ਨੱਥੂਰਾਮ ਗੋਡਸੇ
ਮਹਾਤਮਾ ਗਾਂਧੀ ਦਾ ਕਾਤਲ਼ / From Wikipedia, the free encyclopedia
ਨੱਥੂਰਾਮ ਵਿਨਾਇਕ ਗੋਡਸੇ (ਮਰਾਠੀ: नथुराम गोडसे; ਜਨਮ: 19 ਮਈ 1910 - ਮੌਤ: 15 ਨਵੰਬਰ 1948) ਇੱਕ ਪੱਤਰਕਾਰ, ਹਿੰਦੂ ਰਾਸ਼ਟਰਵਾਦੀ ਸੀ। ਉਸਨੇ ਆਪਣੀ ਫਿਰਕੂ ਸੋਚ ਕਾਰਨ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਮਹਾਨ ਆਗੂ ਅਤੇ ਧਰਮ-ਨਿਰਪੱਖ ਰਾਸ਼ਟਰਵਾਦ ਦੇ ਥੰਮ੍ਹ ਮਹਾਤਮਾ ਗਾਂਧੀ ਦੀ ਹੱਤਿਆ ਕਰਕੇ ਨਵਜਨਮੇ ਆਜ਼ਾਦ ਭਾਰਤ ਨੂੰ ਵੱਡੀ ਸੱਟ ਮਾਰੀ ਸੀ। ਉਸਨੇ ਪ੍ਰਾਰਥਨਾ ਸਭਾ ਲਈ ਜਾ ਰਹੇ ਮਹਾਤਮਾ ਗਾਂਧੀ ਦੀ ਹਿੱਕ ਵਿੱਚ ਤਿੰਨ ਗੋਲੀਆਂ ਦਾਗ ਦਿੱਤੀਆਂ ਸਨ। ਉਹ ਭਾਰਤੀ ਫਾਸ਼ੀਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ ਦਾ ਸਾਬਕਾ ਮੈਂਬਰ ਸੀ।[1][2] ਉਸਦਾ ਫ਼ਤੂਰ ਸੀ ਕਿ ਗਾਂਧੀ ਜੀ ਭਾਰਤੀ ਮੁਸਲਮਾਨਾਂ ਦਾ ਪੱਖ ਪੂਰਦੇ ਹਨ। ਉਸਨੇ ਨਰਾਇਣ ਆਪਟੇ ਅਤੇ ਛੇ ਹੋਰਨਾਂ ਨਾਲ ਮਿਲ ਕੇ ਕਤਲ ਦੀ ਸਾਜਿਸ਼ ਰਚੀ ਸੀ।
ਵਿਸ਼ੇਸ਼ ਤੱਥ ਨੱਥੂਰਾਮ ਵਿਨਾਇਕ ਗੋਡਸੇ, ਜਨਮ ...
ਨੱਥੂਰਾਮ ਵਿਨਾਇਕ ਗੋਡਸੇ | |
---|---|
ਜਨਮ | (1910-05-19)19 ਮਈ 1910 |
ਮੌਤ | 15 ਨਵੰਬਰ 1949(1949-11-15) (ਉਮਰ 39) |
ਮੌਤ ਦਾ ਕਾਰਨ | ਫਾਂਸੀ |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਮਹਾਤਮਾ ਗਾਂਧੀ ਨੂੰ ਮਾਰਨ ਲਈ |
ਬੰਦ ਕਰੋ