ਬਰਤਾਨਵੀ ਕੰਪਨੀ ਈਸਟ ਇੰਡੀਆ ਅਤੇ ਮਰਾਠਾ ਸਾਮਰਾਜ ਦੀ ਲੜਾਈ From Wikipedia, the free encyclopedia
ਤੀਜੀ ਐਂਗਲੋ-ਮਰਾਠਾ ਲੜਾਈ (1817–1818) ਐਂਗਲੋ-ਮਰਾਠਾ ਲੜਾਈਆਂ ਦੀ ਆਖ਼ਰੀ ਅਤੇ ਫ਼ੈਸਲਾਕੁੰਨ ਲੜਾਈ ਸੀ ਜਿਹੜੀ ਕਿ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਕਾਰ ਭਾਰਤ ਵਿੱਚ ਲੜੀ ਗਈ ਸੀ। ਇਸ ਲੜਾਈ ਤੋਂ ਬਾਅਦ ਲਗਭਗ ਸਾਰਾ ਭਾਰਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਹੱਥਾਂ ਵਿੱਚ ਆ ਗਿਆ ਸੀ। ਇਹ ਲੜਾਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਫ਼ੌਜਾਂ ਵੱਲੋਂ ਮਰਾਠਿਆਂ ਦੇ ਇਲਾਕਿਆਂ 'ਤੇ ਕੀਤੀ ਗਈ ਚੜ੍ਹਾਈ ਤੋਂ ਸ਼ੁਰੂ ਹੋਈ। ਇੰਨੀ ਅੰਗਰੇਜ਼ੀ ਫ਼ੌਜ ਅੰਗਰੇਜ਼ ਕੰਪਨੀ ਵੱਲੋਂ ਕਦੇ ਇਕੱਠੀ ਨਹੀਂ ਕੀਤੀ ਗਈ ਸੀ। ਇਸ ਸੈਨਾ ਦੀ ਅਗਵਾਈ ਗਵਰਨਰ-ਜਨਰਲ ਹੇਸਟਿੰਗਜ਼ (ਵਾਰਨ ਹੇਸਟਿੰਗਜ਼,ਨਾਲ ਕੋਈ ਤਾਅਲੁੱਕ ਨਹੀਂ,ਜਿਹੜਾ ਬੰਗਾਲ ਦਾ ਪਹਿਲਾ ਗਵਰਨਰ-ਜਨਰਲ ਸੀ।) ਵੱਲੋਂ ਕੀਤੀ ਗਈ ਸੀ। ਹੇਸਟਿੰਗਜ਼ ਦੀ ਸਹਾਇਤਾ ਲਈ ਇੱਕ ਹੋਰ ਫ਼ੌਜ ਜਨਰਲ ਥੌਮਸ ਹਿਸਲਪ ਦੀ ਅਗਵਾਈ ਵਿੱਚ ਸੀ। ਸਭ ਤੋਂ ਪਹਿਲੀ ਕਾਰਵਾਈ ਪਿੰਡਾਰੀਆਂ, ਉੱਪਰ ਕੀਤੀ ਗਈ ਜਿਹੜਾ ਕਿ ਮੱਧ-ਭਾਰਤ ਵਿੱਚ ਮੁਸਲਮਾਨਾਂ ਅਤੇ ਮਰਾਠਿਆਂ ਦਾ ਸਮੂਹ ਸੀ।
ਤੀਜੀ ਐਂਗਲੋ-ਮਰਾਠਾ ਲੜਾਈ | |||||||
---|---|---|---|---|---|---|---|
ਐਂਗਲੋ-ਮਰਾਠਾ ਲੜਾਈਆਂ ਦਾ ਹਿੱਸਾ | |||||||
ਭਰਾਤੀ ਕੈਂਪ ਦਾ ਦ੍ਰਿਸ਼ | |||||||
| |||||||
Belligerents | |||||||
| |||||||
Commanders and leaders | |||||||
|
| ||||||
Strength | |||||||
10,000 ਤੋਂ ਜ਼ਿਆਦਾ | 1,000 ਤੋਂ ਜ਼ਿਆਦਾ |
