From Wikipedia, the free encyclopedia
ਸਰ ਡੇਰੇਕ ਅਲਟਨ ਵਾਲਕੋਟ (23 ਜਨਵਰੀ 1930 – 17 ਮਾਰਚ 2017) ਇੱਕ ਸੇਂਟ ਲੂਸੀਆਈ ਕਵੀ ਅਤੇ ਨਾਟਕਕਾਰ ਸੀ। ਉਸ ਨੇ 1992 ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ।[1] ਉਹ ਅਲਬਰਟਾ ਦੀ ਯੂਨੀਵਰਸਿਟੀ ਵਿੱਚ ਪਹਿਲਾ ਮੰਨਿਆ ਪ੍ਰਮੰਨਿਆ ਨਿਵਾਸ ਸਕਾਲਰ ਸੀ, ਜਿਥੇ ਉਸ ਨੇ ਅੰਡਰ-ਗਰੈਜੂਏਟ ਅਤੇ ਗ੍ਰੈਜੂਏਟ ਲਿਖਣ ਦੇ ਕੋਰਸ ਪੜ੍ਹਾਏ। ਉਹ 2010 ਤੋਂ 2013 ਤੱਕ ਏਸੀਕਸ ਯੂਨੀਵਰਸਿਟੀ ਵਿੱਚ ਪੋਇਟਰੀ ਦਾ ਪ੍ਰੋਫੈਸਰ ਵੀ ਰਿਹਾ ਸੀ। ਉਸ ਦੀਆਂ ਰਚਨਾਵਾਂ ਵਿੱਚ ਹੋਮਰਿਕ ਮਹਾਂਕਾਵਿਕ ਕਵਿਤਾ ਓਮਰੋਸ (1990) ਸ਼ਾਮਲ ਹੈ, ਜਿਸ ਨੂੰ ਬਹੁਤ ਸਾਰੇ ਆਲੋਚਕ "ਵਾਲਕੋਟ ਦੀ ਮੁੱਖ ਪ੍ਰਾਪਤੀ" ਮੰਨਦੇ ਹਨ।[2] ਨੋਬਲ ਪੁਰਸਕਾਰ ਜਿੱਤਣ ਦੇ ਨਾਲ ਨਾਲ, ਵਾਲਕੋਟ ਨੇ ਆਪਣੇ ਕੈਰੀਅਰ ਦੇ ਦੌਰਾਨ ਬਹੁਤ ਸਾਰੇ ਸਾਹਿਤਕ ਪੁਰਸਕਾਰ ਪ੍ਰਾਪਤ ਕੀਤੇ, ਜਿਹਨਾਂ ਵਿੱਚ ਉਸਦੇ ਨਾਟਕ 'ਡਰੀਮ ਆਨ ਮੌਂਕੀ ਮਾਊਂਟਨ' ਲਈ 1971 ਵਿੱਚ ਓਬੀ ਅਵਾਰਡ, ਇੱਕ ਮੈਕ ਆਰਥਰ ਫਾਊਂਡੇਸ਼ਨ "ਪ੍ਰਤਿਭਾ" ਪੁਰਸਕਾਰ, ਇੱਕ ਰਾਇਲ ਸੁਸਾਇਟੀ ਆਫ ਲਿਟਰੇਚਰ ਅਵਾਰਡ, ਕਾਵਿ ਲਈ ਕੁਈਨ ਦਾ ਮੈਡਲ, ਕੈਰੀਬੀਅਨ ਸਾਹਿਤ ਲਈ ਉਦਘਾਟਨੀ ਓਸੀਐਮ ਬੋਕਾਸ ਇਨਾਮ, 2011 ਵਿੱਚ ਆਪਣੀ ਕਵਿਤਾ ਦੀ ਕਿਤਾਬ ਵਾਈਟ ਇਗਰੇਟਸ ਲਈ ਟੀਐਸ ਇਲੀਅਟ ਪੁਰਸਕਾਰ [3] ਅਤੇ 2015 ਵਿੱਚ ਗ੍ਰੈਫਿਨ ਟ੍ਰਸਟ ਫਾਰ ਐਕਸੇਲੈਂਸ ਇਨ ਕਵਿਤਾ ਲਾਈਫ ਟਾਈਮ ਰਿਕਗਨੀਸ਼ਨ ਅਵਾਰਡ ਸ਼ਾਮਲ ਹਨ।
ਡੇਰੇਕ ਵਾਲਕੋਟ | |
---|---|
ਜਨਮ | ਡੇਰੇਕ ਅਲਟਨ ਵਾਲਕੋਟ 23 ਜਨਵਰੀ 1930 ਕੈਸਟਰੀਜ, ਸੇਂਟ ਲੂਸ਼ੀਆ |
ਮੌਤ | 17 ਮਾਰਚ 2017 87) ਕੈਪ ਐਸਟੇਟ, ਗਰੋਸ-ਆਈਲੇਟ, ਸੇਂਟ ਲੂਸ਼ੀਆ | (ਉਮਰ
ਕਿੱਤਾ | ਕਵੀ, ਨਾਟਕਕਾਰ, ਅਧਿਆਪਕ |
ਭਾਸ਼ਾ | English |
ਰਾਸ਼ਟਰੀਅਤਾ | ਸੇਂਟ ਲੂਸ਼ੀਅਨ, |
ਸ਼ੈਲੀ | ਕਵਿਤਾ ਅਤੇ ਨਾਟਕ |
ਪ੍ਰਮੁੱਖ ਕੰਮ | ਓਮੇਰੋਸ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1992 ਟੀਐਸ ਇਲੀਅਟ ਪੁਰਸਕਾਰ 2011 |
