From Wikipedia, the free encyclopedia
ਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਗੁਰਦਵਾਰਾ ਸਾਹਿਬ "ਪਟਨਾ ਸ਼ਹਿਰ" (Patna City) ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ (22 ਦਸੰਬਰ 1666) ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ(1780-1839) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਏਥੇ ਗੰਗਾ ਦੇ ਕਿਨਾਰੇ ਗੁਰਦਵਾਰਾ ਕੰਗਣ ਘਾਟ ਸਾਹਿਬ ਵੀ ਮੌਜੂਦ ਹੈ ਜੋ ਕਿ ਤੱਖਤ ਸਾਹਿਬ ਦੇ ਬਿਲਕੁਲ ਨੇੜੇ ਉੱਤਰ ਵਾਲੀ ਸਾਹਿਬ ਸਥਿਤ ਹੈ ਅਤੇ ਗੁਰਦਵਾਰਾ ਸਾਹਿਬ ਪੂਰਬ-ਦੱਖਣ ਵੱਲ ਲਗਭਗ 200 ਮੀਟਰ ਦੀ ਵਿੱਥ ਤੇ ਗੁਰਦਵਾਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਸੁਸ਼ੋਭਿਤ ਹੈ ਜਿਹਨਾਂ ਦੀ ਕਾਰ ਸੇਵਾ ਦੀ ਸੰਭਾਲ ਬਾਬਾ ਭੂਰੀ ਵਾਲੇ ਕਰ ਰਹੇ ਹਨ l ਇਸਤੋਂ ਇਲਾਵਾ ਪਟਨਾ ਸਾਹਿਬ ਵਿਖੇ 3 ਗੁਰਦਵਾਰਾ ਹੋਰ ਵੀ ਹਨ ਜੋ ਕਿ 25 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਹਨ l ਇਹਨਾਂ ਵਿਚੋਂ ਇਕ ਹੈ ਗੁਰਦਵਾਰਾ ਗੁਰੂ ਕਾ ਬਾਗ 7 ਕਿਲੋਮੀਟਰ, ਦੂਜਾ ਗੁਰਦਵਾਰਾ ਹਾਁਡੀ ਸਾਹਿਬ 25 ਕਿਲੋਮੀਟਰ, ਗੁਰਦਵਾਰਾ ਸੁਨਾਰ ਟੋਲੀ 500 ਮੀਟਰ ਦੀ ਵਿੱਥ ਤੇ ਸੁਸ਼ੋਭਿਤ ਹਨ l
"ਜਿਵੇਂ ਚਾਰਲਜ਼ ਵਿਲਕਿਨਜ਼ ਨੇ ਬਿਆਨਿਆ" ਲਿਖਾਰੀ ਪ੍ਰੋਫ਼ੈਸਰ ਕਿਰਪਾਲ ਸਿੰਘ ਚਾਰਲਜ਼ ਵਿਲਕਿਨਜ਼ 18ਵੀਂ ਸਦੀ ਦਾ ਇੱਕ ਸੋਧ-ਕਰਤਾ ਸੀ। ਆਪਜੀ ਨੇ ਸੰਸਕ੍ਰਿਤ ਅਤੇ ਫ਼ਾਰਸੀ ਦਾ ਵਿਆਕਰਨ ਤਿਆਰ ਕਰਵਾਇਆ ਅਤੇ ਇਨ੍ਹਾਂ ਨੂੰ ਸੰਸਕ੍ਰਿਤ ਦਾ ਪਿਤਾਮਾ ਭੀ ਕਿਹਾ ਜਾਂਦਾ ਹੈ। ਉਹਨਾਂ ਨੇ 1 ਮਾਰਚ 1781 ਨੂੰ ਲਿਖਿਆ: "ਮੇਰੇ ਕਲਕੱਤਾ ਛੱਡਣ ਤੋਂ ਪਹਿਲਾਂ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ 'ਸਿੱਖ' ਨਾਂ ਦੇ ਇੱਕ ਫ਼ਿਰਕੇ ਦੇ ਲੋਕ ਜੋ ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਵੱਖਰੇ ਹਨ ਅਤੇ ਪਟਨਾ ਦੇ ਆਲੇ-ਦੁਆਲੇ ਕਾਫ਼ੀ ਤਾਦਾਦ ਵਿੱਚ ਵਸੇ ਹੋਏ ਹਨ।" ਉਹ ਬਨਾਰਸ ਜਾਂਦੇ ਹੋਏ ਪਟਨਾ ਰੁਕੇ। ਉਹਨਾਂ ਵੱਲੋਂ ਗੁਰਦੁਆਰਾ ਪਟਨਾ ਸਾਹਿਬ ਦਾ ਵਰਨਣ ਇਉਂ ਕੀਤਾ ਗਿਆ:
"ਮੈਨੂੰ ਸਿੱਖਾਂ ਦਾ ਵਿਦਿਆਲਾ ਲੱਭਿਆ ਜੋ ਕਿ ਮਾਲ ਘਰ ਤੋਂ ਬਹੁਤੀ ਦੂਰ ਨਹੀਂ ਸੀ। ਜਿਵੇਂ ਮੈਂ ਦਰਸ਼ਨੀ ਡਿਓਢੀ ਰਾਹੀਂ ਗੁਰਦੁਆਰੇ ਵਿੱਚ ਜਾਣ ਲੱਗਾ, ਮੈਨੂੰ ਦੋ ਸਿੱਖਾਂ ਨੇ ਦੱਸਿਆ ਕਿ ਗੁਰਦੁਆਰਾ ਹਰ ਫ਼ਿਰਕੇ ਦੇ ਲੋਕਾਂ ਲਈ ਖੁਲ੍ਹਾ ਹੈ ਪਰ ਅੰਦਰ ਜਾਣ ਤੋਂ ਪਹਿਲਾਂ ਮੈਨੂੰ ਜੁਤੀਆਂ ਉਤਾਰਨੀਆਂ ਪੈਣਗੀਆਂ। ਐਸਾ ਕਰਨ ਉੱਪਰੰਤ, ਉਹ ਮੈਨੂੰ ਸੰਗਤ ਵਿੱਚ ਲੈ ਗਏ। ਸੰਗਤ ਦੀ ਤਾਦਾਦ ਇਤਨੀ ਸੀ ਕਿ ਪੂਰਾ ਹਾਲ ਭਰਿਆ ਪਿਆ ਸੀ।"
ਸੰਗਤ ਹਾਲ ਦੇ ਦੋਵੇਂ ਪਾਸੇ ਗਲੀਚੇ ਉੱਪਰ ਬੈਠੀ ਸੀ ਤਾਕਿ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਰਵਾਜ਼ੇ ਤੱਕ ਆਉਣ-ਜਾਣ ਦੀ ਜਗ੍ਹਾ ਬਣੀ ਰਹੇ। ਇੱਕ ਚਿੱਟੀ ਦਾੜ੍ਹੀ ਵਾਲਾ ਬਜ਼ੁਰਗ ਮੱਥਾ ਟੇਕਣ ਤੋਂ ਬਾਅਦ ਗੁਰਬਾਣੀ ਕੀਰਤਨ ਕਰਨ ਲੱਗ ਪਿਆ ਅਤੇ ਉਸ ਦੇ ਇੱਕ ਪਾਸੇ ਤਬਲਾ ਅਤੇ ਦੂਜੇ ਪਾਸੇ ਛੈਣੇ ਲਈ ਕੁਝ ਲੋਕ ਸੰਗੀਤ ਕਰਨ ਲੱਗੇ। ਸੰਗਤ ਭੀ ਆਨੰਦ ਵਿੱਚ ਕੀਰਤਨ ਕਰਨ ਲੱਗੀ ਅਤੇ ਜਿਵੇਂ ਮੈਨੂੰ ਬਾਅਦ ਵਿੱਚ ਪਤਾ ਲੱਗਾ, ਕੀਰਤਨ ਇੱਕ, ਸਰਵ-ਵਿਆਪਕ ਅਕਾਲ ਪੁਰਖ ਦੀ ਉਸਤਤਿ ਵਿੱਚ ਸੀ।
ਮੈਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੋਇਆ, ਮੈਂ ਕਦੀ ਕਿਸੇ ਦੇ ਮੂਂ`ਹ ਉੱਤੇ ਅਜਿਹੇ ਆਨੰਦ ਦੇ ਭਾਵ ਨਹੀਂ ਸੀ ਵੇਖੇ ਜਿਹੇ ਉਸ ਬਜ਼ੁਰਗ ਦੇ ਮੂੰਹ ਉੱਪਰ ਸਨ। ਕੀ ਰਤਨ ਤੋਂ ਬਾਅਦ ਸੰਗਤ ਉੱਠ ਖੜ੍ਹੀ ਹੋਈ ਅਤੇ ਇੱਕ ਨੌਜੁਆਨ ਗੁਰੂ ਸਾਹਿਬ ਵੱਲ ਮੂੰਹ ਕਰ ਕੇ ਉੱਚੀ ਆਵਾਜ਼ ਵਿੱਚ ਅਰਦਾਸ ਕਰਨ ਲੱਗਾ ਅਤੇ ਸੰਗਤ ਭੀ ਥੋੜ੍ਹੀ-ਥੋੜ੍ਹੀ ਦੇਰ ਬਾਅਦ 'ਵਾਹਿਗੁਰੂ' ਉੱਚਾਰਦੀ। ਇਸ ਤੋਂ ਬਾਅਦ ਸੰਗਤ ਨੂੰ ਲੰਗਰ ਵਿੱਚ ਸ਼ਾਮਿਲ ਹੋਣ ਲਈ ਗੁਜ਼ਾਰਿਸ਼ ਕੀਤੀ ਗਈ।
ਦੋ ਆਦਮੀ ਇੱਕ ਲੋਹੇ ਦੀ ਵੱਡੀ ਕੜਾਹੀ ਲੈ ਕੇ ਆਏ ਅਤੇ ਇੱਕ ਸਟੂਲ ਉੱਪਰ ਰੱਖ ਦਿੱਤੀ। ਇਸ ਤੋਂ ਬਾਅਦ ਸਭ ਨੂੰ ਪੱਤਲਾਂ ਦਿੱਤੀਆਂ ਗਈਆਂ ਅਤੇ ਕੁਝ ਲੋਕ ਪਲੇਟਾਂ ਵਿੱਚ ਕੜਾਹ-ਪ੍ਰਸਾਦਿ ਪਾ ਕੇ ਸੰਗਤ ਨੂੰ ਵਰਤਾਉਂਦੇ ਰਹੇ। ਫ਼ਿਰ ਮੈਨੂੰ ਪਤਾਸੇ ਭੀ ਦਿੱਤੇ ਗਏ ਅਤੇ ਦੱਸਿਆ ਗਿਆ ਕਿ ਅਜਿਹਾ ਦਿਨ ਵਿੱਚ ਦੋ ਵਾਰ ਕੀਤਾ ਜਾਂਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.