From Wikipedia, the free encyclopedia
ਦ ਡੇਲੀ ਟੈਲੀਗ੍ਰਾਫ਼ ਯੂਨਾਇਟਡ ਕਿੰਗਡਮ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ ਜੋ ਲੰਡਨ ਵਿੱਚ ਟੈਲੀਗ੍ਰਾਫ਼ ਮੀਡੀਆ ਗਰੁੱਪ ਵੱਲੋਂ ਛਾਪ ਕੇ ਯੂ.ਕੇ. ਅਤੇ ਕੌਮਾਂਤਰੀ ਪੱਧਰ ਤੇ ਵੰਡਿਆ ਜਾਂਦਾ ਹੈ। ਇਸ ਦੇ ਥਾਪਕ ਆਰਥਰ ਬੀ. ਸਲੀਗ ਨੇ ਇਸਨੂੰ ਜੂਨ 1855 ਵਿੱਚ ਬਤੌਰ The Daily Telegraph and Courier ਕਾਇਮ ਕੀਤਾ ਸੀ। 2004 ਤੋਂ ਡੇਵਿਡ ਅਤੇ ਫ਼੍ਰੈਡਰਿਕ ਬਾਰਕਲੇ ਇਸ ਦੇ ਮਾਲਕ ਹਨ। ਮਾਰਚ 2014 ਮੁਤਾਬਕ ਇਸ ਦੀ ਰੌਜ਼ਾਨਾ ਪਹੁੰਚ 523,048 ਕਾਪੀਆਂ ਹੈ[2] ਜੋ 2013 ਵਿੱਚ 552,065 ਸੀ।[3] ਇਸ ਦੇ ਮੁਕਾਬਲੇ ਦ ਟਾਈਮਜ਼ ਦੀ ਔਸਤ ਰੋਜ਼ਾਨਾ ਪਹੁੰਚ 400,060[3] ਤੋ ਡਿੱਗ ਕੇ 394,448 ਹੋ ਗਈ ਸੀ।[4]
ਤਸਵੀਰ:Tele-12thMay2010.jpg | |
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਬਰਾਡਸ਼ੀਟ |
ਮਾਲਕ | ਟੈਲੀਗ੍ਰਾਫ਼ ਮੀਡੀਆ ਗਰੁੱਪ |
ਸੰਪਾਦਕ | ਈਆਨ ਮੈਕਗ੍ਰੇਗਰ |
ਸਥਾਪਨਾ | ਜੂਨ 1855 |
ਰਾਜਨੀਤਿਕ ਇਲਹਾਕ | Centre-right Conservative[1] |
ਮੁੱਖ ਦਫ਼ਤਰ | 111 ਬਕਿੰਗਮ ਪੈਲੇਸ ਰੋਡ, ਲੰਡਨ, SW1W 0DT |
Circulation | 523,048 (ਮਾਰਚ 2014)[2] |
ਆਈਐੱਸਐੱਸਐੱਨ | 0307-1235 |
ਓਸੀਐੱਲਸੀ ਨੰਬਰ | 49632006 |
ਵੈੱਬਸਾਈਟ | www.telegraph.co.uk |
ਇਹ ਦ ਸੰਡੇ ਟੈਲੀਗ੍ਰਾਫ਼ ਦਾ ਭਰਾ ਅਖ਼ਬਾਰ ਹੈ। ਇਸ ਦਾ ਆਪਣਾ ਵੱਖਰਾ ਸੰਪਾਦਕੀ ਸਟਾਫ਼ ਹੈ ਪਰ ਇਹ ਕੁਝ ਖ਼ਬਰਾਂ ਅਤੇ ਇੱਕ ਵੈੱਬਸਾਈਟ ਸਾਝੀ ਕਰਦੇ ਹਨ।
ਇਸ ਦੀ ਵੈੱਬਸਾਈਟ Telegraph.co.uk ਇਸ ਅਖ਼ਬਾਰ ਦਾ ਆਨਲਾਈਨ ਰੂਪ ਹੈ। ਇਸ ਵਿੱਚ ਦ ਡੇਲੀ ਟੈਲੀਗ੍ਰਾਫ਼ ਅਤੇ ਦ ਸੰਡੇ ਟੈਲੀਗ੍ਰਾਫ਼ ਦੇ ਛਪੇ ਰੂਪਾਂ ਦੇ ਲੇਖਾਂ ਦੇ ਨਾਲ਼-ਨਾਲ ਕੁਝ ਸਿਰਫ਼-ਵੈੱਬ ਸਮੱਗਰੀ ਜਿਵੇਂ ਬ੍ਰੇਕਿੰਗ ਨਿਊਜ਼, ਫ਼ੀਚਰ, ਤਸਵੀਰ ਗੈਲਰੀਆਂ ਅਤੇ ਬਲੌਗ ਆਦਿ ਵੀ ਹੁੰਦੀ ਹੈ। ਇਹ ਸਾਈਟ ਸਾਲ 2007 ਵਿੱਚ ਯੂ.ਕੇ. ਖਪਤਕਾਰ ਵੈੱਬਸਾਈਟ ਐਲਾਨੀ ਗਈ ਸੀ।[5]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.