ਤਾਸ਼ਕੰਤ ਖੇਤਰ

From Wikipedia, the free encyclopedia

ਤਾਸ਼ਕੰਤ ਖੇਤਰmap

ਤਾਸ਼ਕੰਤ ਖੇਤਰ (ਉਜਬੇਕ: Тошкент вилояти, ਤੋਸ਼ਕੇਂਤ ਵਿਲੋਇਤੀ) ਉਜ਼ਬੇਕਿਸਤਾਨ ਵਿੱਚ ਇੱਕ ਖੇਤਰ ਹੈ ਜਿਹੜਾ ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਹੈ। ਇਹ ਸਿਰ ਦਰਿਆ ਅਤੇ ਤੀਨ ਸ਼ਾਨ ਪਰਬਤਾਂ ਦੇ ਵਿਚਕਾਰਲੇ ਇਲਾਕੇ ਵਿੱਚ ਸਥਿਤ ਹੈ। ਇਸ ਖੇਤਰ ਦੀ ਹੱਦ ਕਿਰਗਿਸਤਾਨ, ਤਾਜਿਕਸਤਾਨ, ਸਿਰਦਾਰਯੋ ਖੇਤਰ ਅਤੇ ਨਮਾਗਾਨ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਕੁੱਲ ਖੇਤਰਫਲ 15,300 ਵਰਗ ਕਿ ਮੀ ਹੈ ਅਤੇ 2005 ਵਿੱਚ ਇਸਦੀ ਅਨੁਮਾਨਿਤ ਆਬਾਦੀ 44, 50,000 ਸੀ। ਇਸ ਦੀ ਰਾਜਧਾਨੀ ਤਾਸ਼ਕੰਤ ਸ਼ਹਿਰ ਹੈ।

==ਜ਼ਿਲ੍ਹੇ==
ਹੋਰ ਜਾਣਕਾਰੀ ਜ਼ਿਲ੍ਹੇ ਦਾ ਨਾਮ, ਰਾਜਧਾਨੀ ...
ਜ਼ਿਲ੍ਹੇ ਦਾ ਨਾਮਰਾਜਧਾਨੀ
1ਅੱਕੁਰਗਨ ਜ਼ਿਲ੍ਹਾਅੱਕੁਰਗਨ
2ਬੇਕਾਬਾਦ ਜ਼ਿਲ੍ਹਾਜ਼ਫ਼ਰ
3ਬੋਸਤਾਨਲੀਕ ਜ਼ਿਲ੍ਹਾਗਜ਼ਲਕੰਤ
4ਬੁਕਾ ਜ਼ਿਲ੍ਹਾਬੁਕਾ
5ਚਿਨਾਜ਼ ਜ਼ਿਲ੍ਹਾਚਿਨਾਜ਼
6ਕੀਬਰੇ ਜ਼ਿਲ੍ਹਾਕੀਬਰੇ
7ਪਾਰਕੰਤ ਜ਼ਿਲ੍ਹਾਪਾਰਕੰਤ
8ਪਿਸਕੰਤ ਜ਼ਿਲ੍ਹਾਪਿਸਕੰਤ
9ਕੁਈ ਚਿਰਚਿਕ ਜ਼ਿਲ੍ਹਾਦੁਸਤੋਬਾਦ
10ਉਰਤਾ ਚਿਰਚਿਕ ਜ਼ਿਲ੍ਹਾਤੋਏਤੇਪਾ
11ਯੰਗੀਯੋਲ ਜ਼ਿਲ੍ਹਾਗੁਲਬਖ਼ੋਰ
12ਯੁਕੋਰੀ ਚਿਰਚਿਕ ਜ਼ਿਲ੍ਹਾਯੰਗੀਬੋਜ਼ੋਰ
13ਜ਼ੰਗੀਆਤਾ ਜ਼ਿਲ੍ਹਾਕੇਲੇਸ
ਬੰਦ ਕਰੋ
ਵਿਸ਼ੇਸ਼ ਤੱਥ ਤਾਸ਼ਕੰਤ ਖੇਤਰ Toshkent viloyatiТошкент вилояти, ਦੇਸ਼ ...
ਤਾਸ਼ਕੰਤ ਖੇਤਰ
Toshkent viloyati
Тошкент вилояти
ਖੇਤਰ
ਖੋਦਜ਼ਿਕੰਤ ਵਿੱਚ ਚਿਰਚਿਕ ਨਦੀ
ਖੋਦਜ਼ਿਕੰਤ ਵਿੱਚ ਚਿਰਚਿਕ ਨਦੀ
ਉਜ਼ਬਿਕਸਤਾਨ ਵਿੱਚ ਤਾਸ਼ਕੰਤ ਖੇਤਰ ਦੀ ਸਥਿਤੀ
ਉਜ਼ਬਿਕਸਤਾਨ ਵਿੱਚ ਤਾਸ਼ਕੰਤ ਖੇਤਰ ਦੀ ਸਥਿਤੀ
ਗੁਣਕ: 41°10′N 69°45′E
ਦੇਸ਼ਉਜ਼ਬੇਕਿਸਤਾਨ
ਪ੍ਰਸ਼ਾਸਨਿਕ ਕੇਂਦਰਨੂਰਫ਼ਸ਼ੋਨ
ਸਰਕਾਰ
  ਹੋਕਿਮਸੋਦਿਕ ਅਬਦੁੱਲਾਏਵ
ਖੇਤਰ
  ਕੁੱਲ15,300 km2 (5,900 sq mi)
ਆਬਾਦੀ
 (2005)
  ਕੁੱਲ44,50,000
  ਘਣਤਾ290/km2 (750/sq mi)
ਸਮਾਂ ਖੇਤਰਯੂਟੀਸੀ+5 (ਪੂਰਬ)
  ਗਰਮੀਆਂ (ਡੀਐਸਟੀ)ਯੂਟੀਸੀ+5 (ਮਾਪਿਆ ਨਹੀਂ ਗਿਆ)
ISO 3166 ਕੋਡUZ-TO
ਜ਼ਿਲ੍ਹਾ15
ਸ਼ਹਿਰ17
ਕਸਬੇ18
ਪਿੰਡ146
ਬੰਦ ਕਰੋ

