ਤੁਰਕੀ ਦਾ ਲੋਕ ਸਾਹਿਤ
From Wikipedia, the free encyclopedia
ਤੁਰਕੀ ਦਾ ਲੋਕ ਸਾਹਿਤ ਇੱਕ ਡੂੰਘੀ ਮੌਖ਼ਿਕ ਪਰੰਪਰਾ ਹੈ ਜੋ ਇਸ ਰੂਪ ਵਿਚ, ਮੱਧ ਏਸ਼ੀਆਈ ਟੱਪਰੀਵਾਸ ਜਾਂ ਖ਼ਾਨਾ-ਬਦੋਸ਼ ਪਰੰਪਰਾਵਾਂ ਵਿੱਚੋਂ ਹੈ। ਹਾਲਾਂਕਿ, ਇਸਦੇ ਵਿਸ਼ਿਆਂ ਵਿੱਚ, ਤੁਰਕੀ ਦਾ ਲੋਕ ਸਾਹਿਤ ਇੱਥੇ ਵੱਸਣ ਵਾਲੇ ਲੋਕਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਖ਼ਾਨਾ-ਬਦੋਸ਼ ਜੀਵਨ ਸ਼ੈਲੀ ਨੂੰ ਤਿਆਗ ਦਿੱਤਾ ਹੈ। ਇਸ ਦੀ ਇੱਕ ਨਜ਼ੀਰ ਕੈਲੋਨ ਦੀ ਸ਼ਖਸੀਅਤ ਦੇ ਆਲੇ ਦੁਆਲੇ ਦੀ ਲੋਕ - ਕਥਾ ਦੀ ਲੜੀ ਹੈ ਕਿ ਕਿਵੇਂ ਇੱਕ ਛੋਟਾ ਲੜਕਾ ਪਤਨੀ ਲੱਭਣ ਦੀਆਂ ਮੁਸ਼ਕਲਾਂ, ਉਸ ਦੀ ਮਾਂ ਨੂੰ ਪਰਿਵਾਰਕ ਘਰ ਨੂੰ ਸਬੂਤਾ ਬਣਾਈ ਰੱਖਣ ਵਿੱਚ ਸਹਾਇਤਾ ਕਰਨ, ਅਤੇ ਆਪਣੇ ਗੁਆਂਢੀਆਂ ਵੱਲੋਂ ਪੈਦਾ ਕੀਤੀਆਂ ਮੁਸ਼ਕਲਾਂ ਨਾਲ ਨਜਿੱਠਣ ਕਰਕੇ ਦੁਖੀ ਹੈ। ਇੱਕ ਹੋਰ ਉਦਾਹਰਨ ਮੁੱਲਾ ਨਸਰੁੱਦੀਨ ਦੀ ਰਹੱਸਮਈ ਸ਼ਖਸੀਅਤ ਹੈ ਜੋ ਇੱਕ ਚਾਲਾਕ ਵਿਅਕਤੀ ਹੈ ਜੋ ਆਪਣੇ ਗੁਆਂਢੀਆਂ 'ਤੇ ਅਕਸਰ ਚੁਟਕਲੇ ਬਣਾਉਂਦਾ ਹੈ।
![Thumb image](http://upload.wikimedia.org/wikipedia/commons/thumb/c/cb/Ozan.jpg/220px-Ozan.jpg)
ਮੁੱਲਾ ਨਸਰੁੱਦੀਨ ਇੱਕ ਹੋਰ ਮਹੱਤਵਪੂਰਣ ਤਬਦੀਲੀ ਨੂੰ ਵੀ ਦਰਸਾਉਂਦਾ ਹੈ ਜੋ ਉਹਨਾਂ ਦਿਨਾਂ ਦੇ ਫ਼ਰਕ ਨੂੰ ਦਰਸਾਉਂਦੀ ਹੈ ਜਦੋਂ ਤੁਰਕੀ ਦੇ ਲੋਕ ਭੋਲੇ-ਭਾਲੇ (ਕਬਾਈਲੀ) ਸਨ ਅਤੇ ਉਹ ਦਿਨ ਜਦੋਂ ਉਹ ਵੱਡੇ ਪੱਧਰ ਤੇ ਐਨਾਟੋਲੀਆ ਵਿੱਚ ਵਸ ਗਏ ਸਨ। ਮੁੱਲਾ ਨਸਰੁੱਦੀਨ ਇੱਕ ਮੁਸਲਮਾਨ ਇਮਾਮ ਹੈ। ਤੁਰਕੀ ਦੇ ਲੋਕ ਪਹਿਲੀ ਵਾਰ 9 ਵੀਂ ਜਾਂ 10 ਵੀਂ ਸਦੀ ਈਸਵੀ ਦੇ ਆਸ-ਪਾਸ ਇਸਲਾਮੀ ਲੋਕ ਬਣ ਗਏ ਸਨ, ਅਤੇ ਇਸ ਤੋਂ ਬਾਅਦ ਧਰਮ ਨੇ ਉਨ੍ਹਾਂ ਦੇ ਸਮਾਜ ਅਤੇ ਸਾਹਿਤ ਉੱਤੇ ਬਹੁਤ ਪ੍ਰਭਾਵ ਪਾਇਆ; ਖ਼ਾਸਕਰ ਇਸਲਾਮ ਦੀਆਂ ਗਹਿਰੀਆਂ ਸੂਝਵਾਨ ਸੂਫੀ ਅਤੇ ਸ਼ੀਆ ਕਿਸਮਾਂ ਹਨ। ਉਦਾਹਰਨ ਵਜੋਂ, ਸੂਫੀ ਪ੍ਰਭਾਵ, ਮੁੱਲਾ ਨਸਰੁੱਦੀਨ ਦੀਆਂ ਕਹਾਣੀਆਂ ਵਿੱਚ ਹੀ ਨਹੀਂ, ਯੂਨਸ ਇਮਰੇ ਦੀਆਂ ਰਚਨਾਵਾਂ ਵਿੱਚ ਵੀ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ, ਜੋ ਤੁਰਕੀ ਸਾਹਿਤ ਦੀ ਇੱਕ ਪ੍ਰਮੁੱਖ ਸ਼ਖਸੀਅਤ ਅਤੇ ਇੱਕ ਕਵੀ ਸੀ ਜੋ 13 ਵੀਂ ਸਦੀ ਦੇ ਅੰਤ ਵਿੱਚ ਅਤੇ 14 ਵੀਂ ਸਦੀ ਦੇ ਸ਼ੁਰੂ ਵਿੱਚ ਸ਼ਾਇਦ ਦੱਖਣੀ-ਕੇਂਦਰੀ ਐਨਾਟੋਲੀਆ ਵਿੱਚ ਕਰਾਮਿਨੀਡ ਰਾਜ ਵਿੱਚ ਰਹਿੰਦਾ ਸੀ। ਦੂਜੇ ਪਾਸੇ ਸ਼ੀਆ ਪ੍ਰਭਾਵ,ਆਸਿਕ ਜਾਂ ਓਜ਼ਾਨ ਤੇ ਦੇਖਿਆ ਜਾ ਸਕਦਾ ਹੈ ਜੋ ਗਾਇਨ ਦੀ ਵੱਡੀ ਪਰੰਪਰਾ ਹੈ।[1]