![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1f/Kings_Palace_Gorkha_Nepal.jpg/640px-Kings_Palace_Gorkha_Nepal.jpg&w=640&q=50)
ਨੇਪਾਲ ਦਾ ਇਤਿਹਾਸ
From Wikipedia, the free encyclopedia
ਨੇਪਾਲ ਦਾ ਇਤਿਹਾਸ ਵਿਆਪਕ ਭਾਰਤੀ ਉਪ ਮਹਾਂਦੀਪ ਦੇ ਅਤੇ ਦੱਖਣੀ ਏਸ਼ੀਆ ਅਤੇ ਪੂਰਬੀ ਏਸ਼ੀਆ ਦੇ ਖੇਤਰਾਂ ਸਹਿਤ ਆਸ ਪਾਸ ਦੇ ਖੇਤਰਾਂ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ।
![Thumb image](http://upload.wikimedia.org/wikipedia/commons/thumb/1/1f/Kings_Palace_Gorkha_Nepal.jpg/640px-Kings_Palace_Gorkha_Nepal.jpg)
ਇਹ ਇੱਕ ਬਹੁ-nsliਨਸਲੀ, ਬਹੁ-ਜਾਤੀ, ਬਹੁ-ਸਭਿਆਚਾਰਕ, ਬਹੁ-ਧਾਰਮਿਕ ਅਤੇ ਬਹੁਭਾਸ਼ੀ ਦੇਸ਼ ਹੈ। ਨੇਪਾਲ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਨੇਪਾਲੀ ਹੈ ਅਤੇ ਇਸ ਤੋਂ ਬਾਅਦ ਕਈ ਹੋਰ ਭਾਸ਼ਾਵਾਂ ਹਨ।
ਨੇਪਾਲ ਨੇ 20 ਵੀਂ ਸਦੀ ਅਤੇ 21 ਵੀਂ ਸਦੀ ਦੇ ਸ਼ੁਰੂ ਵਿੱਚ ਲੋਕਤੰਤਰ ਲਈ ਸੰਘਰਸ਼ ਦਾ ਅਨੁਭਵ ਹੰਢਾਇਆ। 1990 ਦੇ ਦਹਾਕੇ ਦੌਰਾਨ ਅਤੇ 2008 ਤੱਕ ਦੇਸ਼ ਘਰੇਲੂ ਕਲੇਸ਼ ਵਿੱਚ ਰਿਹਾ। ਇੱਕ ਸ਼ਾਂਤੀ ਸੰਧੀ 2006 ਵਿੱਚ ਹਸਤਾਖਰ ਕੀਤੀ ਗਈ ਸੀ ਅਤੇ ਉਸੇ ਸਾਲ ਚੋਣਾਂ ਹੋਈਆਂ ਸਨ। ਸੰਵਿਧਾਨਕ ਅਸੈਂਬਲੀ ਦੀ ਚੋਣ ਲਈ ਇੱਕ ਇਤਿਹਾਸਕ ਵੋਟ ਅਭਿਆਸ ਵਿੱਚ, ਨੇਪਾਲ ਦੀ ਸੰਸਦ ਨੇ ਜੂਨ 2006 ਵਿੱਚ ਰਾਜਸ਼ਾਹੀ ਨੂੰ ਕੱਢਣ ਲਈ ਵੋਟ ਦਿੱਤੀ। ਨੇਪਾਲ 28 ਮਈ, 2008 ਨੂੰ ਇੱਕ ਸੰਘੀ ਗਣਰਾਜ ਬਣ ਗਿਆ ਅਤੇ 200 ਸਾਲ ਪੁਰਾਣੇ ਸ਼ਾਹ ਰਾਜਵੰਸ਼ ਨੂੰ ਖਤਮ ਕਰਦਿਆਂ ਇਸ ਨੂੰ ਰਸਮੀ ਤੌਰ 'ਤੇ 'ਫੈਡਰਲ ਡੈਮੋਕ੍ਰੇਟਿਕ ਰੀਪਬਲਿਕ ਆਫ਼ ਨੇਪਾਲ ' ਨਾਮ ਦਿੱਤਾ ਗਿਆ।