From Wikipedia, the free encyclopedia
ਨਾਓਮੀ ਆਰ. ਵੋਲਫ਼ (ਜਨਮ 12 ਨਵੰਬਰ, 1962)[1][2][3] ਇੱਕ ਅਮਰੀਕੀ ਲੇਖਕ, ਪੱਤਰਕਾਰ ਅਤੇ ਅਲ ਗੋਰ ਅਤੇ ਬਿੱਲ ਕਲਿੰਟਨ ਦੀ ਸਾਬਕਾ ਸਿਆਸੀ ਸਲਾਹਕਾਰ ਹੈ।
ਨਾਓਮੀ ਵੋਲਫ਼ | |
---|---|
ਜਨਮ | ਸਾਨ ਫ਼ਰਾਂਸਿਸਕੋ, ਕੈਲੀਫ਼ੋਰਨੀਆ, ਅਮਰੀਕਾ | ਨਵੰਬਰ 12, 1962
ਕਿੱਤਾ | ਲੇਖਕ, ਕਾਰਕੁੰਨ |
ਅਲਮਾ ਮਾਤਰ | ਯੇਲ ਯੂਨੀਵਰਸਿਟੀ New College, Oxford |
ਪ੍ਰਮੁੱਖ ਕੰਮ | ਦ ਬਿਊਟੀ ਮਿੱਥ ਅਮਰੀਕਾ ਦਾ ਅੰਤ |
ਜੀਵਨ ਸਾਥੀ | ਡੇਵਿਡ ਸ਼ਿਪਲੀ (1993–2005), ਤੱਲਾਕਸ਼ੁਦਾ |
ਬੱਚੇ | 2 |
ਵੋਲਫ਼ ਪਹਿਲੀ ਵਾਰ 1991 ਵਿੱਚ ਦ ਬਿਊਟੀ ਮਿੱਥ ਦੀ ਲੇਖਕ ਦੇ ਤੌਰ 'ਤੇ ਚਰਚਾ ਵਿੱਚ ਆਈ ਸੀ।[4] ਇਸ ਕਿਤਾਬ ਦੇ ਨਾਲ, ਉਹ ਨਾਰੀਵਾਦੀ ਅੰਦੋਲਨ ਦੀ ਨਵੀਂ ਤਰੰਗ ਕਹਿਲਾਈ ਲਹਿਰ ਦੀ ਮੋਹਰੀ ਤਰਜਮਾਨ ਬਣ ਗਈ ਸੀ। ਗਲੋਰੀਆ ਸਟੇਨਏਮ ਅਤੇ ਬੈਟੀ ਫਰੀਦਾਂ ਵਰਗੀਆਂ ਮੋਹਰੀ ਨਾਰੀਵਾਦੀ ਆਗੂਆਂ ਨੇ ਇਸ ਕਿਤਾਬ ਦੀ ਸ਼ਲਾਘਾ ਕੀਤੀ; ਕਮੀਲ ਪਾਗਲੀਆ ਅਤੇ ਕ੍ਰਿਸਟੀਨਾ ਹੌਫ਼ ਸੋਮਰਜ, ਵਰਗੇ ਹੋਰਨਾਂ ਨੇ ਇਸ ਦੀ ਆਲੋਚਨਾ ਕੀਤੀ। ਉਸ ਉਪਰੰਤ ਇਸਨੇ ਹੋਰ ਕਿਤਾਬਾਂ ਵੀ ਲਿਖੀਆਂ ਜਿਹਨਾਂ ਵਿੱਚ 2007 ਵਿੱਚ ਲਿਖੀ ਸਭ ਤੋਂ ਵਧ ਵਿਕਣ ਵਾਲੀ ਕਿਤਾਬ ਅਮਰੀਕਾ ਦਾ ਅੰਤ ਅਤੇ ਉਸ ਦੀ ਤਾਜ਼ਾ ਯੋਨੀ: ਇੱਕ ਨਵੀਂ ਜੀਵਨੀ ਵੀ ਸ਼ਾਮਲ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.