ਪੇਸ਼ਵਾ ਬਾਜੀ ਰਾਓ II ਦੀਆਂ ਫ਼ੌਜਾਂ, ਜਿਸ ਨੂੰ ਨਾਗਪੁਰ ਦੇ ਮਾਧੋਜੀ II ਭੋਂਸਲੋ ਅਤੇ ਇੰਦੌਰ ਦੇ ਮਲਹਾਰ ਰਾਓ ਹੋਲਕਰ III ਦੀ ਪੂਰੀ ਮਦਦ ਹਾਸਲ ਸੀ, ਅੰਗਰੇਜ਼ਾਂ ਖ਼ਿਲਾਫ਼ ਲਾਮਬੰਦ ਹੋਈਆਂ। ਅੰਗਰੇਜ਼ਾਂ ਦੇ ਦਬਾਅ ਅਤੇ ਕੂਟਨੀਤੀ ਨੇ ਚੌਥੇ ਮਰਾਠਾ ਮੁਖੀ ਗਵਾਲੀਅਰ ਦੇ ਦੌਲਤਰਾਓ ਸ਼ਿੰਦੇ ਨੂੰ ਨਿਰਪੱਖ ਬਣੇ ਰਹਿਣ ਲਈ ਰਾਜ਼ੀ ਕਰ ਲਿਆ ਸੀ, ਭਾਵੇਂ ਉਹ ਰਾਜਸਥਾਨ ਨੂੰ ਆਪਣੇ ਹੱਥੋਂ ਗਵਾ ਚੁੱਕਿਆ ਸੀ।
ਅੰਗਰੇਜ਼ ਬਹੁਤ ਥੋੜ੍ਹੇ ਸਮੇਂ ਵਿੱਚ ਜਿੱਤ ਗਏ, ਜਿਸ ਕਰਕੇ ਮਰਾਠਾ ਸਾਮਰਾਜ ਟੁੱਟ ਗਿਆ ਅਤੇ ਉਹਨਾਂ ਦੀ ਆਜ਼ਾਦੀ ਖੁੱਸ ਗਈ। ਪੇਸ਼ਵਾ ਦੀਆਂ ਫ਼ੌਜਾਂ ਖਡਕੀ ਅਤੇ ਕੋਰੇਗਾਓਂ ਵਿਖੇ ਹਾਰ ਗਈਆਂ ਸਨ।[1]
ਅੰਗਰੇਜ਼ਾਂ ਦੀ ਜਿੱਤ ਦੇ ਫਲਸਰੂਪ ਪੇਸ਼ਵਾ ਨੂੰ ਬੰਦੀ ਨੂੰ ਬਣਾ ਲਿਆ ਗਿਆ ਅਤੇ ਉਸਨੂੰ ਇੱਕ ਛੋਟੀ ਜਿਹੀ ਰਿਆਸਤ ਬਿਠੂਰ (ਨੇੜੇ ਕਾਨਪੁਰ) ਵਿਖੇ ਰੱਖਿਆ ਗਿਆ। ਉਸਦੇ ਜ਼ਿਆਦਾਤਰ ਇਲਾਕਿਆਂ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ ਅਤੇ ਬੰਬਈ ਹਕੂਮਤ ਦਾ ਹਿੱਸਾ ਬਣਾ ਲਿਆ ਗਿਆ। ਸਤਾਰਾ ਦੇ ਮਹਾਰਾਜੇ ਨੂੰ ਉਸਦੇ ਇਲਾਕੇ ਸ਼ਾਹੀ ਰਿਆਸਤ ਦੇ ਤੌਰ 'ਤੇ ਸਪੁਰਦ ਕਰ ਦਿੱਤੇ ਗਏ। ਅੱਗੋਂ 1848 ਵਿੱਚ ਇਹਨਾਂ ਇਲਾਕਿਆਂ ਨੂੰ ਵੀ ਬੰਬਈ ਹਕੂਮਤ ਵੱਲੋਂ ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ ਦੇ ਅਨੁਸਾਰ ਅੰਗਰੇਜ਼ ਹਕੂਮਤ ਵਿੱਚ ਸ਼ਾਮਿਲ ਕਰ ਲਿਆ ਗਿਆ। ਭੋਂਸਲੇ ਸੀਤਾਬੁਲਦੀ ਦੀ ਲੜਾਈ ਅਤੇ ਹੋਲਕਰ ਮਹੀਦਪੁਰ ਦੀ ਲੜਾਈ ਵਿੱਚ ਹਾਰ ਗਏ ਸਨ। ਭੋਂਸਲਿਆਂ ਦੇ ਨਾਗਪੁਰ, ਇਸਦੇ ਉੱਤਰੀ ਅਤੇ ਆਸ-ਪਾਸ ਦੇ ਇਲਾਕੇ ਅਤੇ ਪੇਸ਼ਵਾ ਦੇ ਇਲਾਕੇ ਬੁੰਦੇਲਖੰਡ ਨੂੰ ਵੀ ਅੰਗਰੇਜ਼ ਹਕੂਮਤ ਵਿੱੱਚ ਸੌਗਰ ਅਤੇ ਨਰਬੁੱਦਾ ਇਲਾਕੇ ਬਣਾ ਕੇ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ। ਹੋਲਕਰ ਅਤੇ ਭੋਂਸਲੋ ਦੀ ਹਾਰ ਦੇ ਫਲਸਰੂਪ ਮਰਾਠਾ ਸਾਮਰਾਜ ਦੀ ਨਾਗਪੁਰ ਅਤੇ ਇੰਦੌਰ ਦੀ ਸਾਰੀ ਸਲਤਨਤ ਅੰਗਰੇਜ਼ਾਂ ਦੇ ਹੱਥਾਂ ਵਿੱਚ ਆ ਗਈ। ਇਸਦੇ ਨਾਲ ਸਿੰਦੀਆ ਦੇ ਗਵਾਲੀਅਰ ਅਤੇ ਪੇਸ਼ਵਾ ਦੇ ਝਾਂਸੀ ਦੇ ਇਲਾਕਿਆਂ ਨੂੰ ਵੀ ਸ਼ਾਹੀ ਰਿਆਸਤਾਂ ਬਣਾ ਦਿੱਤਾ ਗਿਆ ਜਿਹਨਾਂ ਉੱਪਰ ਪੂਰੀ ਤਰ੍ਹਾਂ ਅੰਗਰੇਜ਼ਾਂ ਦੀ ਹਕੂਮਤ ਚੱਲਦੀ ਸੀ। ਅੰਗਰੇਜ਼ਾਂ ਦੀ ਭਾਰਤੀ ਫ਼ੌਜਾਂ ਉੱਪਰ ਮੁਹਾਰਤ ਨੂੰ ਖਡਕੀ, ਸੀਤਾਬੁਲਦੀ, ਮਹੀਦਪੁਰ, ਕੋਰੇਗਾਓਂ ਅਤੇ ਸਤਾਰਾ ਦੀਆਂ ਆਸਾਨ ਜਿੱਤਾਂ ਨਾਲ ਦੇਖਿਆ ਜਾ ਸਕਦਾ ਹੈ।
ਮਰਾਠਾ ਸਾਮਰਾਜ ਦੀ ਨੀਂਹ 1645 ਵਿੱਚ ਭੋਂਸਲੇ ਵੰਸ਼ ਦੇ ਰਾਜਾ ਸ਼ਿਵਾਜੀ ਵੱਲੋਂ ਰੱਖੀ ਗਈ ਸੀ। ਸ਼ਿਵਾਜੀ ਦੇ ਮਰਾਠਾ ਸਾਮਰਾਜ ਦੇ ਲੋਕਾਂ ਦੇ ਮੁੱਖ ਤੱਤਾਂ ਵਿੱਚ ਮਰਾਠੀ ਭਾਸ਼ਾ, ਹਿੰਦੂ ਧਰਮ ਅਤੇ ਆਪਣੇ ਦੇਸ਼ ਅਤੇ ਮਿੱਟੀ ਨਾਲ ਪਿਆਰ ਸ਼ਾਮਿਲ ਸਨ। ਰਾਜਾ ਸ਼ਿਵਾਜੀ ਨੇ ਹਿੰਦੂਆਂ ਨੂੰ ਅਜ਼ਾਦ ਕਰਾਉਣ ਲਈ ਮੁਗ਼ਲਾਂ ਅਤੇ ਮੁਸਲਮਾਨਾਂ ਦੀ ਬੀਜਾਪੁਰ ਦੀ ਸਲਤਨਤ ਵਿਰੁੱਧ ਬਹੁਤ ਸੰਘਰਸ਼ ਕੀਤਾ ਅਤੇ ਉੱਥੇ ਰਹਿਣ ਵਾਲੇ ਭਾਰਤੀ ਲੋਕਾਂ ਦਾ ਰਾਜ ਕਾਇਮ ਕੀਤਾ।ਇਸ ਸਾਮਰਾਜ ਨੂੰ ਹਿੰਦਵੀ ਸਵਰਾਜ ("ਹਿੰਦੂਆਂ ਦਾ ਆਪਣਾ ਰਾਜ") ਕਿਹਾ ਜਾਂਦਾ ਹੈ। ਉਸ ਨੇ ਰੂੜੀਵਾਦੀ ਅਤੇ ਬਦਨਾਮ ਮੁਸਲਿਮ ਸ਼ਹਿਨਸ਼ਾਹ ਔਰੰਗਜੇਬ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਰਾਜਾ ਸ਼ਿਵਾਜੀ ਦੀ ਰਾਜਧਾਨੀ ਰਾਏਗੜ੍ਹ ਸੀ। ਰਾਜਾ ਸ਼ਿਵਾਜੀ ਨੇ ਸਫਲਤਾਪੂਰਕ ਆਪਣੇ ਮਰਾਠਾ ਸਾਮਰਾਜ ਦਾ ਮੁਗ਼ਲ ਸਾਮਰਾਜ ਦੇ ਹਮਲਿਆਂ ਤੋਂ ਬਚਾਅ ਕੀਤਾ ਅਤੇ ਕੁਝ ਦਹਾਕਿਆਂ ਦੇ ਅੰਦਰ ਭਾਰਤ ਵਿੱਚ ਉਹਨਾਂ ਨੂੰ ਹਰਾ ਕੇ ਮਰਾਠਿਆਂ ਨੂੰ ਭਾਰਤ ਦੀ ਕੇਂਦਰੀ ਸ਼ਕਤੀ ਦੇ ਰੂਪ ਵਿੱਚ ਉਭਾਰਿਆ। ਮਰਾਠਾ ਪ੍ਰਸ਼ਾਸਨ ਦਾ ਮੁੱਖ ਹਿੱਸਾ ਅੱਠ ਮੰਤਰੀਆਂ ਦਾ ਮੰਡਲ ਸੀ, ਜਿਸਨੂੰ ਅਸ਼ਟ ਪ੍ਰਧਾਨ ਕਹਿੰਂਦੇ ਸਨ। ਅਸ਼ਟ ਪ੍ਰਧਾਨ ਦੇ ਮੁੱਖ ਮੈਂਬਰ ਪੇਸ਼ਵਾ ਜਾਂ ਮੁੱਖ-ਪ੍ਰਧਾਨ (ਪ੍ਰਧਾਨ ਮੰਤਰੀ) ਕਿਹਾ ਜਾਂਦਾ ਸੀ। ਪੇਸ਼ਵਾ ਰਾਜਾ ਸ਼ਿਵਾਜੀ ਦੀ ਸੱਜੀ ਬਾਂਹ ਹੁੰਦਾ ਸੀ। ਰਾਜਾ ਸ਼ਿਵਾਜੀ ਅਤੇ ਮਰਾਠਾ ਯੋਧੇ ਮਰਾਠਾ ਚਾਰ-ਪੜਾਵੀ ਹਿੰਦੂ ਜਾਤ ਪ੍ਰਣਾਲੀ ਦੇ ਵਰਗ ਨਾਲ ਸਬੰਧਤ ਸਨ ਜਦ ਕਿ ਸਾਰੇ ਪੇਸ਼ਵਾ ਬ੍ਰਾਹਮਣ ਜਾਤ ਨਾਲ ਸਬੰਧਤ ਸਨ। ਰਾਜਾ ਸ਼ਿਵਾਜੀ ਦੀ ਮੌਤ ਤੋਂ ਬਾਅਦ ਪੇਸ਼ਵਾ ਹੌਲੀ-ਹੌਲੀ ਰਾਜ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਬਣ ਗਏ।
18 ਸਦੀ ਦੇ ਸ਼ੁਰੂ ਵਿੱਚ ਜਦੋਂ ਮਰਾਠੇ ਮੁਗ਼ਲਾਂ ਲੜ ਰਹੇ ਸਨ, ਅੰਗਰੇਜ਼ਾਂ ਨੇ ਬੰਬਈ, ਮਦਰਾਸ ਅਤੇ ਕਲਕੱਤਾ ਵਿੱਚ ਛੋਟੇ ਵਪਾਰ ਕੇਂਦਰ ਸਥਾਪਿਤ ਕੀਤੇ। ਜਦੋਂ ਅੰਗਰੇਜ਼ਾਂ ਨੇ ਮਰਾਠਿਆਂ ਨੂੰ ਪੁਰਤਗਾਲੀਆਂ ਨੂੰ ਮਈ 1739 ਵਿੱਚ ਵਸਈ ਵਿਖੇ ਹਰਾਉਂਦੇ ਹੋਏ ਵੇਖਿਆ ਤਾਂ ਇਸਦੇ ਕਾਰਨ ਉਹਨਾਂ ਨੇ ਬੰਬਈ ਵਿੱਚ ਆਪਣਾ ਸਮੁੰਦਰੀ ਅਧਾਰ ਮਜ਼ਬੂਤ ਕੀਤਾ। ਉਹਨਾਂ ਨੇ ਮਰਾਠਿਆਂ ਨੂੰ ਬੰਬਈ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵਿੱਚ ਅੰਗਰੇਜ਼ਾਂ ਨੇ ਮਰਾਠਿਆਂ ਨਾਲ ਸੰਧੀ ਕਰਨ ਲਈ ਇੱਕ ਰਾਜਦੂਤ ਭੇਜਿਆ। ਰਾਜਦੂਤ 12 ਜੁਲਾਈ 1739 ਨੂੰ ਸੰਧੀ ਕਰਨ ਵਿੱਚ ਸਫਲ ਹੋਏ ਅਤੇ ਈਸਟ ਇੰਡੀਆ ਕੰਪਨੀ ਨੂੰ ਮਰਾਠਾ ਇਲਾਕੇ ਵਿੱਚ ਮੁਫ਼ਤ ਵਪਾਰ ਕਰਨ ਦੀ ਮਨਜ਼ੂਰੀ ਮਿਲ ਗਈ। ਦੱਖਣ ਵਿੱਚ, ਹੈਦਰਾਬਾਦ ਦੇ ਨਿਜ਼ਾਮ ਨੇ ਮਰਾਠਿਆਂ ਖਿਲਾਫ ਜੰਗ ਲਈ ਫ਼ਰਾਸੀਸੀਆਂ ਦੀ ਮਦਦ ਲੈ ਲਈ ਸੀ। ਇਸਦੇ ਪ੍ਰਤੀਕਰਮ ਵਿੱਚ, ਪੇਸ਼ਵਾ ਨੇ ਅੰਗਰੇਜ਼ਾਂ ਨੂੰ ਸਮਰਥਨ ਦੀ ਬੇਨਤੀ ਕੀਤੀ ਪਰ ਅੰਗਰੇਜ਼ਾਂ ਵਲੋਂ ਇਨਕਾਰ ਕਰ ਦਿੱਤਾ ਗਿਆ। ਅੰਗਰੇਜ਼ਾਂ ਦੀ ਵਧਦੀ ਸ਼ਕਤੀ ਨੂੰ ਵੇਖਣ ਤੋਂ ਅਸਮਰੱਥ ਪੇਸ਼ਵਾ ਨੇ ਮਰਾਠਾ ਰਾਜ ਅੰਦਰੂਨੀ ਝਗੜੇ ਨੂੰ ਹੱਲ ਕਰਨ ਲਈ ਉਹਨਾਂ ਮਦਦ ਲੈ ਕੇ ਇੱਕ ਮਿਸਾਲ ਕਾਇਮ ਕੀਤੀ। ਕੋਈ ਸਹਿਯੋਗ ਨਾ ਹੋਣ ਦੇ ਬਾਵਜੂਦ, ਮਰਾਠੇ ਨਿਜ਼ਾਮ ਨੂੰ ਪੰਜ ਸਾਲਾਂ ਲਈ ਹਰਾਉਣ ਵਿੱਚ ਕਾਮਿਆਬ ਰਹੇ। 