![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/75/Planisph%25C3%25A6ri_c%25C5%2593leste.jpg/640px-Planisph%25C3%25A6ri_c%25C5%2593leste.jpg&w=640&q=50)
ਨਕਸ਼ਾ
ਕਿਸੇ ਇਲਾਕੇ ਦੇ ਤਸਵੀਰੀ ਬਿਆਨ / From Wikipedia, the free encyclopedia
ਨਕਸ਼ਾ ਕਿਸੇ ਇਲਾਕੇ ਦੇ ਤਸਵੀਰੀ ਬਿਆਨ ਜਾਂ ਵਰਣਨ ਨੂੰ ਆਖਦੇ ਹਨ – ਇੱਕ ਚਿੰਨ੍ਹਾਤਮਕ ਵਰਣਨ ਜਿਸ ਵਿੱਚ ਉਸ ਥਾਂ ਦੇ ਕਈ ਤੱਤਾਂ ਜਿਵੇਂ ਕਿ ਭੌਤਿਕ ਤੱਤ, ਖੇਤਰਾਂ ਅਤੇ ਪ੍ਰਸੰਗਾਂ ਵਿਚਕਾਰਲੇ ਸਬੰਧਾਂ ਨੂੰ ਦਰਸਾਇਆ ਜਾਂਦਾ ਹੈ।
![Thumb image](http://upload.wikimedia.org/wikipedia/commons/thumb/7/75/Planisph%C3%A6ri_c%C5%93leste.jpg/640px-Planisph%C3%A6ri_c%C5%93leste.jpg)
![Thumb image](http://upload.wikimedia.org/wikipedia/commons/thumb/2/26/Blank_globe.svg/175px-Blank_globe.svg.png)
ਬਹੁਤੇ ਨਕਸ਼ੇ ਕਿਸੇ ਤਿੰਨ-ਅਯਾਮੀ ਖ਼ਲਾਅ ਦਾ ਸਥਾਈ, ਦੋ-ਅਯਾਮੀ, ਜਿਮਾਮਤੀ ਅਤੇ ਸਹੀ ਬਿਆਨ ਹੁੰਦਾ ਹੈ ਅਤੇ ਕਈ ਨਕਸ਼ੇ ਗਤੀਵਾਦੀ ਅਤੇ ਮੇਲਜੋਲ-ਪੂਰਕ, ਇੱਥੋਂ ਤੱਕ ਕਿ ਤਿੰਨ-ਅਯਾਮੀ ਵੀ ਹੁੰਦੇ ਹਨ। ਭਾਵੇਂ ਬਹੁਤੇ ਨਕਸ਼ੇ ਭੂਗੋਲ ਦਰਸਾਉਣ ਲਈ ਵਰਤੇ ਜਾਂਦੇ ਹਨ ਪਰ ਕੁਝ ਨਕਸ਼ੇ ਕਿਸੇ ਖ਼ਲਾਅ, ਹਕੀਕੀ ਜਾਂ ਬੇਹਕੀਕੀ, ਬਿਨਾਂ ਮਾਪ ਜਾਂ ਸੰਦਰਭ ਦੇ, ਵੀ ਹੋ ਸਕਦੇ ਹਨ ਜਿਵੇਂ ਕਿ ਦਿਮਾਗ਼ ਦਾ ਨਕਸ਼ਾ ਜਾਂ ਡੀ.ਐੱਨ.ਏ. ਦਾ ਨਕਸ਼ਾ ਜਾਂ ਦੁਰਾਡੇ ਗ੍ਰਿਹਾਂ ਦੇ ਨਕਸ਼ੇ।