ਸੰਖੇਪ ਜਾਣਕਾਰੀ

ਤਾਸ਼ਕੰਤ ਖੇਤਰ 15 ਪ੍ਰਾਸ਼ਸਨਿਕ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। 2017 ਤੋਂ, ਪ੍ਰਸ਼ਾਸਨਿਕ ਖੇਤਰ ਨੂਰੋਫ਼ਸ਼ਨ ਹੈ। ਹੋਰ ਸ਼ਹਿਰਾਂ ਵਿੱਚ ਅੰਗਰੇਨ, ਉਲਮਾਲਿਕ, ਉਖਾਨਗਰੋਨ, ਬੇਕਾਬਾਦ, ਚਿਰਚਿਕ, ਗ਼ਜ਼ਲਕੰਤ, ਕੇਲੇਸ, ਪਾਰਕੰਤ, ਯੰਗੀਆਬਾਦ ਅਤੇ ਯੰਗੀਓਲ ਸ਼ਾਮਿਲ ਹਨ।

ਇਸ ਖੇਤਰ ਦੀ ਜਲਵਾਯੂ ਮਹਾਂਦੀਪੀ ਹੈ, ਜਿਸ ਵਿੱਚ ਨਮ ਸਰਦੀਆਂ ਅਤੇ ਗਰਮ ਖੁਸ਼ਕ ਗਰਮੀਆਂ ਹਨ।

ਕੁਦਰਤੀ ਸਰੋਤਾਂ ਵਿੱਚ ਤਾਂਬਾ, ਭੂਰਾ ਕੋਲਾ, ਮੋਲਿਬਡੇਨਿਮ, ਜ਼ਿੰਕ, ਸੋਨਾ, ਸਿਲਵਰ, ਕੁਦਰਤੀ ਗੈਸ, ਪੈਟਰੋਲੀਅਮ, ਸਲਫ਼ਰ, ਲੂਣ, ਚੂਨਾ-ਪੱਥਰ ਅਤੇ ਗਰੇਨਾਈਟ ਸ਼ਾਮਿਲ ਹਨ।