1750-1761 ਦੇ ਦੌਰਾਨ, ਅੰਗਰੇਜ਼ਾਂ ਨੇ ਫ਼ਰਾਸੀਸੀ ਈਸਟ ਇੰਡੀਆ ਕੰਪਨੀ ਨੂੰ ਹਰਾ ਦਿੱਤਾ ਅਤੇ 1793 ਤੱਕ ਉਹਨਾਂ ਨੇ ਪੂਰਬ ਵਿੱਚ ਬੰਗਾਲ ਵਿੱਚ ਦੱਖਣ ਵਿੱਚ ਮਦਰਾਸ ਵਿੱਚ ਆਪਣੇ-ਆਪ ਸਥਾਪਿਤ ਕੀਤਾ। ਉਹ ਪੱਛਮ ਵਿੱਚ ਆਪਣੇ ਖੇਤਰ ਨੂੰ ਵਧਾਂਉਣ ਤੋਂ ਅਸਮਰੱਥ ਰਹੇ ਕਿਓਂਕਿ ਪੱਛਮ ਵਾਲੇ ਪਾਸੇ ਮਰਾਠੇ ਜ਼ਿਆਦਾ ਪ੍ਰਭਾਵਸ਼ਾਲੀ ਸਨ। ਪਰ ਉਹ ਸੂਰਤ ਵਿੱਚ ਪੱਛਮ ਵਾਲੇ ਪਾਸਿਓਂ ਸਮੁੰਦਰੀ ਰਸਤੇ ਰਾਹੀਂ ਦਾਖ਼ਲ ਹੋ ਗਏ ਸਨ। ਜਿਵੇਂ-ਜਿਵੇਂ ਮਰਾਠਿਆਂ ਦਾ ਸਾਮਰਾਜ ਵਧਦਾ ਗਿਆ, ਉਹ ਸਿੰਧ ਨੂੰ ਪਾਰ ਕਰਕੇ ਅਗਾਂਹ ਵਧਦੇ ਗਏ।[2]ਇਸ ਫੈਲ ਰਹੇ ਮਰਾਠਾ ਸਾਮਰਾਜ ਦੀ ਜ਼ਿੰਮੇਵਾਰੀ ਦੋ ਮਰਾਠਾ ਮੁਖੀਆਂ ਸ਼ਿੰਦੇ ਅਤੇ ਹੋਲਕਰ, ਦੇ ਹੱਥ ਵਿੱਚ ਸੀ ਕਿਉਂਕਿ ਪੇਸ਼ਵਾ ਦੱਖਣ ਵਿੱਚ ਰੁੱਝਿਆ ਹੋਇਆ ਸੀ। [3] ਇਹ ਦੋਵੇਂ ਮੁਖੀ ਆਪਣੀ ਖ਼ੁਦਗ਼ਰਜ਼ੀ ਮੁਤਾਬਕ ਰਾਜ ਨੂੰ ਚਲਾਉਂਦੇ ਸਨ ਅਤੇ ਇਹਨਾਂ ਨੇ ਰਾਜਪੂਤ, ਜਾਟ ਅਤੇ ਰੋਹਿੱਲਿਆਂ ਜਿਹੇ ਦੂਜੇ ਹਿੰਦੂ ਸ਼ਾਸਕਾਂ ਤੋਂ ਬੇਮੁੱਖ ਹੋ ਗਏ। ਇਸ ਤੋਂ ਇਲਾਵਾ ਉਹ ਕੂਟਨੀਤਿਕ ਤੌਰ 'ਤੇ ਮੁਸਲਿਮ ਮੁਖੀਆਂ ਤੋਂ ਜਿੱਤ ਹਾਸਲ ਨਾ ਕਰ ਸਕੇ। [3] ਮਰਾਠਿਆਂ ਨੂੰ ਸਭ ਤੋਂ ਵੱਡਾ ਝਟਕਾ 14 ਜਨਵਰੀ, 1761 ਨੂੰ ਅਹਿਮਦ ਸ਼ਾਹ ਅਬਦਾਲੀ ਵੱਲੋ ਮਿਲੀ ਹਾਰ ਵਿੱਚ ਲੱਗਾ ਜਿਸ ਵਿੱਚ ਮਰਾਠਾ ਆਗੂਆਂ ਦੀ ਇੱਕ ਪੂਰੀ ਪੀੜ੍ਹੀ ਜੰਗ ਵਿੱਚ ਮਾਰੀ ਗਈ।[3] ਇਸ ਤੋਂ ਬਾਅਦ 1761 ਅਤੇ 1773 ਦੇ ਵਿਚਕਾਰ ਉਹਨਾਂ ਨੇ ਆਪਣੇ ਕਾਫ਼ੀ ਇਲਾਕੇ ਵਾਪਸ ਜਿੱਤ ਲਏ। [4]
ਹੋਲਕਰ ਅਤੇ ਸ਼ਿੰਦੇ ਦੇ ਵਿਰੋਧੀ ਨੀਤੀਆਂ ਦੇ ਕਾਰਨ ਅਤੇ ਪੇਸ਼ਵਾ ਦੇ ਪਰਿਵਾਰ ਦਾ ਅੰਦਰੂਨੀ ਵਿਵਾਦ ਜਿਹੜਾ ਕਿ 1773 ਵਿੱਚ ਨਰਾਇਣ ਪੇਸ਼ਵਾ ਦੇ ਕਤਲ ਦੇ ਬਾਅਦ ਖ਼ਤਮ ਹੋਇਆ, ਉਹ ਉੱਤਰ ਵਿੱਚ ਆਪਣੀਆਂ ਜਿੱਤਾਂ ਦਾ ਕੋਈ ਜ਼ਿਆਦਾ ਲਾਭ ਨਾ ਲੈ ਸਕੇ।