ਟੈਰੀ ਫੌਕਸ
From Wikipedia, the free encyclopedia
ਟੈਰੈਂਸ ਸਟੈਨਲੇ "ਟੈਰੀ" ਫੌਕਸ ਸੀਸੀ ਓਡੀ (28 ਜੁਲਾਈ, 1958 – 28 ਜੂਨ, 1981) ਇੱਕ ਕੈਨੇਡੀਅਨ ਅਥਲੀਟ, ਮਨੁੱਖਤਾਵਾਦੀ ਅਤੇ ਕੈਂਸਰ ਖੋਜ ਕਾਰਕੁਨ ਸੀ। 1980 ਵਿੱਚ, ਇੱਕ ਲੱਤ ਨੂੰ ਕੱਟਣ ਦੇ ਬਾਵਜੂਦ, ਉਸ ਨੇ ਕੈਂਸਰ ਖੋਜ ਦੇ ਲਈ ਪੈਸਾ ਉਗਰਾਹੁਣ ਅਤੇ ਜਾਗਰੂਕਤਾ ਲਿਆਉਣ ਲਈ ਇੱਕ ਕਰਾਸ-ਕੈਨੇਡਾ ਦੌੜ ਸ਼ੁਰੂ ਕੀਤੀ। ਭਾਵੇਂ ਕਿ ਉਸ ਦੇ ਕੈਂਸਰ ਦੇ ਫੈਲਾਅ ਨੇ ਉਸ ਨੂੰ 143 ਦਿਨ ਅਤੇ 5,373 ਕਿਲੋਮੀਟਰ (3,339 ਮੀਲ) ਦੇ ਬਾਅਦ ਆਪਣੀ ਖੋਜ ਖਤਮ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਆਖਿਰਕਾਰ ਉਸ ਦੀ ਜ਼ਿੰਦਗੀ ਮੁੱਕ ਗਈ, ਉਸ ਦੇ ਯਤਨਾਂ ਦਾ ਨਤੀਜਾ ਇੱਕ ਸਥਾਈ, ਦੁਨੀਆ ਭਰ ਦੀ ਵਿਰਾਸਤ ਵਿੱਚ ਨਿਕਲਿਆ। ਪਹਿਲੀ ਵਾਰ 1981 ਵਿੱਚ ਆਯੋਜਿਤ ਟੈਰੀ ਫੌਕਸ ਰਨ, 60 ਤੋਂ ਵੱਧ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਸ਼ਾਮਲ ਕਰਨ ਵਿੱਚ ਕਾਮਯਾਬ ਹੋਈ ਅਤੇ ਹੁਣ ਇਹ ਕੈਂਸਰ ਖੋਜ ਲਈ ਵਿਸ਼ਵ ਦਾ ਸਭ ਤੋਂ ਵੱਡਾ ਇਕ-ਰੋਜ਼ਾ ਫੰਡਰੇਜ਼ਰ ਹੈ; ਉਸ ਦੇ ਨਾਮ ਤੇ 6 ਕਰੋੜ ਡਾਲਰ ਤੋਂ ਜ਼ਿਆਦਾ ਦੀ ਉਗਰਾਹੀ ਹੋਈ ਹੈ।
ਫੌਕਸ ਆਪਣੇ ਪੋਰਟ ਕੋਕੁਟਲਮ, ਬ੍ਰਿਟਿਸ਼ ਕੋਲੰਬੀਆ, ਹਾਈ ਸਕੂਲ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਲਈ ਇੱਕ ਦੂਰੀ ਦੇ ਦੌੜਾਕ ਅਤੇ ਬਾਸਕਟਬਾਲ ਖਿਡਾਰੀ ਸੀ। 1977 ਵਿੱਚ ਓਸਟੋਸਾਰਕੋਮਾ ਦੀ ਤਸ਼ਖੀਸ ਮਗਰੋਂ ਉਸ ਦੀ ਸੱਜੀ ਲੱਤ ਕੱਟੀ ਗਈ ਸੀ, ਹਾਲਾਂਕਿ ਉਸਨੇ ਨਕਲੀ ਲੱਤ ਦਾ ਇਸਤੇਮਾਲ ਕਰਕੇ ਦੌੜਣਾ ਜਾਰੀ ਰੱਖਿਆ ਉਸਨੇ ਵੈਨਕੂਵਰ ਵਿੱਚ ਵ੍ਹੀਲਚੇਅਰ ਬਾਸਕਟਬਾਲ ਵੀ ਖੇਡੀ, ਤਿੰਨ ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ।
