ਨਿਕੋਲਾਈ ਗੋਗੋਲ
From Wikipedia, the free encyclopedia
ਨਿਕੋਲਾਈ ਵਸੀਲੇਵਿਚ ਗੋਗੋਲ (ਰੂਸੀ: Никола́й Васи́льевич Го́голь, tr. Nikolay Vasilyevich Gogol; IPA: [nʲɪkɐˈlaj vɐˈsʲilʲjɪvʲɪtɕ ˈgogəlʲ], ਯੂਕਰੇਨੀ: Микола Васильович Гоголь, Mykola Vasyliovych Hohol, 31 ਮਾਰਚ [ਪੁਰਾਣਾ ਸਟਾਈਲ,19 ਮਾਰਚ] 1809 - 4 ਮਾਰਚ [ਪੁਰਾਣਾ ਸਟਾਈਲ, 21 ਫਰਵਰੀ 1852) ਯੂਕਰੇਨ ਵਿੱਚ ਜਨਮੇ ਰੂਸੀ[2][3][4][5][6] ਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ ਸੀ।[7][8][9][10][11][12][13][14]
ਨਿਕੋਲਾਈ ਗੋਗੋਲ | |
---|---|
ਜਨਮ | ਨਿਕੋਲਾਈ ਵਾਸੀਲੀਏਵਿਚ ਗੋਗੋਲ 31 ਮਾਰਚ 1809[1] (N.S.) ਵੇਲੀਕੀ ਸੋਰੋਚਿੰਤਸੀ, ਰੂਸੀ ਸਾਮਰਾਜ (ਹੁਣ ਯੂਕਰੇਨ) |
ਮੌਤ | 4 ਮਾਰਚ 1852(1852-03-04) (ਉਮਰ 42) ਮਾਸਕੋ, ਰੂਸੀ ਸਾਮਰਾਜ |
ਕਿੱਤਾ | ਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ |
ਰਾਸ਼ਟਰੀਅਤਾ | ਰੂਸੀ |
ਕਾਲ | 1840–51 |
ਦਸਤਖ਼ਤ | |
ਹਾਲਾਂਕਿ ਗੋਗੋਲ ਨੂੰ ਉਸਦੇ ਸਮਕਾਲੀ ਲੋਕ ਰੂਸੀ ਸਾਹਿਤਕ ਯਥਾਰਥਵਾਦ ਦੇ ਕੁਦਰਤੀ ਸਕੂਲ ਦੀ ਇੱਕ ਪ੍ਰਮੁੱਖ ਸ਼ਖਸੀਅਤ ਮੰਨਿਆ ਜਾਂਦਾ ਸੀ, ਬਾਅਦ ਵਿੱਚ ਆਲੋਚਕਾਂ ਨੇ ਉਸਦੀਆਂ ਰਚਨਾਵਾਂ ("ਨੱਕ", "ਵੀ","ਓਵਰਕੋਟ", "ਨੇਵਸਕੀ ਪ੍ਰੋਸਪੈਕਟ") ਵਿੱਚ ਇੱਕ ਬੁਨਿਆਦੀ ਤੌਰ 'ਤੇ ਰੋਮਾਂਟਿਕ ਸੰਵੇਦਨਸ਼ੀਲਤਾ ਪਾਈ, ਜਿਸ ਵਿੱਚ ਪੜਯਥਾਰਥਵਾਦ ਅਤੇ ਗ੍ਰੋਟਸਕ ਦੀ ਕਣੀ ਰਲੀ ਹੋਈ ਸੀ। "ਦੀਕਾਂਕਾ ਨੇੜੇ ਇੱਕ ਫਾਰਮ ਤੇ ਸ਼ਾਮਾਂ", ਵਰਗੀਆਂ ਉਸ ਦੀਆਂ ਮੁਢਲੀਆਂ ਰਚਨਾਵਾਂ ਉਸ ਦੇ ਯੂਕਰੇਨੀ ਪਾਲਣ-ਪੋਸ਼ਣ, ਯੂਕਰੇਨੀ ਸਭਿਆਚਾਰ ਅਤੇ ਲੋਕ ਧਾਰਾ ਤੋਂ ਪ੍ਰਭਾਵਿਤ ਹੋਈਆਂ ਹਨ।[15][16] ਉਸਦੀਆਂ ਬਾਅਦ ਵਿੱਚ ਲਿਖਤਾਂ ਵਿੱਚ ਰੂਸੀ ਸਾਮਰਾਜ ਵਿੱਚ ਫੈਲੇ ਰਾਜਸੀ ਭ੍ਰਿਸ਼ਟਾਚਾਰ 'ਤੇ ਵਿਅੰਗ ਕੀਤਾ ਗਿਆ (ਇੰਸਪੈਕਟਰ ਜਨਰਲ,ਮੁਰਦਾ ਰੂਹਾਂ ))। ਨਾਵਲ ਤਾਰਾਸ ਬੁਲਬਾ (1835) ਅਤੇ ਨਾਟਕ ਵਿਆਹ] (1842), ਨਾਲ ਨਾਲ ਛੋਟੀਆਂ ਕਹਾਣੀਆਂ ""ਇੱਕ ਪਾਗਲ ਦੀ ਡਾਇਰੀ", "ਇਵਾਨ ਇਵਾਨੋਵਿਚ ਕਿਵੇਂ ਇਵਾਨ ਨਿਕੀਫੋਰੋਵਿਚ ਨਾਲ ਝਗੜ ਪੈਂਦਾ ਹੈ (ਕਹਾਣੀ)", "ਪੋਰਟਰੇਟ" ਅਤੇ "ਉਹ ਘੋੜਾਗੱਡੀ", ਉਸ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਹਨ।