![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/dd/Tabu_still8.jpg/640px-Tabu_still8.jpg&w=640&q=50)
ਤੱਬੂ
ਭਾਰਤੀ ਅਭਿਨੇਤਰੀ / From Wikipedia, the free encyclopedia
ਤੱਬੂ (ਜਨਮ ਤਬੱਸੁਮ ਫਾਤਿਮਾ ਹਾਸ਼ਮੀ ; 4 ਨਵੰਬਰ 1971)[1]"Birthday special: Tabu's 10 best performances over the years". CNN-IBN. 4 November 2014. Archived from the original on 6 November 2014. Retrieved 3 July 2019.</ref> ਹਿੰਦੀ ਫਿਲਮਾਂ ਦੀ ਅਦਾਕਾਰਾ ਹੈ। ਤੱਬੂ ਨੇ ਕਈ ਬਾਲੀਵੁੱਡ ਫਿਲਮਾਂ ਦੇ ਨਾਲ਼-ਨਾਲ਼ ਅੰਗਰੇਜ਼ੀ, ਤੇਲਗੂ, ਤਾਮਿਲ, ਮਲਿਆਲਮ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ ਸਰਬੋਤਮ ਅਭਿਨੇਤਰੀ ਲਈ ਦੋ ਰਾਸ਼ਟਰੀ ਫਿਲਮ ਅਵਾਰਡ ਅਤੇ ਛੇ ਫ਼ਿਲਮਫ਼ੇਅਰ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਸਰਵਉੱਤਮ ਅਭਿਨੇਤਰੀ ਲਈ ਚਾਰ ਆਲੋਚਕ ਪੁਰਸਕਾਰ ਸ਼ਾਮਲ ਹਨ। 2011 ਵਿਚ, ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਦੇ ਚੌਥੇ ਸਭ ਤੋਂ ਉੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[2]
ਤੱਬੂ | |
---|---|
![]() | |
ਜਨਮ | ਤਬੱਸੁਮ ਹਾਸ਼ਮੀ (1971-11-04) 4 ਨਵੰਬਰ 1971 (ਉਮਰ 52) |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1980–ਹੁਣ |
ਰਿਸ਼ਤੇਦਾਰ |
|
ਤੱਬੂ ਦੀ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਪਰਫਾਰਮੈਂਸਾਂ ਵਿੱਚ ਮਾਚੀਸ (1996), ਕਾਲਪਾਣੀ (1996), ਕੱਦਲ ਦੇਸਮ (1996), ਵਿਰਾਸਤ (1997), ਹੂ ਤੁ ਤੁ (1999), ਕੰਦੂਕੋਂਦਿਨ ਕੰਦੂਕੋਂਦੈਨ (2000), ਅਸਤਿਤਵਾ (2000), ਚਾਂਦਨੀ ਬਾਰ (2001), ਮਕਬੂਲ (2003), ਚੀਨੀ ਕਮ (2007), ਹੈਦਰ (2014), ਦ੍ਰਿਸ਼ਯਮ (2015) ਅਤੇ ਅੰਧਾਧੂਨ (2018) ਸ਼ਾਮਲ ਹਨ। ਉਸਨੇ ਕਈ ਵਪਾਰਕ ਸਫਲਤਾਵਾਂ ਜਿਵੇਂ ਕਿ ਕੁਲੀ ਨੰਬਰ 1 (1991), ਵਿਜੈਪਾਥ (1994), ਨਿੰਨੇ ਪੇਲਦਾਟਾ (1996), ਸਾਜਨ ਚਲੇ ਸਸਰਾਲ (1996), ਚਾਚੀ 420 (1997), ਬੀਵੀ ਨੰਬਰ 1. (1999), ਹਮ ਸਾਥ-ਸਾਥ ਹੈਂ (1999), ਹੇਰਾ ਫੇਰੀ (2000), ਜੈ ਹੋ (2014), ਗੋਲਮਾਲ ਅਗੇਨ (2017) ਅਤੇ ਡੀ ਦੇ ਪਿਆਰ ਦੇ (2019). ਵਿੱਚ ਮੁੱਖ ਅਤੇ ਸਮਰਥਨ ਦੀਆਂ ਭੂਮਿਕਾਵਾਂ ਵੀ ਨਿਭਾਈਆਂ ਹਨ,