![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/fc/Alooparatha.jpg/640px-Alooparatha.jpg&w=640&q=50)
ਪਰੌਂਠਾ
ਇਕ ਤਰ੍ਹਾਂ ਦੀ ਰੋਟੀ ਹੈ ਜੋ ਕਿ ਜਿਆਦਾ ਘਿਓ ਵਗੈਰਾ ਲਾ ਕੇ ਬਣਾਈ ਜਾਂਦੀ ਹੈ। / From Wikipedia, the free encyclopedia
ਪਰੌਂਠਾ ਇੱਕ ਫਲੈਟ ਬਰੈਡ ਹੈ ਜੋ ਭਾਰਤੀ ਉਪ-ਮਹਾਂਦੀਪ ਵਿਚੋਂ ਉਪਜਿਆ ਹੈ। ਇਹ ਹਾਲੇ ਵੀ ਪਾਕਿਸਤਾਨ, ਭਾਰਤ ਅਤੇ ਬਰਮਾ ਵਿੱਚ ਪ੍ਰਚਲਿਤ ਹੈ, ਜਿਥੇ ਕਣਕ ਉਗਾਈ ਜਾਂਦੀ ਹੈ ਅਤੇ ਇਹ ਖੇਤਰ ਦਾ ਰਵਾਇਤੀ ਭੋਜਨ ਹੈ। ਪਰੌਂਠਾ, ਪਰਾਂਤ ਅਤੇ ਆਟਾ ਸ਼ਬਦ ਦਾ ਇੱਕ ਸੰਯੋਗ ਹੈ ਜਿਸਦਾ ਸ਼ਾਬਦਿਕ ਅਰਥ ਹੈ ਗੁੰਨੇ ਹੋਏ ਆਟੇ ਦਾ ਪਕਵਾਨ। ਵਿਕਲਪਿਕ ਸਪੈਲਿੰਗਜ਼ ਅਤੇ ਨਾਵਾਂ ਵਿੱਚ ਪਰੰੰਥਾ, ਪੈਰਾਉਂਥਾ, ਪ੍ਰਥਾਂ, ਪਰਾਉਂਠੇ (ਪੰਜਾਬੀ ਵਿੱਚ), ਪੋੋਰੋਟਾ (ਬੰਗਾਲੀ ਵਿੱਚ), ਪਲਾਤਾ (ਉਚਾਰਨ: [ਪਾਲੇਲਾ]; ਬਰਮਾ ਵਿੱਚ), ਬਰੋਟਾ (ਸਿਲਲੇਤੀ ਵਿੱਚ) ਅਤੇ ਫਾਰਟਾ (ਮੌਰੀਸ਼ੀਅਸ, ਸ਼੍ਰੀਲੰਕਾ ਅਤੇ ਮਾਲਦੀਵਜ਼) ਨਾਮ ਨਾਲ ਜਾਣਿਆ ਜਾਂਦਾ ਹੈ।
ਘਿਉ ਲਾ ਕੇ ਬਣਾਈ ਗਈ ਕਈ ਤਹਿਆਂ ਵਾਲੀ ਕਣਕ ਦੇ ਆਟੇ ਦੀ ਤਵੇ ਤੇ ਬਣਾਈ ਰੋਟੀ ਨੂੰ ਪਰਾਉਠਾ ਕਹਿੰਦੇ ਹਨ। ਪਰਾਉਠਾ ਪੰਜਾਬੀਆਂ ਦੀ ਮਨਭਾਉਂਦੀ ਰੋਟੀ ਹੈ। ਪਰਾਉਠੇ ਦੀਆਂ ਕਈ ਕਿਸਮਾਂ ਹਨ। ਕੋਈ ਚਾਰ ਕੋਨਾ ਪਰਾਉਠਾ ਹੁੰਦਾ ਹੈ। ਕੋਈ ਪੰਜ ਕੋਨਾ ਪਰਾਉਠਾ ਤੇ ਕੋਈ ਤਿੰਨ ਕੋਨਾ। ਕੋਈ ਪਰਾਉਠਾ ਦੋ ਤਹਿਆਂ ਵਾਲਾ, ਕੋਈ ਤਿੰਨ ਵਾਲਾ ਅਤੇ ਕੋਈ ਚਾਰ ਤਹਿਆਂ ਵਾਲਾ ਵੀ ਹੁੰਦਾ ਹੈ। ਸ਼ੁਰੂ-ਸ਼ੁਰੂ ਵਿਚ ਇਕੱਲੀ ਕਣਕ ਦੇ ਆਟੇ ਦੇ ਹੀ ਪਰਾਉਠੇ ਬਣਾਏ ਜਾਂਦੇ ਸਨ। ਫੇਰ ਕਣਕ ਦੇ ਆਟੇ ਵਿਚ ਵੇਸਣ ਮਿਲਾ ਕੇ ਪਰਾਉਠੇ ਬਣਾਏ ਜਾਣ ਲੱਗੇ। ਕਈ ਪਰਿਵਾਰ ਜੋ ਦਾਲਾਂ ਖਾਣ ਪਿੱਛੋਂ ਬਚ ਰਹਿੰਦੀਆਂ ਹਨ, ਉਨ੍ਹਾਂ ਦਾਲਾਂ ਨੂੰ ਆਟੇ ਵਿਚ ਗੁੰਨ੍ਹ ਕੇ ਵੀ ਪਰਾਉਠੇ ਬਣਾ ਲੈਂਦੇ ਹਨ। ਫੇਰ ਆਲੂਆਂ ਦੇ ਪਰਾਉਠੇ ਬਣਾਉਣ ਦਾ ਰਿਵਾਜ ਪਿਆ। ਹੁਣ ਤਾਂ ਗੋਭੀ ਨੂੰ ਕੱਦੂਕਸ ਕਰ ਕੇ, ਮੂਲੀ ਨੂੰ ਕੱਦੂਕਸ ਕਰ ਕੇ ਪਰਾਉਠੇ ਬਣਾਏ ਜਾਂਦੇ ਹਨ। ਮੇਥੀ ਤੇ ਮੇਥੇ ਵਾਲੇ ਪਰਾਉਠੇ ਵੀ ਬਣਦੇ ਹਨ। ਹੁਣ ਤਾਂ ਮੂਲੀ, ਸ਼ਲਗਮ ਤੇ ਸਰ੍ਹੋਂ ਦੇ ਪੱਤਿਆਂ ਨੂੰ ਕੱਟ ਕੇ ਜਾਂ ਕੂੰਡੇ ਵਿਚ ਕੁੱਟ ਕੇ ਜਾਂ ਮਿਕਸੀ ਵਿਚ ਪੀਹ ਕੇ ਵੀ ਪਰਾਉਠੇ ਬਣਾਉਣ ਦਾ ਰਿਵਾਜ ਚੱਲ ਪਿਆ ਹੈ। ਪਰ ਸਭ ਤੋਂ ਜਿਆਦਾ ਪਰਾਉਠੇ ਆਲੂ ਦੇ ਹੀ ਬਣਦੇ ਹਨ। ਪ੍ਰਾਹੁਣੇ ਆਇਆਂ ਤੋਂ ਤਾਂ ਪਰਾਉਠੇ ਵਿਸ਼ੇਸ਼ ਤੌਰ ਤੇ ਬਣਦੇ ਹਨ। ਪਰਾਉਠਿਆਂ ਨੂੰ ਮੱਖਣ ਅਤੇ ਦਹੀ ਨਾਲ ਖਾਧਾ ਜਾਂਦਾ ਹੈ।[1]