[5] ਇਸ ਦੇ ਕਾਰਨ, ਮਰਾਠਾ ਰਾਜ ਉੱਤਰੀ ਭਾਰਤ ਵਿੱਚ ਲਗਭਗ ਖ਼ਤਮ ਹੋ ਗਿਆ। ਮਰਾਠਿਆਂ ਦੀ ਅੰਦਰੂਨੀ ਦੁਸ਼ਮਣੀ ਕਾਰਨ ਰਘੂਨਾਥਰਾਓ ਨੂੰ ਪੇਸ਼ਵਾ ਦੀ ਉਪਾਧੀ ਨਾ ਦਿੱਤੀ ਗਈ ਅਤੇ ਉਸਨੇ ਅੰਗਰੇਜ਼ਾਂ ਤੋਂ ਮਦਦ ਮੰਗੀ ਅਤੇ ਮਾਰਚ 1775 ਵਿੱਚ ਸੂਰਤ ਦੀ ਸੰਧੀ ਉੱਪਰ ਦਸਤਖ਼ਤ ਕਰ ਦਿੱਤੇ। [6] ਇਸ ਸੰਧੀ ਅਨੁਸਾਰ ਉਸਨੂੰ ਅੰਗਰੇਜ਼ਾਂ ਵੱਲੋਂ ਉਸਨੂੰ ਫ਼ੌਜੀ ਸਹਾਇਤਾ ਮਿਲ ਗਈ ਅਤੇ ਬਦਲੇ ਵਿੱਚ ਉਸਨੂੰ ਸਾਲਸੇਟ ਦੀਪ ਅਤੇ ਵਸਈ ਦਾ ਕਿਲ੍ਹਾ ਦੇਣਾ ਪਿਆ।.[7] ਇਹ ਸੰਧੀ ਅੰਗਰੇਜ਼ਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਕਿਉਂਕਿ ਅੰਗਰੇਜ਼ਾਂ ਦੇ ਉੱਪਰ ਸ਼ਕਤੀਸ਼ਾਲੀ ਮਰਾਠਿਆਂ ਨਾਲ ਟਕਰਾਉਣ ਦੇ ਗੰਭੀਰ ਪ੍ਰਭਾਵ ਪੈ ਸਕਦੇ ਸਨ। ਇਸਦਾ ਇੱਕ ਹੋਰ ਕਾਰਨ ਇਹ ਸੀ ਕਿ ਬੰਬਈ ਪ੍ਰੀਸ਼ਦ ਨੇ ਇਸ ਸੰਧੀ ਤੇ ਹਸਤਾਖਰ ਕਰਕੇ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਹੱਦ ਪਾਰ ਕਰ ਲਈ ਸੀ।[8] ਇਸ ਸੰਧੀ ਦੇ ਕਾਰਨ ਹੀ ਪਹਿਲੀ ਐਂਗਲੋ-ਮਰਾਠਾ ਲੜਾਈ ਹੋਈ।[note 1] ਇਸ ਜੰਗ ਦਾ ਕੋਈ ਨਤੀਜਾ ਨਾ ਨਿਕਲ ਸਕਿਆ। [9] ਇਹ ਜੰਗ ਸਾਲਬਾਈ ਦੀ ਸੰਧੀ ਨਾਲ ਸਮਾਪਤ ਹੋਈ ਜਿਹੜੀ ਕਿ ਮਹਾਦਜੀ ਸ਼ਿੰਦੇ ਨੇ ਕਰਵਾਈ ਸੀ। ਵਾਰਨ ਹੇਸਟਿੰਗਜ਼ ਦੀ ਦੂਰਅੰਦੇਸ਼ੀ ਇਸ ਜੰਗ ਵਿੱਚ ਅੰਗਰੇਜ਼ਾਂ ਦੀ ਸਫ਼ਲਤਾ ਦਾ ਮੁੱਖ ਕਾਰਨ ਸੀ। ਉਸਨੇ ਅੰਗਰੇਜ਼ ਵਿਰੋਧੀ ਗਠਜੋੜ ਨੂੰ ਖ਼ਤਮ ਕਰ ਦਿੱਤਾ ਅਤੇ ਸ਼ਿੰਦੇ, ਭੋਂਸਲੇ ਅਤੇ ਪੇਸ਼ਵਾ ਵਿਚਕਾਰ ਪਾੜ ਪਾ ਦਿੱਤਾ। [note 2] ਮਰਾਠੇ ਅਜੇ ਵੀ ਇੱਕ ਚੰਗੀ ਹਾਲਤ ਵਿੱਚ ਸਨ ਜਦੋਂ ਅੰਗਰੇਜ਼ਾਂ ਦਾ ਨਵਾਂ ਗਵਰਨਰ-ਜਨਰਲ ਚਾਰਲਸ ਕਾਰਨਵਾਲਿਸ 1786 ਵਿੱਚ ਭਾਰਤ ਆਇਆ।[11] ਸਾਲਬਾਈ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਉੱਤਰ ਵਿੱਚ ਸਹਿਕਾਰੀ ਨੀਤੀ ਅਪਣਾਈ। ਇਸ ਤੋਂ ਬਾਅਦ ਮਰਾਠੇ ਅਤੇ ਅੰਗਰੇਜ਼ਾਂ ਵਿੱਚ ਲਗਭਗ ਦੋ ਦਹਾਕਿਆਂ ਤੱਕ ਸ਼ਾਂਤੀ ਰਹੀ। ਇਸ ਸ਼ਾਂਤੀ ਦੀ ਵਜ੍ਹਾ ਮੁੱਖ ਤੌਰ 'ਤੇ ਨਾਨਾ ਫੜਨਵੀਸ ਦੀ ਰਾਜਨੀਤੀ ਸੀ ਜਿਹੜਾ ਕਿ ਗਿਆਰਾਂ ਸਾਲਾਂ ਦੇ ਪੇਸ਼ਵਾ ਸਵਾਏ ਮਾਧਵਰਾਓ ਦੀ ਅਦਾਲਤ ਦਾ ਮੰਤਰੀ ਸੀ। ਇਹ ਸਥਿਤੀ 1800 ਵਿੱਚ ਨਾਨਾ ਦੀ ਮੌਤ ਦੇ ਤੁਰੰਤ ਪਿੱਛੋਂ ਬਦਲ ਗਈ। ਤਾਕਤ ਹਥਿਆਉਣ ਲਈ ਹੋਲਕਰ ਅਤੇ ਸ਼ਿੰਦੇ ਦੇ ਵਿਚਕਾਰ ਹੋਏ ਸੰਘਰਸ਼ ਦੇ ਕਾਰਨ ਹੋਲਕਰ ਨੇ ਪੇਸ਼ਵਾ ਉੱਪਰ 1801 ਵਿੱਚ ਪੂਨਾ ਵਿਖੇ ਹਮਲਾ ਕਰ ਦਿੱਤਾ ਕਿਉਂਕਿ ਸ਼ਿੰਦੇ ਪੇਸ਼ਵਾ ਨਾਲ ਸੀ। ਪੇਸ਼ਵਾ ਬਾਜੀ ਰਾਓ-2 ਹਾਰ ਦੇ ਡਰ ਕਾਰਨ ਪੂਨੇ ਅੰਗਰੇਜ਼ਾਂ ਦੀ ਸ਼ਰਨ ਵਿੱਚ ਆ ਗਿਆ ਅਤੇ ਵਸਈ ਦੀ ਸੰਧੀ ਉੱਪਰ ਹਸਤਾਖਰ ਕਰ ਦਿੱਤੇ। ਇਸ ਨਾਲ ਪੇਸ਼ਵਾ ਅੰਗਰੇਜ਼ਾਂ ਦੇ ਸਹਾਇਕ ਸਹਿਯੋਗੀ ਬਣ ਗਏ ਸਨ। ਇਸ ਸੰਧੀ ਦੇ ਜਵਾਬ ਵਿੱਚ ਭੋਂਸਲੇ ਅਤੇ ਸ਼ਿੰਦੇ ਨੇ ਅੰਗਰੇਜ਼ਾਂ ਉਪੱਰ ਹਮਲਾ ਕਰ ਦਿੱਤਾ ਕਿਉਂਕਿ ਉਹ ਆਪਣੀ ਪ੍ਰਭੂਸੱਤਾ ਪੇਸ਼ਵਾ ਦੇ ਹੱਥਾਂ 'ਚੋਂ ਅੰਗਰੇਜ਼ਾਂ ਦੇ ਹਵਾਲੇ ਨਹੀਂ ਕਰਨਾ ਚਾਹੁੰਦੇ ਸਨ। ਇਹ 1803 ਵਿੱਚ ਦੂਜੀ ਐਂਗਲੋ-ਮਰਾਠਾ ਲੜਾਈ ਦੀ ਸ਼ੁਰੂਆਤ ਸੀ। ਇਹ ਦੋਵੇਂ ਅੰਗਰੇਜ਼ਾਂ ਕੋਲੋਂ ਹਾਰ ਗਏ ਅਤੇ ਮਰਾਠਾ ਆਗੂਆਂ ਦੇ ਬਹੁਤ ਸਾਰੇ ਇਲਾਕੇ ਅੰਗਰੇਜ਼ਾਂ ਦੇ ਹੱਥਾਂ ਵਿੱਚ ਆ ਗਏ। [9]
ਅੰਗਰੇਜ਼ ਹਜ਼ਾਰਾਂ ਮੀਲਾਂ ਸਾ ਸਫ਼ਰ ਕਰਕੇ ਭਾਰਤ ਆਏ ਸਨ। ਉਹਨਾਂ ਨੇ ਭਾਰਤ ਦਾ ਭੂਗੋਲ ਸਮਝਿਆ ਅਤੇ ਭਾਰਤੀਆਂ ਨਾਲ ਗੱਲਬਾਤ ਕਰਨ ਲਈ ਇੱਥੋਂ ਦੀਆਂ ਦੇਸੀ ਭਾਸ਼ਾਵਾਂ ਉੱਪਰ ਮੁਹਾਰਤ ਹਾਸਲ ਕੀਤੀ। [note 3]ਉਹ ਤਕਨੀਕੀ ਪੱਖੋਂ ਭਾਰਤੀਆਂ ਤੋਂ ਜ਼ਿਆਦਾ ਅੱਗੇ ਸਨ। ਛਾਬੜਾ ਨੇ ਇਹ ਵੀ ਸਿੱਟਾ ਕੱਢਿਆਂ ਕਿ ਜੇ ਉਹ ਤਕਨੀਕੀ ਪੱਖੋਂ ਨਾ ਵੀ ਅੱਗੇ ਹੁੰਦੇ ਤਾਂ ਉਹਨਾਂ ਨੇ ਲੜਾਈ ਜਿੱਤ ਲੈਣੀ ਸੀ ਕਿਉਂਕਿ ਉਹਨਾਂ ਦੀ ਫ਼ੌਜ ਦਾ ਅਨੁਸ਼ਾਸਨ ਅਤੇ ਸੰਗਠਨ ਬਹੁਤ ਵਧੀਆ ਹੁੰਦਾ ਸੀ।[12] ਪਹਿਲੀ ਐਂਗਲੋ ਮਰਾਠਾ ਲੜਾਈ ਤੋਂ ਬਾਅਦ ਵਰਨ ਹੇਸਟਿੰਗਜ਼ ਨੇ 1783 ਵਿੱਚ ਕਿਹਾ ਸੀ ਕਿ ਅਜਿਹੀਆਂ ਸ਼ਰਤਾਂ ਨਾਲ ਮਰਾਠਿਆਂ ਨਾਲ ਸ਼ਾਂਤੀ ਹੁਣ ਕਈ ਸਾਲਾਂ ਤੱਕ ਬਰਕਰਾਰ ਰਹੇਗੀ। [13]