ਤਾਸ਼ਕੰਤ ਖੇਤਰ ਦੇਸ਼ ਦਾ ਸਭ ਤੋਂ ਵੱਧ ਆਰਥਿਕ ਤੌਰ 'ਤੇ ਵਿਕਸਿਤ ਖੇਤਰ ਹੈ। ਉਦਯੋਗਾਂ ਵਿੱਚ ਊਰਜਾ ਉਤਪਾਦਨ, ਮਾਇਨਿੰਗ, ਧਾਤੂ ਢਾਲਣਾ, ਖਾਦ ਬਣਾਉਣਾ, ਰਸਾਇਣ, ਇਲੈਕਟ੍ਰੋਨਿਕਸ, ਕੱਪੜਾ, ਕਪਾਹ ਨੂੰ ਸ਼ੁੱਧ ਕਰਨਾ, ਖਾਣ ਵਾਲੀਆਂ ਚੀਜ਼ਾਂ ਬਣਾਉਣਾ ਅਤੇ ਜੁੱਤਾ ਉਦਯੋਗ ਸ਼ਾਮਿਲ ਹੈ।

ਤਾਸ਼ਕੰਤ ਖੇਤਰ ਵਿੱਚ ਖੇਤੀਬਾੜੀ ਉਦਯੋਗ ਬਹੁਤ ਵਿਕਸਿਤ ਅਤੇ ਆਧੁਨਿਕ ਹੈ, ਜਿਹੜਾ ਕਿ ਸਿੰਜਾਈ ਉੱਪਰ ਨਿਰਭਰ ਹੈ। ਮੁੱਖ ਫ਼ਸਲਾਂ ਵਿੱਚ ਕਪਾਹ ਅਤੇ ਭੰਗ ਸ਼ਾਮਿਲ ਹਨ ਪਰ ਦਾਲਾਂ, ਖ਼ਰਬੂਜ਼ੇ, ਤਰਬੂਜ਼, ਕੱਦੂ, ਤੋਰੀਆਂ, ਫ਼ਲ ਅਤੇ ਸਬਜ਼ੀਆਂ ਦੀ ਖੇਤੀ ਵੀ ਵਧ ਰਹੀ ਹੈ। ਪਸ਼ੂ-ਪਾਲਣ ਵੀ ਬਹੁਤ ਮਹੱਤਵਪੂਰਨ ਧੰਦਾ ਹੈ।

ਇਸ ਖੇਤਰ ਦਾ ਆਵਾਜਾਈ ਢਾਂਚਾ ਬਹੁਤ ਵਿਕਸਿਤ ਹੈ, ਜਿਸ ਵਿੱਚ 360 km ਰੇਲਵੇ ਅਤੇ 3771 km ਸੜਕਾਂ ਦਾ ਜਾਲ ਹੈ। ਤਾਸ਼ਕੰਤ ਵਿੱਚ ਇੱਕ ਵੱਡਾ ਹਵਾਈ ਅੱਡਾ ਹੈ, ਜਿਹੜਾ ਕਿ ਦੂਜੇ ਦੇਸ਼ਾਂ ਵਿੱਚ ਜਾਣ ਦਾ ਮੁੱਖ ਜ਼ਰੀਆ ਹੈ।

ਚਤਕਲ ਰਾਸ਼ਟਰੀ ਬਾਗ, ਜਿਸ ਵਿੱਚ ਪਰਬਤ ਅਤੇ ਜੰਗਲ ਹਨ, ਤਾਸ਼ਕੰਤ ਖੇਤਰ ਦੇ ਵਿੱਚ ਹੀ ਪੈਂਦਾ ਹੈ।

ਖੇਤਰ ਦੇ ਨਾਲ ਲੱਗਦੇ ਇਲਾਕੇ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.