From Wikipedia, the free encyclopedia
ਟੈਕਸਸ ਇਨਕਲਾਬ (2 ਅਕਤੂਬਰ, 1835 – 21 ਅਪ੍ਰੈਲ, 1836) ਮੈਕਸੀਕੋ ਦੀ ਕੇਂਦਰੀ ਸਰਕਾਰ ਵਿੱਚ ਹਥਿਆਰਬੰਦ ਟਾਕਰਾ ਰਾਜ ਅਮਰੀਕਾ ਦੇ ਬਸਤੀਵਾਦੀਆਂ ਅਤੇ ਟੇਜਾਨੋਸ (ਟੈਕਸਾਸ ਮੈਕਸੀਕਨਾਂ) ਦੀ ਇੱਕ ਬਗਾਵਤ ਸੀ। ਜਦੋਂ ਕਿ ਇਹ ਵਿਦਰੋਹ ਇੱਕ ਵੱਡੇ ਵਿਦਰੋਹ ਦਾ ਹਿੱਸਾ ਸੀ ਜਿਸ ਵਿੱਚ ਰਾਸ਼ਟਰਪਤੀ ਐਂਟੋਨੀਓ ਲੋਪੇਜ਼ ਡੀ ਸਾਂਟਾ ਅੰਨਾ ਦੇ ਸ਼ਾਸਨ ਦੇ ਵਿਰੋਧੀ ਹੋਰ ਪ੍ਰੋਵਿੰਸ ਵੀ ਸ਼ਾਮਲ ਸੀ, ਮੈਕਸੀਕਨ ਸਰਕਾਰ ਦਾ ਮੰਨਣਾ ਸੀ ਕਿ ਸੰਯੁਕਤ ਰਾਜ ਨੇ ਆਪਣੇ ਨਾਲ ਮਿਲਾਉਣ ਦੇ ਟੀਚੇ ਨਾਲ ਟੈਕਸਸ ਦੀ ਬਗਾਵਤ ਨੂੰ ਉਤਸ਼ਾਹਿਤ ਕੀਤਾ ਸੀ। ਮੈਮੈਕਸੀਕੋ ਦੀ ਕਾਂਗਰਸ ਨੇ ਟੋਰਨਲ ਫ਼ਰਮਾਨ ਪਾਸ ਕੀਤਾ, ਇਹ ਘੋਸ਼ਣਾ ਕੀਤੀ ਕਿ ਮੈਕਸੀਕਨ ਸੈਨਿਕਾਂ ਦੇ ਵਿਰੁੱਧ ਲੜਣ ਵਾਲੇ ਕਿਸੇ ਵੀ ਵਿਦੇਸ਼ੀਆਂ ਨੂੰ "ਸਮੁੰਦਰੀ ਡਾਕੂ ਸਮਝਿਆ ਜਾਵੇਗਾ ਅਤੇ ਇਸ ਨਾਲ ਇਸੇ ਤਰ੍ਹਾਂ ਨਜਿੱਠਿਆ ਜਾਵੇਗਾ, ਜੋ ਵਰਤਮਾਨ ਵਿੱਚ ਕਿਸੇ ਵੀ ਕੌਮ ਦੇ ਨਾਗਰਿਕ ਨਹੀਂ, ਗਣਤੰਤਰ ਨਾਲ ਲੜਾਈ ਲੜ ਰਹੇ ਹਨ ਅਤੇ ਕਿਸੇ ਮਾਨਤਾ ਪ੍ਰਾਪਤ ਝੰਡੇ ਹੇਠ ਨਹੀਂ ਲੜ ਰਹੇ।" ਸਿਰਫ਼ ਟੈਕਸਸ ਦਾ ਸੂਬਾ ਮੈਕਸੀਕੋ ਦੇ ਨਾਲੋਂ ਟੁੱਟਣ ਵਿੱਚ ਸਫ਼ਲ ਹੋਇਆ, ਟੈਕਸਸ ਦੇ ਗਣਤੰਤਰ ਦੀ ਸਥਾਪਨਾ ਕੀਤੀ ਗਈ ਅਤੇ ਅਖੀਰ ਸੰਯੁਕਤ ਰਾਜ ਅਮਰੀਕਾ ਨਾਲ ਸੰਘ ਵਿੱਚ ਸ਼ਾਮਲ ਹੋ ਗਿਆ ਸੀ।
ਟੈਕਸਸ ਇਨਕਲਾਬ | |||||||||
---|---|---|---|---|---|---|---|---|---|
ਟੈਕਸਸ ਇਨਕਲਾਬ ਦੀਆਂ ਚੜ੍ਹਾਈਆਂ | |||||||||
| |||||||||
Belligerents | |||||||||
ਟੈਕਸਸ ਗਣਰਾਜ | ਮੈਕਸੀਕਨ ਗਣਰਾਜ | ||||||||
Commanders and leaders | |||||||||