ਅੰਗਰੇਜ਼ਾ ਨੂੰ ਲੱਗਿਆ ਕਿ ਪੇਸ਼ਵਾ ਦੀ ਪੂਨੇ ਅਦਾਲਤ ਵਿੱਚ ਆਪਣਾ ਸੰਪਰਕ ਕਾਇਮ ਕਰਨ ਅਤੇ ਬਣਾਈ ਰੱਖਣ ਲਈ ਉਹਨਾਂ ਨੂੰ ਇੱਕ ਸਥਾਈ ਨੀਤੀ ਬਣਾਉਣੀ ਚਾਹੀਦੀ ਹੈ। ਅੰਗਰੇਜ਼ਾਂ ਨੇ ਚਾਰਲਸ ਮੈਲੇਟ, ਜਿਹੜਾ ਕਿ ਬੰਬਈ ਦਾ ਇੱਕ ਪੁਰਾਣਾ ਵਪਾਰੀ ਸੀ, ਨੂੰ ਅੰਗਰੇਜ਼ਾਂ ਵੱਲੋਂ ਪੂਨੇ ਦਾ ਪੱਕਾ ਰੈਜਿਡੈਂਟ ਨਿਯੁਕਤ ਕਰ ਦਿੱਤਾ ਕਿਉਂਕਿ ਉਸਨੂੰ ਇਸ ਇਲਾਕੇ ਦੇ ਰੀਤੀ-ਰਿਵਾਜਾਂ ਅਤੇ ਭਾਸ਼ਾਵਾਂ ਦਾ ਚੰਗਾ ਗਿਆਨ ਸੀ [13]
ਮਰਾਠਾ ਸਾਮਰਾਜ ਆਪਣੀਆਂ ਆਪਣਾ ਖੇਤਰ ਵਧਾਉਣ ਤੋਂ ਬਾਅਦ ਆਪਣੀਆਂ ਗੁਰੀਲਾ ਯੁੱਧ ਰਣਨੀਤੀਆਂ ਨੂੰ ਉੱਨਤ ਨਾ ਕਰ ਸਕਿਆ।[14] ਉਸਦੇ ਆਪਣੀ ਫ਼ੌਜ ਨੂੰ ਆਧੁਨਿਕ ਬਣਾਉਣ ਲਈ ਕੀਤੇ ਯਤਨਾਂ ਵਿੱਚ ਵੀ ਅਨੁਸ਼ਾਸਨਹੀਣਤਾ ਸੀ ਅਤੇ ਅਧੂਰੇ ਮਨ ਨਾਲ ਕੀਤੇ ਗਏ ਸਨ।[14] ਮਰਾਠਾਂ ਸਾਮਰਾਜ ਦੀ ਜਾਸੂਸੀ ਪ੍ਰਣਾਲੀ ਵਿੱਚ ਵੀ ਬਹੁਤ ਕਮੀਆਂ ਸਨ, ਅਤੇ ਉਹ ਰਾਜਨੀਤੀ ਵਿੱਚ ਬਹੁਤ ਕੱਚੇ ਸਨ। ਮਰਾਠਿਆਂ ਦਾ ਤੋਪਖਾਨਾ ਵੀਸਮੇਂ ਦੇ ਹਿਸਾਬ ਨਾਲ ਪੁਰਾਣਾ ਸੀ ਅਤੇ ਉਹ ਆਪਣੇ ਹਥਿਆਰ ਵੀ ਆਪ ਨਹੀਂ ਬਣਾਉਂਦੇ ਸਨ। ਹਥਿਆਰ ਬਾਹਰੋਂ ਆਉਂਦੇ ਸਨ ਅਤੇ ਅਕਸਰ ਸਮੇਂ 'ਤੇ ਨਹੀਂ ਪਹੁੰਚਦੇ ਸਨ। ਬਾਹਰੋਂ ਆਉਣ ਵਾਲੀਆਂ ਬੰਦੂਕਾਂ ਦੇ ਸੌਦੇ ਲਈ ਵਿਦੇਸ਼ੀ ਅਫ਼ਸਰ ਜ਼ਿੰਮੇਵਾਰ ਸਨ ਅਤੇ ਮਰਾਠਿਆਂ ਨੇ ਕਦੇ ਵੀ ਆਪਣੇ ਬੰਦੇ ਇਹਨਾਂ ਕੰਮਾਂ ਲਈ ਤਿਆਰ ਨਹੀਂ ਕੀਤੇ। ਉਹਨਾਂ ਦੀ ਫ਼ੌਜੀ ਕਾਰਵਾਈ ਕਦੇ ਵੀ ਉੱਥੋਂ ਦੀ ਭੂਗੋਲਿਕ ਸਥਿਤੀ ਦੇ ਅਨੁਸਾਰ ਨਹੀਂ ਹੁੰਦੀ ਸੀ; ਜਦੋਂ ਫ਼ੌਜ ਅੱਗੇ ਵਧਦੀ ਜਾਂ ਪਿੱਛੇ ਹਟਦੀ ਹੁੰਦੀ ਸੀ, ਇੱਕਦਮ ਉੱਥੇ ਇੱਕ ਨਦੀ ਆ ਜਾਂਦੀ ਸੀ ਅਤੇ ਉਹ ਕਿਸ਼ਤੀਆਂ ਜਾਂ ਪੁਲ ਨਾ ਹੋਣ ਦੇ ਕਾਰਨ ਉੱਥੇ ਉਲਝ ਜਾਂਦੇ ਸਨ ਅਤੇ ਦੁਸ਼ਮਣਾਂ ਨੂੰ ਇਸਦਾ ਫ਼ਾਇਦਾ ਮਿਲਦਾ ਸੀ ਜਿਸਦੇ ਕਾਰਨ ਉਹਨਾਂ ਦੀ ਬਹੁਤ ਸਾਰੀ ਫ਼ੌਜ ਮਾਰੀ ਗਈ। [14]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.