From Wikipedia, the free encyclopedia
ਪਲਾਊ (ਜਾਂ ਬਲਾਊ ਜਾਂ ਪਿਲਿਊ), ਅਧਿਕਾਰਕ ਤੌਰ ਉੱਤੇ ਪਲਾਊ ਦਾ ਗਣਰਾਜ (ਪਲਾਊਈ: Beluu ęr a Belau), ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਭੂਗੋਲਕ ਤੌਰ ਉੱਤੇ ਇਹ ਮਾਈਕ੍ਰੋਨੇਸ਼ੀਆ ਦੇ ਵੱਡੇ ਟਾਪੂ-ਸਮੂਹ ਦਾ ਹਿੱਸਾ ਹੈ ਜਿਸਦੇ ਟਾਪੂਆਂ ਉੱਤੇ 21,000 ਦੇ ਲਗਭਗ ਲੋਕ ਰਹਿੰਦੇ ਹਨ ਅਤੇ ਇਹ ਕੈਰੋਲੀਨ ਟਾਪੂ-ਸਮੂਹ ਦੇ ਪੱਛਮ ਵੱਲ 250 ਟਾਪੂਆਂ ਦੀ ਲੜੀ ਬਣਾਉਂਦੇ ਹਨ। ਇਸ ਟਾਪੂ-ਸਮੂਹ ਦੀਆਂ ਸਮੁੰਦਰੀ ਹੱਦਾਂ ਇੰਡੋਨੇਸ਼ੀਆ, ਫ਼ਿਲਪੀਨਜ਼ ਅਤੇ ਮਾਈਕ੍ਰੋਨੇਸ਼ੀਆ ਨਾਲ ਲੱਗਦੀਆਂ ਹਨ। ਇਸ ਸਮੂਹ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਟਾਪੂ ਕੋਰੋਰ ਹੈ ਅਤੇ ਨੇੜਲੇ ਬਬੇਲਦਾਓਬ ਉੱਤੇ ਰਾਜਧਾਨੀ ਅੰਗੇਰੁਲਮੂਦ ਸਥਿਤ ਹੈ।
ਪਲਾਊ ਗਣਰਾਜ Beluu ęr a Belau | |
---|---|
ਝੰਡਾ | |
ਐਨਥਮ: Belau loba klisiich er a kelulul | |
ਰਾਜਧਾਨੀ | ਅੰਗੇਰੁਲਮੂਦ[1] |
ਸਭ ਤੋਂ ਵੱਡਾ ਸ਼ਹਿਰ | ਕੋਰੋਰ |
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਪਲਾਊਈ |
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਜਪਾਨੀ (ਅੰਗੌਰ ਵਿੱਚ) ਸੋਂਸੋਰੋਲੀ (ਸੋਂਸੋਰਲ ਵਿੱਚ) ਤੋਬੀਆਈ (ਹਤੋਹੋਬੇਈ ਵਿੱਚ) |
ਵਸਨੀਕੀ ਨਾਮ | ਪਲਾਊਈ |
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਲੋਕਤੰਤਰੀ ਗਣਰਾਜ |
• ਰਾਸ਼ਟਰਪਤੀ | ਜਾਨਸਨ ਟੋਰੀਬਿਓਂਗ |
• President-elect | ਟਾਮੀ ਰੇਮੇਂਗੇਸਾਊ |
ਵਿਧਾਨਪਾਲਿਕਾ | ਰਾਸ਼ਟਰੀ ਕਾਂਗਰਸ |
ਸੁਤੰਤਰਤਾ | |
• ਸੰਯੁਕਤ ਰਾਜ ਨਾਲ ਸੁਤੰਤਰ ਮੇਲਜੋਲ ਦੀ ਰਜ਼ਾਮੰਦੀ | 1 ਅਕਤੂਬਰ 1994 |
ਖੇਤਰ | |
• ਕੁੱਲ | 459 km2 (177 sq mi) (196ਵਾਂ) |
• ਜਲ (%) | ਨਾਂ-ਮਾਤਰ |
ਆਬਾਦੀ | |
• 2011 ਅਨੁਮਾਨ | 20,956 (218ਵਾਂ) |
• ਘਣਤਾ | 28.4/km2 (73.6/sq mi) |
ਜੀਡੀਪੀ (ਪੀਪੀਪੀ) | 2008 ਅਨੁਮਾਨ |
• ਕੁੱਲ | $164 ਮਿਲੀਅਨ[2] (not ranked) |
• ਪ੍ਰਤੀ ਵਿਅਕਤੀ | $8,100[2] (119ਵਾਂ) |
ਐੱਚਡੀਆਈ (2011) | 0.782[3] Error: Invalid HDI value · 49ਵਾਂ |
ਮੁਦਰਾ | ਅਮਰੀਕੀ ਡਾਲਰ (USD) |
ਸਮਾਂ ਖੇਤਰ | UTC+9 |
ਡਰਾਈਵਿੰਗ ਸਾਈਡ | ਸੱਜੇ |
ਕਾਲਿੰਗ ਕੋਡ | +680 |
ਇੰਟਰਨੈੱਟ ਟੀਐਲਡੀ | .pw |
ਅ. 7 ਅਕਤੂਬਰ 2006 ਵਿੱਚ ਸਰਕਾਰੀ ਅਫ਼ਸਰਾਂ ਆਪਣੇ ਦਫ਼ਤਰ ਪੂਰਵਲੀ ਰਾਜਧਾਨੀ ਕੋਰੋਰ ਤੋਂ ਮੇਲੇਕੇਆਕ ਵਿਚਲੇ ਅੰਗੇਰੁਲਮੂਦ ਵਿੱਚ ਲੈ ਗਏ ਜੋ ਕਿ ਕੋਰੋਰ ਤੋਂ 20 ਕਿ.ਮੀ. ਉੱਤਰ-ਪੂਰਬ ਵੱਲ ਬਬੇਲਥਾਪ ਟਾਪੂ ਉੱਤੇ ਸਥਿਤ ਅਤੇ ਮੇਲੇਕੇਆਕ ਪਿੰਡ ਤੋਂ 2 ਕਿ.ਮੀ. ਪੱਛਮ ਵੱਲ ਹੈ। ਬ. ਕੁੱਲ ਘਰੇਲੂ ਉਪਜ ਵਿੱਚ ਅਮਰੀਕੀ ਮਾਲੀ ਸਹਾਇਤਾ (2004 ਦਾ ਅੰਦਾਜ਼ਾ) ਵੀ ਸ਼ਾਮਲ ਹੈ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.