ਨਾਰੀਵਾਦ
From Wikipedia, the free encyclopedia
ਨਾਰੀਵਾਦ (ਅੰਗਰੇਜ਼ੀ:feminism,ਫੈਮੀਨਿਜਮ), ਅੰਦੋਲਨਾਂ ਅਤੇ ਵਿਚਾਰਧਾਰਾਵਾਂ ਦਾ ਇੱਕ ਸੰਗ੍ਰਹਿ ਹੈ, ਜਿਨ੍ਹਾਂ ਦਾ ਉਦੇਸ਼ ਔਰਤਾਂ ਲਈ ਸਮਾਨ ਰਾਜਨੀਤਕ, ਆਰਥਿਕ ਅਤੇ ਸਾਮਾਜਕ ਅਧਿਕਾਰਾਂ ਨੂੰ ਪਰਿਭਾਸ਼ਿਤ ਕਰਨਾ, ਉਨ੍ਹਾਂ ਦੀ ਸਥਾਪਨਾ, ਅਤੇ ਰੱਖਿਆ ਕਰਨਾ ਹੈ।[1][2] ਇਸ ਵਿੱਚ ਸਿੱਖਿਆ ਅਤੇ ਰੋਜਗਾਰ ਦੇ ਖੇਤਰ ਵਿੱਚ ਔਰਤਾਂ ਲਈ ਸਮਾਨ ਮੌਕਿਆਂ ਦੀ ਸਥਾਪਨਾ ਕਰਨ ਦੀ ਮੰਗ ਸ਼ਾਮਿਲ ਹੈ।
ਫਰਾਂਸੀਸੀ ਦਾਰਸ਼ਨਿਕ, ਚਾਰਲਜ਼ ਫੂਰੀਏ ਨੂੰ 1837 ਵਿੱਚ ਫੈਮੀਨਿਜਮ (Feminism) ਸ਼ਬਦ ਦੀ ਘਾੜਤ ਦਾ ਸਿਹਰਾ ਦਿੱਤਾ ਜਾਂਦਾ ਹੈ।[3] ਸ਼ਬਦ ਫੈਮੀਨਿਜਮ (ਨਾਰੀਵਾਦ) ਅਤੇ ਨਾਰੀਵਾਦੀ (ਫੈਮੀਨਿਸਟ) ਪਹਿਲੀ ਵਾਰ 1872 ਵਿੱਚ ਫ਼ਰਾਂਸ ਅਤੇ ਨੀਦਰਲੈਂਡ ਵਿੱਚ,[4] 1890 ਵਿੱਚ ਗਰੇਟ ਬ੍ਰਿਟੇਨ ਅਤੇ 1910 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸਾਹਮਣੇ ਆਏ,[5][6] ਅਤੇ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਫੈਮੀਨਿਸਟ 1894 ਵਿੱਚ ਅਤੇ ਫੈਮੀਨਿਜਮ 1895 ਵਿੱਚ ਪਹਿਲੀ ਵਾਰ ਵਰਤਿਆ ਗਿਆ।[7]
ਨਾਰੀ-ਵਾਦ ਸ਼ਬਦ ਦੇ ਵਿਭਿੰਨ ਸਮਾਨਾਰਥਕ ਸ਼ਬਦ ਔਰਤ, ਇਸਤਰੀ, ਮਾਦਾ ਆਦਿ ਹਨ। ‘ਨਾਰੀ’ ਨਾਲ ਜਦੋਂ ‘ਵਾਦ’ ਜੁੜ ਜਾਂਦਾ ਹੈ ਤਾਂ ਇਹ ਸ਼ਬਦ ਜਿਸ ਵਿਸ਼ੇ ਨਾਲ ਜੁੜਦਾ ਹੈ ਉਹ ਆਪਣੇ ਨਾਲ ਇੱਕ ਵਿਚਾਰ, ਚਿੰਤਨ, ਕ੍ਰਾਂਤੀ ਸੰਘਰਸ਼ ਅਤੇ ਅੰਦੋਲਨ ਦੇ ਬੀਜ ਲੈਕੇ ਚਲਦਾ ਹੈ। ਜਿਵੇਂ-ਜਿਵੇਂ ਇਹ ‘ਵਾਦ’ ਵਿਕਾਸ ਕਰਦਾ ਹੈ ਇਸ ਦੀਆਂ ਵਿਭੰਨ ਵਿਚਾਰਧਾਰਕ ਲੜੀਆਂ ਬਣਦੀਆਂ ਵਿਗਸਦੀਆਂ ਅਤੇ ਟੁੱਟਦੀਆਂ-ਭੱਜਦੀਆਂ ਹਨ। ਇਸੇ ਤੋੜ-ਜੋੜ ਵਿੱਚੋਂ ਵਿਕਾਸ ਦਾ ਰਸਤਾ ਨਿਕਲਦਾ ਹੈ। ਨਾਰੀਜਨ ‘ਵਾਦ’ ਨਾਲ ਜੁੜਿਆ ਇੱਕ ਵਿਸ਼ੇਸ਼ ਵਰਗ ਜਾਂ ਇਸ ਨਾਲ ਸੰਬੰਧਤ ਵਿਭਿੰਨ ਧਿਰਾਂ ਸਵੈ ਅਤੇ ਸਮਾਜ ਦੀ ਬਿਹਤਰੀ ਵੱਲ ਕਦਮ ਵਧਾਉਂਦੀਆਂ ਹਨ। ‘ਨਾਰੀਵਾਦ’ ਬਾਰ ਵੀ ਇਹ ਸੱਚ ਹੈ ਕਿ ਇਸ ਨੇ ਸਮਾਜ ਦੇੇ ਵਿਸ਼ੇਸ਼ ਵਰਗ ਭਾਵ ਔਰਤ ਜਾਤੀ ਦੇ ਹਿੱਤ ਵਿੱਚ ਅਵਾਜ ਬੁਲੰਦ ਕੀਤੀ। ਇਸ ਬਾਰੇ ਡਾ. ਬਲਵਿੰਦਰ ਕੌਰ ਬਰਾੜ ਨੇ ‘ਵੈਬਸਟਰ ਇੰਗਲਿਸ਼ ਡਿਕਸ਼ਨਰੀ ਦੇ ਹਵਾਲੇ ਨਲ ਲਿਖਿਆ ਹੈ:- ਫੈਮੀਨਿਜ਼ਮ ਸ਼ਰਦ ਅੰਗਰੇਜੀ ਵਿੱਚ ਫਰੈਂਚ ਰਾਹੀਂ ਆਇਆ। ਫਰੈਂਚ ਵਿੱਚ ਇਹ ਲਾਤੀਂਲੀ ਸ਼ਰ ਤੋਂ ਮਿਲ ਕੇ ਬਣਿਆ ਹੈ। ਜੋ ਪੰਜਾਬੀ ਵਿੱਚ ਨਾਰੀਵਾਦ ਦੇ ਸਮਾਨ ਅਰਥ ਰੱਖਦਾ ਹੈ। ਨਾਰੀਵਾਦ ਦਾ ਅਰਥ ਹੈ। ਲਿੰਗ ਦੇ ਅਧਾਰ ਤੇ ਰਾਜੀਨਿਤਕ, ਆਰਥਿਕ ਅਤੇ ਸਮਾਜਿਕ ਸਮਾਨਤਾ ਤੋਂ ਹੈ। ਨਾਰੀਵਾਦ ਦੀ ਜਨਮ-ਭੂਮੀ ਅਤੇ ਇਸਨੂੰ ਪ੍ਰਫੁਲਿਤ ਕਰਨ ਦੇ ਯਤਨ ਪੱਛਮੀ ਸਮਜ ਵਿੱਚ ਆਰੰਭ ਹੋਏ। ਪੱਛਮੀ ਸਮਾਜ ਵਿੱਚ ਸਭ ਤੋਂ ਪਹਿਲਾਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ। ਬੀਜ ਰੂਪ ਵਿੱਚ ਸਭ ਤੋਂ ਪਹਿਲਾਂ ਮੈਰੀਵੂਲਸਟੋਨ ਕਰਾਫਟ ਨੇ ਔਰਤਾਂ ਦੇ ਹੱਕ ਵਿੰਚ ਨਾਹਰਾਂ ਬੁਲੰਦ ਕੀਤਾ। ਉਸਦੀ ਸੰੰਨ 1792 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਅ ਵਿੰਡੀਕੇਸ਼ਨ ਔਫ ਦਾ ਰਾਈਟਜ਼ ਔਫ ਵਿਮਨ’ ਨਾਲ ਔਰਤ ਦੇ ਦੁੱਖਾਂ ਤੇ ਹੱਕਾਂ ਲਈ ਬਹਿਸ਼ ਆਰੰਭ ਹੋਈ। ਸਮਾਜ ਵਿੱਚ ਨਾਰੀ ਦੀ ਮੁੱਢੋ-ਮੁੱਢੋ ਬਰਾਬਰੀ ਦਾ ਏਜੰਡਾ ਲੈਕੇ ਨਾਰੀਵਾਦ ਚੇਤਨਾ ਦੀ ਲਹਿਰ ਭਾਵੇਂ ਪੱਛਮ ਵਿੱਚ ਉੱਤਰੀ ਪਰ ਇਸਦੇ ਸਰੋਕਾਰਾ, ਸੋਝੀਆਂ ਅਤੇ ਪ੍ਰਭਾਵਾਂ ਨੇ ਸਾਰੀ ਦੁਨੀਆਂ ਚ ਮੁਲਕਾ, ਸਮਾਜਾਂ, ਸੱਭਿਆਚਾਰਾਂ ਨੂੰ ਕਲੇਵਰ ਵਿੱਚ ਲਿਆ। ਨਾਰੀਵਾਦ ਦੇ ਅਧਾਰ ਤੇ ਪ੍ਰੇਰਕ ਨਾਰੀ ਚੇਤਨਾ ਨਾਲ ਸਬੰਧਿਤ ਉਨ੍ਹਾਂ ਸਮਾਜਿਕ ਲਹਿਰਾਂ ਵਿੱਚ ਪਏ ਹਨ। ਜਿਲ੍ਹਾਂ ਨੇ ਨਾਰੀ ਚੇਤਨਾ ਨਾਲ ਸਦੀਆਂ ਤੋਂ ਹੋ ਰਹੀ ਬੇਇਨਸਾਫੀ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਨਾਰੀ ਨੂੰ ਬਰਾਬਰ ਦੇ ਸਮਾਜਿਕ ਨਾਗਰਿਕ ਅਧਿਕਾਰ ਦਿਵਾਉਣ ਲਈ ਸਮੂਹਿਕ ਯਤਨ ਆਰੰਭੇ। ਨਾਰੀਵਾਦ ਦਾ ਸਕੰਲਪ ਆਪਣੀ ਹੋਦ ਇਸ ਤੱਥ ਤੋਂ ਗ੍ਰਹਿਣ ਕਰਦਾ ਹੈ ਕਿ ਇਸ ਕਾਇਨਾਤ ਵਿੱਚ ਨਾਰੀ ਦੀ ਗਣਨਾ ਪ੍ਰਾਣੀਆਂ ਦੇ ਉਸ ਵਰਗ ਵਿੱਚ ਪ੍ਰਵਾਵਿਤ ਹੈ ਜਿਸਨੂੰ ਮਨੁੱਖ ਕਿਹਾ ਜਾਂਦਾ ਹੈ ਅਤੇ ਜਿਹੜਾ ਪ੍ਰਵਰਗ ਚੇਤਨਾ ਯੁਕਤ ਹੋਣ ਕਕੇ ਸਭ ਤੋਂ ਸ਼੍ਰੇਸ਼ਟ ਤੇ ਉੱਤਮ ਹੈ। ਪ੍ਰਕਿਰਤਿਕ ਜਗਤ ਤੇ ਸਥਾਈ, ਸਦੀਵੀ ਅਤੇ ਅਟੱਲ ਨਿਯਮਾਂ ਅਨੁਸਾਰ ਪੁਰਖ ਤੇ ਨਾਰੀ ਮਨੁੱਖੀ ਇਕਾਈ ਦੇ ਦੋ ਜੁਜ਼ ਹਨ।