ਬੱਚੇ | 3 |
ਦਸਤਖ਼ਤ | |
ਵਾਲਕੋਟ ਦਾ ਜਨਮ ਵੈਸਟ ਇੰਡੀਜ਼ ਦੇ ਕੈਸਟਰੀਜ਼, ਸੇਂਟ ਲੂਸ਼ਿਆ ਵਿੱਚ ਹੋਇਆ ਸੀ ਅਤੇ ਐਲਿਕਸ (ਮਾਰਲਿਨ) ਅਤੇ ਵਾਰਵਿਕ ਵਾਲਕੋਟ ਦਾ ਪੁੱਤਰ ਸੀ।[4] ਉਸ ਦਾ ਇੱਕ ਜੁੜਵਾਂ ਭਰਾ, ਨਾਟਕਕਾਰ ਰੌਡਰਿਕ ਵਾਲਕੋਟ ਅਤੇ ਇੱਕ ਭੈਣ, ਪਾਮਾ ਵਾਲਕੋਟ ਸੀ। ਉਸ ਦਾ ਪਰਿਵਾਰ ਅੰਗਰੇਜ਼ੀ, ਡੱਚ ਅਤੇ ਅਫ਼ਰੀਕੀ ਮੂਲ ਦਾ ਹੈ, ਜਿਸ ਵਿੱਚੋਂ ਟਾਪੂ ਦਾ ਗੁੰਝਲਦਾਰ ਬਸਤੀਵਾਦੀ ਇਤਿਹਾਸ ਝਲਕਦਾ ਹੈ, ਜਿਸ ਨੂੰ ਉਸ ਨੇ ਆਪਣੀ ਕਵਿਤਾ ਵਿੱਚ ਤਲਾਸਿਆ ਹੈ। ਉਸ ਦੀ ਮਾਂ, ਇੱਕ ਅਧਿਆਪਕ ਸੀ, ਕਲਾ ਦੇ ਨਾਲ ਪਿਆਰ ਕਰਦੀ ਸੀ ਅਤੇ ਅਕਸਰ ਘਰ ਦੇ ਮਾਹੌਲ ਵਿੱਚ ਕਵਿਤਾ ਪਾਠ ਕਰਦੀ ਰਹਿੰਦੀ ਸੀ। [5] ਉਸ ਦਾ ਪਿਤਾ ਦੀ, ਜਿਸ ਨੂੰ ਪੇਂਟਿੰਗ ਅਤੇ ਕਵਿਤਾ ਲਿਖਣ ਦਾ ਸ਼ੌਕ ਸੀ, 31 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਦੇ ਪੇਟ ਵਿੱਚ ਡੇਰੇਕ ਅਤੇ ਰੋਡੇਰੀਕ ਜੌੜੇ ਬਾਲਕ ਸੀ। ਵਾਲਕੋਟ ਦਾ ਪਰਿਵਾਰ ਘੱਟਗਿਣਤੀ ਮੈਥੋਡਿਸਟ ਕਮਿਊਨਿਟੀ ਦਾ ਹਿੱਸਾ ਸੀ, ਜੋ ਫ਼ਰਾਂਸ ਦੇ ਬਸਤੀਵਾਦੀ ਸ਼ਾਸਨ ਦੌਰਾਨ ਸਥਾਪਿਤ ਟਾਪੂ ਦੇ ਪ੍ਰਭਾਵੀ ਕੈਥੋਲਿਕ ਸੱਭਿਆਚਾਰ ਦਾ ਦੱਬਿਆ ਹੋਇਆ ਮਹਿਸੂਸ ਕਰਦਾ ਸੀ[6]
ਗ੍ਰੈਜੂਏਸ਼ਨ ਤੋਂ ਬਾਅਦ, ਵਾਲਕੋਟ ਨੇ 1953 ਵਿੱਚ ਤ੍ਰਿਨੀਦਾਦ ਵਿੱਚ ਰਹਿਣ ਚਲੇ ਗਿਆ, ਜਿੱਥੇ ਉਹ ਇੱਕ ਆਲੋਚਕ, ਅਧਿਆਪਕ ਅਤੇ ਪੱਤਰਕਾਰ ਬਣ ਗਿਆ। ਉਸਨੇ 1959 ਵਿੱਚ ਤ੍ਰਿਨਿਦਾਦ ਥੀਏਟਰ ਵਰਕਸ਼ਾਪ ਦੀ ਸਥਾਪਨਾ ਕੀਤੀ ਅਤੇ ਆਪਣੇ ਬੋਰਡ ਆਫ਼ ਡਾਇਰੈਕਟਰਾਂ ਦੇ ਨਾਲ ਕਾਰਜਸ਼ੀਲ ਰਿਹਾ।[7]
ਵਾਲਕੋਟ ਦੀ 17 ਮਾਰਚ 2017 ਨੂੰ ਕੈਪ ਐਸਟੇਟ, ਸੈਂਟ ਲੂਸੀਆ ਵਿੱਚ ਆਪਣੇ ਘਰ ਵਿੱਚ ਦਿਹਾਂਤ ਹੋ ਗਿਆ ਸੀ।[8] ਉਹ 87 ਸਾਲ ਦਾ ਸੀ। ਉਸ ਦਾ ਸ਼ਨੀਵਾਰ ਨੂੰ 25 ਮਾਰਚ ਨੂੰ ਇੱਕ ਰਾਜਕੀ ਅੰਤਿਮ ਅਲਵਿਦਾ ਕਹੀ ਗਈ ਸੀ ਮੋਰਨੇ ਫ਼ਾਰਚੂਨ ਦੇ ਕਬਰਿਸਤਾਨ ਵਿੱਚ ਦਫਨਾਇਆ ਗਿਆ ਸੀ।[9][10]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.