1980 ਵਿੱਚ, ਉਸਨੇ ਕੈਂਸਰ ਖੋਜ ਲਈ ਪੈਸਾ ਇਕੱਠਾ ਕਰਨ ਲਈ ਇੱਕ ਕਰਾਸ-ਕੰਟਰੀ ਰਨ 'ਦ ਮੈਰਾਥਨ ਆਫ ਹੋਪ' ਦੀ ਸ਼ੁਰੂਆਤ ਕੀਤੀ। ਉਸ ਨੇ ਉਮੀਦ ਕੀਤੀ ਸੀ ਕਿ ਕੈਨੇਡਾ ਦੇ ਹਰ 24 ਮਿਲੀਅਨ ਲੋਕਾਂ ਵਿੱਚੋਂ ਹਰ ਇੱਕ ਕੋਲੋਂ ਇੱਕ ਡਾਲਰ ਦੀ ਉਗਰਾਹੀ ਹੋ ਜਾਏਗੀ। ਉਸ ਨੇ ਅਪ੍ਰੈਲ ਵਿੱਚ ਸੇਂਟ ਜੌਹਨ, ਨਿਊ ਫਾਊਂਡਲੈਂਡ ਤੋਂ ਬਿਨਾਂ ਕਿਸੇ ਧੂਮਧਾਮ ਦੇ ਦੌੜਨਾ ਸ਼ੁਰੂ ਕੀਤਾ ਤੇ ਹਰ ਰੋਜ਼ ਇੱਕ ਪੂਰਨ ਮੈਰਾਥਨ ਦੇ ਬਰਾਬਰ ਦੌੜਦਾ ਰਿਹਾ। ਜਦੋਂ ਤੱਕ ਉਹ ਓਨਟਾਰੀਓ ਪਹੁੰਚਿਆ ਤਾਂ ਫੌਕਸ ਇੱਕ ਰਾਸ਼ਟਰੀ ਸਟਾਰ ਬਣ ਗਿਆ ਸੀ; ਉਸ ਨੇ ਪੈਸਾ ਇਕੱਠਾ ਕਰਨ ਦੇ ਆਪਣੇ ਯਤਨਾਂ ਵਿੱਚ ਕਾਰੋਬਾਰੀਆਂ, ਅਥਲੀਟਾਂ, ਅਤੇ ਸਿਆਸਤਦਾਨਾਂ ਨਾਲ ਕਈ ਜਨਤਕ ਮੌਕੇ ਸਾਂਝੇ ਕੀਤੇ।. ਜਦੋਂ ਕੈਂਸਰ ਉਸ ਦੇ ਫੇਫੜਿਆਂ ਵਿੱਚ ਫੈਲ ਗਿਆ ਤਾਂ ਉਹ ਥੰਡਰ ਬੇ ਤੋਂ ਬਾਹਰ ਆਪਣੀ ਦੌੜ ਖ਼ਤਮ ਕਰਨ ਲਈ ਮਜ਼ਬੂਰ ਹੋ ਗਿਆ ਸੀ। ਬੀਮਾਰੀ 'ਤੇ ਕਾਬੂ ਪਾਉਣ ਅਤੇ ਆਪਣੀ ਮੈਰਾਥਨ ਨੂੰ ਖ਼ਤਮ ਕਰਨ ਦੀ ਉਸ ਦੀ ਉਮੀਦ ਧਰੀ ਧਰਾਈ ਰਹਿ ਜਦ ਨੌਂ ਮਹੀਨੇ ਬਾਅਦ ਉਸਦੀ ਮੌਤ ਹੋ ਗਈ।
ਉਸਨੂੰ ਸਭ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਆਰਡਰ ਆਫ ਕਨੇਡਾ ਦਾ ਨਾਂ ਦਿੱਤਾ ਗਿਆ। ਫੌਕਸ ਨੇ 1980 ਦੇ ਲੌ ਮੌਰਸ਼ ਅਵਾਰਡ ਦੇਸ਼ ਦੇ ਪ੍ਰਮੁੱਖ ਖਿਡਾਰੀ ਵਜੋਂ ਜਿੱਤਿਆ ਅਤੇ 1980 ਅਤੇ 1981 ਵਿੱਚ ਉਸ ਦਾ ਕੈਨੇਡਾ ਦਾ ਉਸ ਸਾਲ ਦਾ ਨਿਊਜ਼ਮੇਕਰ ਨਾਂ ਰੱਖਿਆ ਗਿਆ। ਬਹੁਤ ਸਾਰੀਆਂ ਇਮਾਰਤਾਂ, ਸੜਕਾਂ ਅਤੇ ਪਾਰਕਾਂ ਹਨ ਜਿਨ੍ਹਾਂ ਨੂੰ ਦੇਸ਼ ਭਰ ਵਿੱਚ ਉਸਦੇ ਸਨਮਾਨ ਵਿੱਚ ਨਾਮ ਦਿੱਤਾ ਗਿਆ ਹੈ।