![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/a1/TomJonesTitle.png/640px-TomJonesTitle.png&w=640&q=50)
ਟੌਮ ਜੋਨਜ਼
From Wikipedia, the free encyclopedia
ਟੌਮ ਜੋਨਜ਼ (ਅੰਗਰੇਜ਼ੀ:The History of Tom Jones, a Foundling ਦ ਹਿਸਟਰੀ ਆਫ਼ ਟੌਮ ਜੋਨਜ਼, ਅ ਫਾਊਂਡਲਿੰਗ) ਅੰਗਰੇਜ਼ੀ ਨਾਟਕਕਾਰ ਅਤੇ ਨਾਵਲਕਾਰ ਹੈਨਰੀ ਫ਼ੀਲਡਿੰਗ ਦੁਆਰਾ ਲਿਖਿਆ ਇੱਕ ਹਾਸ ਨਾਵਲ ਹੈ। ਇਸ ਵਿੱਚ 346,747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ ਜਾਰਜ ਲਿਟਲਟਨ (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ।[1]
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
![]() ਟਾਈਟਲ ਪੰਨਾ 1749 ਅਡੀਸ਼ਨ | |
ਲੇਖਕ | ਹੈਨਰੀ ਫ਼ੀਲਡਿੰਗ |
---|---|
ਮੂਲ ਸਿਰਲੇਖ | The History of Tom Jones, a Foundling |
ਦੇਸ਼ | ਬਰਤਾਨੀਆ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਕ | ਐਂਡਰਿਊ ਮਿੱਲਾਰ |
ਪ੍ਰਕਾਸ਼ਨ ਦੀ ਮਿਤੀ | 28 ਫਰਵਰੀ 1749 |
ਇਸ ਤੋਂ ਪਹਿਲਾਂ | ਦ ਫ਼ੀਮੇਲ ਹਸਬੰਡ (The Female Husband) (1746) |
ਇਸ ਤੋਂ ਬਾਅਦ | ਆ ਜਰਨੀ ਫਰਾਮ ਦਿਸ ਵਰਲਡ ਟੂ ਨੈਕਸਟ (A Journey from this World to the Next) (1749) |
ਬੰਦ ਕਰੋ
ਨਾਵਲ ਦੇ ਵੱਡੇ ਆਕਾਰ ਦੇ ਬਾਵਜੂਦ ਇਸਦਾ ਪ੍ਰਬੰਧ ਵਧੀਆ ਹੈ। ਸੈਮੁਅਲ ਟੇਲਰ ਕਾਲਰਿਜ ਇਸਨੂੰ ਸਮੁੱਚੇ ਸਾਹਿਤ ਦੇ ਤਿੰਨ ਮਹਾਨ ਕਥਾਨਕਾਂ ਵਿੱਚ ਇੱਕ ਮੰਨਦਾ ਹੈ।[2]