ਡੀ. ਐਨ. ਝਾ
From Wikipedia, the free encyclopedia
ਦਵਿਜੇਂਦਰ ਨਾਰਾਇਣ ਝਾ (1940 – 4 ਫਰਵਰੀ 2021) ਇੱਕ ਭਾਰਤੀ ਇਤਿਹਾਸਕਾਰ ਸੀ ਜਿਸਨੇ ਮਾਰਕਸਵਾਦੀ ਇਤਿਹਾਸਕਾਰੀ ਦੀ ਵਿਧੀ ਆਪਣਾ ਪ੍ਰਾਚੀਨ ਅਤੇ ਮੱਧਯੁਗ ਭਾਰਤ [2] ਉੱਤੇ ਅਧਿਐਨ ਕੀਤਾ ਅਤੇ ਲਿਖਿਆ। ਉਹ ਦਿੱਲੀ ਯੂਨੀਵਰਸਿਟੀ ਵਿਚ ਇਤਿਹਾਸ ਦਾ ਪ੍ਰੋਫੈਸਰ ਅਤੇ ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ ਦਾ ਮੈਂਬਰ ਸੀ। ਉਸ ਦੀਆਂ ਕੁਝ ਕਿਤਾਬਾਂ ਵਿੱਚ ਏਂਸੀਐਂਟ ਇੰਡੀਆ: ਇਨ ਹਿਸਟੋਰੀਕਲ ਆਊਟਲਾਈਨ (1997), ਦਿ ਮਿਥ ਆਫ਼ ਹੋਲੀ ਕਾਓ (2001) ਅਤੇ ਅਰਲੀ ਇੰਡੀਆ: ਏ ਕਨਸਾਈਜ਼ ਹਿਸਟਰੀ (2004) ਸ਼ਾਮਲ ਹਨ। ਆਪਣੀਆਂ ਰਚਨਾਵਾਂ ਰਾਹੀਂ ਉਸਨੇ ਇਤਿਹਾਸ ਦੀਆਂ ਫਿਰਕੂ ਵਿਗਾੜਾਂ ਦੇ ਵਿਰੁੱਧ ਬਹਿਸ ਕੀਤੀ ਜਿਸ ਵਿੱਚ ਗਊ ਦੀ ਪਵਿੱਤਰਤਾ ਅਤੇ ਭਾਰਤੀ ਬੀਫ਼ ਖਾਣ ਦੀ ਪਰੰਪਰਾ ਬਾਰੇ ਲੋਕਪ੍ਰਿਯ ਵਿਸ਼ਵਾਸਾਂ ਨੂੰ ਚੁਣੌਤੀ ਦਿੱਤੀ ਗਈ ਸੀ।
ਵਿਸ਼ੇਸ਼ ਤੱਥ ਦਵਿਜੇਂਦਰ ਨਾਰਾਇਣ ਝਾ, ਜਨਮ ...
ਦਵਿਜੇਂਦਰ ਨਾਰਾਇਣ ਝਾ | |
---|---|
ਜਨਮ | 1940[1] |
ਮੌਤ | (2021-02-04)4 ਫਰਵਰੀ 2021 ਲਗਪਗ 81 ਸਾਲ ਦਿੱਲੀ, ਭਾਰਤ |
ਅਲਮਾ ਮਾਤਰ | ਪ੍ਰੈਜ਼ੀਡੈਂਸੀ ਕਾਲਜ, ਕਲਕੱਤਾ, ਪਟਨਾ ਯੂਨੀਵਰਸਿਟੀ |
ਪੇਸ਼ਾ | ਇਤਿਹਾਸਕਾਰ |
ਜ਼ਿਕਰਯੋਗ ਕੰਮ | The Myth of the Holy Cow (2001) |
ਬੰਦ ਕਰੋ