊਟੀ (ਓਐਸਡੀ) ਸਨ। ਅਲੀਗੜ੍ਹ ਯੂਨੀਵਰਸਿਟੀ (1949) ਵਿੱਚ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ, ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਸੰਗਠਨ (ਸੀ.ਆਈ.ਓ.ਓ.) (1959) ਅਤੇ ਪ੍ਰੋਫੈਸਰ ਐਰਮਿਟਸ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (1971) ਦੇ ਡਾਇਰੈਕਟਰ ਸਨ।
ਵਿਸ਼ੇਸ਼ ਤੱਥ ਪਿਆਰਾ ਸਿੰਘ ਗਿੱਲ, ਜਨਮ ...
ਪਿਆਰਾ ਸਿੰਘ ਗਿੱਲ | |
---|---|
![]() ਪਿਆਰਾ ਸਿੰਘ ਗਿੱਲ | |
ਜਨਮ | (1911-10-28)28 ਅਕਤੂਬਰ 1911 |
ਮੌਤ | 23 ਮਾਰਚ 2002(2002-03-23) (ਉਮਰ 90) |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਦਖਣੀ ਕੈਲੋਫੋਰਨੀਆ ਯੂਨੀਵਰਸਿਟੀ ਸ਼ਿਕਾਗੋ ਯੂਨੀਵਰਸਿਟੀ |
ਲਈ ਪ੍ਰਸਿੱਧ | Advanced nuclear cosmic ray research. Scientists who worked on the Manhattan project & First director of CSIO. |
ਵਿਗਿਆਨਕ ਕਰੀਅਰ | |
ਖੇਤਰ | ਨਾਭਿਕੀ ਭੌਤਿਕੀ |
ਅਦਾਰੇ | ਬੁਨਿਆਦੀ ਖੋਜ ਦੀ ਟਾਟਾ ਇੰਸਟੀਚਿਊਟ ਭਾਰਤ ਦਾ ਐਟਮੀ ਊਰਜਾ ਕਮਿਸ਼ਨ ਅਲੀਗੜ੍ਹ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ਼ਿਕਾਗੋ ਯੂਨੀਵਰਸਿਟੀ ਸੀ ਐੱਸ ਆਈ ਓ ਦੇ ਪਹਿਲੇ ਡਾਇਰੈਕਟਰ |
ਡਾਕਟੋਰਲ ਸਲਾਹਕਾਰ | ਆਰਥਰ ਕਰਾਂਪਟਨ |
ਬੰਦ ਕਰੋ