ਰਾਜਾ ਨਾਹਰ ਸਿੰਘ (1823–1858) ਭਾਰਤ ਦੇ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿਚ ਬਲਭਗੜ੍ਹ ਦੇ ਰਿਆਸਤੀ ਰਾਜ ਦਾ ਰਾਜਾ ਸੀ। ਉਸ ਦੇ ਪੂਰਵਜ ਤਿਵਤੀਆ ਗੋਤ ਦੇ ਜਾਟ ਸਨ ਜਿਨ੍ਹਾਂ ਨੇ 1739 ਦੇ ਦਹਾਕੇ ਵਿਚ ਫਰੀਦਾਬਾਦ ਵਿਚ ਕਿਲੇ ਦਾ ਨਿਰਮਾਣ ਕੀਤਾ ਸੀ। ਉਹ 1857 ਦੀ ਭਾਰਤੀ ਬਗ਼ਾਵਤ ਵਿਚ ਸ਼ਾਮਲ ਸੀ। ਬਲਭਗੜ੍ਹ ਦਾ ਛੋਟਾ ਰਾਜ ਦਿੱਲੀ ਤੋਂ ਸਿਰਫ 20 ਮੀਲ ਹੈ। 1857 ਦੀ ਆਜ਼ਾਦੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਲੋਕਾਂ ਵਿਚ ਜਾਟ ਰਾਜਾ ਨਾਹਰ ਸਿੰਘ ਦਾ ਨਾਂ ਹਮੇਸ਼ਾਂ ਹੀ ਉੱਘਾ ਮੰਨਿਆ ਜਾਵੇਗਾ।[1] ਉਸ ਦੇ ਮਹਿਲ ਨੂੰ ਹਰਿਆਣਾ ਸਰਕਾਰ ਨੇ ਹਰਿਆਣਾ ਟੂਰਿਜ਼ਮ ਅਧੀਨ ਲੈ ਲਿਆ ਹੈ।[2] ਇਸ ਨੂੰ ਬ੍ਰਿਟਿਸ਼ਰਾਂ ਨੇ ਜ਼ਬਤ ਕੀਤਾ ਸੀ ਅਤੇ ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸੇ ਨੇ ਨਹੀਂ। [3]ਫਰੀਦਾਬਾਦ ਦੇ ਨਾਹਰ ਸਿੰਘ ਸਟੇਡੀਅਮ ਦਾ ਨਾਂ ਉਸ ਦੇ ਨਾਮ ਤੇ ਰੱਖਿਆ ਗਿਆ ਹੈ।[4]

ਵਿਸ਼ੇਸ਼ ਤੱਥ ਨਾਹਰ ਸਿੰਘ, ਜਨਮ ...
ਨਾਹਰ ਸਿੰਘ
ਜਨਮ1823
ਮੌਤ9 ਜਨਵਰੀ 1858 (ਉਮਰ 34–35)
ਸਮਾਰਕਨਾਹਰ ਸਿੰਘ ਸਟੇਡੀਅਮ , ਨਾਹਰ ਸਿੰਘ ਮਹਲ
ਲਹਿਰਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ
ਬੰਦ ਕਰੋ

ਸ਼ੁਰੂ ਦਾ ਜੀਵਨ

Thumb
ਰਾਜਾ ਨਾਹਰ ਸਿੰਘ 

ਬੱਲਭਗੜ੍ਹ ਸਟੇਟ ਤੇਵਾਤੀਆ ਗੋਤ ਦੇ ਜਾਟਾਂ ਦੁਆਰਾ ਸਥਾਪਤ ਇੱਕ ਮਹੱਤਵਪੂਰਨ ਰਿਆਸਤ ਸੀ। ਭਰਤਪੁਰ ਰਾਜ ਦੇ ਮਹਾਰਾਜਾ ਸੂਰਜ ਮਲ ਸਿੰਧੀਰਵਰ ਦੇ ਦਾਦਾ ਬਲਰਾਮ ਸਿੰਘ ਤੇਵਤੀਆ, ਬੱਲਭਗੜ੍ਹ ਰਾਜ ਦਾ ਪਹਿਲਾ ਰਾਜਾ ਸੀ ਅਤੇ ਨਾਹਰ ਸਿੰਘ ਉਸ ਦਾ ਉੱਤਰਾਧਿਕਾਰੀ ਸੀ। ਨਾਹਰ ਸਿੰਘ 6 ਅਪ੍ਰੈਲ 1821 ਨੂੰ ਰਾਜਾ ਰਾਮ ਸਿੰਘ ਅਤੇ ਰਾਣੀ ਬਸੰਤ ਕੌਰ ਦੇ ਘਰ ਬੱਲਭਗੜ੍ਹ ਵਿਖੇ ਪੈਦਾ ਹੋਇਆ ਸੀ। ਉਸ ਦੇ ਅਧਿਆਪਕਾਂ ਵਿਚ ਪੰਡਤ ਕੁਲਕਰਨੀ ਅਤੇ ਮੌਲਵੀ ਰਹਿਮਾਨ ਖ਼ਾਨ ਸ਼ਾਮਲ ਸਨ। ਉਸਦੇ ਪਿਤਾ ਦੀ ਮੌਤ 1830 ਵਿੱਚ ਹੋਈ, ਜਦੋਂ ਉਹ 9 ਸਾਲਾਂ ਦੀ ਸੀ। ਉਸ ਨੂੰ ਉਸਦੇ ਚਾਚਾ ਨਵਲ ਸਿੰਘ ਨੇ ਪਾਲਿਆ, ਜਿਸ ਨੇ ਰਾਜ ਦੇ ਮਾਮਲਿਆਂ ਨੂੰ ਚਲਾਉਣ ਦੀ ਜਿੰਮੇਵਾਰੀ ਸੰਭਾਲ ਲਈ। ਨਾਹਰ ਸਿੰਘ ਦੀ 1839 ਵਿਚ ਤਾਜਪੋਸ਼ੀ ਹੋਈ ਸੀ। 

ਉਹ ਇਕ ਸ਼ਾਨਦਾਰ ਮੁੱਛਾਂ ਵਾਲਾ ਸੁਹਣਾ ਨੌਜਵਾਨ ਰਾਜਾ ਸੀ, ਜਿਸ ਨੂੰ ਹੀਰੇ ਅਤੇ ਮੋਤੀਆਂ ਨਾਲ ਜੜੇ ਰਵਾਇਤੀ ਕੱਪੜੇ ਪਹਿਨਣ ਦਾ ਸ਼ੌਕ ਸੀ।[5][6] ਉਹ ਇਕ ਸ਼ਾਨਦਾਰ ਮੁੱਛਾਂ ਵਾਲਾ ਸੁਹਣਾ ਨੌਜਵਾਨ ਰਾਜਾ ਸੀ, ਜਿਸ ਨੂੰ ਹੀਰੇ ਅਤੇ ਮੋਤੀਆਂ ਨਾਲ ਜੜੇ ਰਵਾਇਤੀ ਕੱਪੜੇ ਪਹਿਨਣ ਦਾ ਸ਼ੌਕ ਸੀ। ਲੋਕ ਧਾਰਾ ਅਨੁਸਾਰ ਨਾਹਰ ਸਿੰਘ ਦਾ ਜਨਮ ਵਾਹਿਗੁਰੂ ਦੀ ਬਰਕਤ ਨਾਲ ਹੋਇਆ ਸੀ ਅਤੇ ਕਹਾਣੀ ਗੌਗਾਜੀ ਨਾਲ ਸਬੰਧਿਤ ਹੈ, ਜਿਸ ਦਾ ਖ਼ੁਦ ਆਪਣਾ ਜਨਮ ਗੁਰੂ ਗੋਰਖਨਾਥ ਦੇ ਬਖਸ਼ਿਸ਼ ਨਾਲ ਹੋਇਆ ਮੰਨਿਆ ਜਾਂਦਾ ਹੈ। 

ਧਰਮ ਨਿਰਪੱਖ ਸ਼ਾਸਕ

ਉਹ ਇਕ ਯੋਗ ਅਤੇ ਧਰਮ-ਨਿਰਪੱਖ ਸ਼ਾਸਕ ਸੀ ਜਿਸ ਨੇ ਫਿਰਕੂ ਸਦਭਾਵਨਾ ਨੂੰ ਅੱਗੇ ਵਧਾਇਆ, (31 ਜੁਲਾਈ 1857) ਮੁਗਲ ਸਮਰਾਟ ਬਹਾਦੁਰ ਸ਼ਾਹ ਜਫਰ ਨੂੰ ਉਸ ਦੀ ਚਿੱਠੀ ਕਹਿੰਦੀ ਹੈ:[5][6]

"ਹਾਲਾਂਕਿ ਮੈਂ, ਆਪਣੇ ਦਿਲ ਵਿਚ, ਹਿੰਦੂ ਧਰਮ ਨੂੰ ਮੰਨਦਾ ਹਾਂ, ਫਿਰ ਵੀ ਮੈਂ ਮੁਸਲਮਾਨ ਨੇਤਾਵਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਾ ਹਾਂ ਅਤੇ ਉਸ ਦੀਨ ਦੇ ਅਨੁਯਾਈਆਂ ਦਾ ਆਗਿਆਕਾਰ ਹਾਂ। ਮੈਂ (ਬਲਭਗੜ੍ਹ) ਦੇ ਕਿਲ੍ਹੇ ਅੰਦਰ ਇਕ ਉੱਚੀ ਸੰਗਮਰਮਰ ਦੀ ਮਸਜਿਦ ਤੱਕ ਦੀ ਉਸਾਰੀ ਕਰਨ ਤੱਕ ਗਿਆ ਹਾਂ। ਮੈਂ ਇੱਕ ਖੁੱਲ੍ਹੀ ਡੁੱਲ੍ਹਿ ਈਦਗਾਹ ਵੀ ਬਣਾਈ ਹੈ"

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.