Sam Houston (ਜ਼ਖ਼ਮੀ) James Fanninਫਰਮਾ:POW, (Executed) William Travis † James Bowie † Davy Crockett † Frank W. Johnson Edward Burleson Stephen F. Austin George Fisher |
ਐਨਟੋਨੀਓ ਲੋਪੇਜ਼ ਡੇ ਸਾਂਟਾ ਅਨਾਫਰਮਾ:POW Vicente Filisola Martín Perfecto de Cosਫਰਮਾ:POW | ||||||||
Strength | |||||||||
ਅੰ. 2,000 | ਅੰ. 6,500 | ||||||||
Casualties and losses | |||||||||
700 ਮੌਤਾਂ, 100 ਜਖਮੀ | 1,000 ਮੌਤਾਂ, 500 ਜਖਮੀ |
ਮੈਕਸੀਕੋ ਦੀ ਸਰਕਾਰ ਅਤੇ ਟੈਕਸਸ ਵਿਚਲੇ ਅਮਰੀਕੀ ਵਸਨੀਕਾਂ ਦੀ ਵਧਦੀ ਆਬਾਦੀ ਦੇ ਦਰਮਿਆਨ ਸਿਆਸੀ ਅਤੇ ਸੱਭਿਆਚਾਰਕ ਝੜਪਾਂ ਦੇ ਇੱਕ ਦਹਾਕਾ ਦੇ ਬਾਅਦ ਅਕਤੂਬਰ 1835 ਵਿੱਚ ਕ੍ਰਾਂਤੀ ਸ਼ੁਰੂ ਹੋਈ। ਮੈਕਸੀਕੋ ਸਰਕਾਰ ਲਗਾਤਾਰ ਕੇਂਦਰੀਕਰਨ ਵੱਲ ਵੱਧ ਰਹੀ ਸੀ ਅਤੇ ਇਸਦੇ ਨਾਗਰਿਕਾਂ ਦੇ ਅਧਿਕਾਰਾਂ ਵਿੱਚ ਲਗਾਤਾਰ ਕਟੌਤੀ ਹੋ ਰਹੀ ਸੀ, ਖਾਸ ਤੌਰ 'ਤੇ ਅਮਰੀਕਾ ਤੋਂ ਇਮੀਗਰੇਸ਼ਨ ਦੇ ਬਾਰੇ। ਉਪਨਿਵੇਸ਼ੀ ਅਤੇ ਟੇਜਾਨਸ ਇਸ ਗੱਲ 'ਤੇ ਅਸਹਿਮਤ ਸਨ ਕਿ ਕੀ ਆਖਰੀ ਟੀਚਾ ਆਜ਼ਾਦੀ ਸੀ ਜਾਂ 1824 ਦੇ ਮੈਕਸੀਕਨ ਸੰਵਿਧਾਨ ਵਿੱਚ ਵਾਪਸੀ।
ਮੈਕਸੀਕੋ ਦੀ ਸਰਕਾਰ ਅਤੇ ਟੈਕਸਸ ਵਿਚਲੇ ਅਮਰੀਕੀ ਵਸਨੀਕਾਂ ਦੀ ਵਧਦੀ ਆਬਾਦੀ ਦੇ ਦਰਮਿਆਨ ਸਿਆਸੀ ਅਤੇ ਸੱਭਿਆਚਾਰਕ ਝੜਪਾਂ ਦੇ ਇੱਕ ਦਹਾਕੇ ਦੇ ਬਾਅਦ ਅਕਤੂਬਰ 1835 ਵਿੱਚ ਕ੍ਰਾਂਤੀ ਸ਼ੁਰੂ ਹੋਈ। ਮੈਕਸੀਕੋ ਸਰਕਾਰ ਲਗਾਤਾਰ ਕੇਂਦਰੀਕਰਨ ਵੱਲ ਵੱਧ ਰਹੀ ਸੀ ਅਤੇ ਇਸਦੇ ਨਾਗਰਿਕਾਂ ਦੇ ਅਧਿਕਾਰਾਂ ਵਿੱਚ ਲਗਾਤਾਰ ਕਟੌਤੀ ਹੋ ਰਹੀ ਸੀ, ਖਾਸ ਤੌਰ 'ਤੇ ਅਮਰੀਕਾ ਤੋਂ ਇਮੀਗਰੇਸ਼ਨ ਦੇ ਬਾਰੇ। ਉਪਨਿਵੇਸ਼ੀ ਅਤੇ ਟੇਜਾਨਸ ਇਸ ਗੱਲ ਤੇ ਅਸਹਿਮਤ ਸਨ ਕਿ ਕੀ ਆਖਰੀ ਟੀਚਾ ਆਜ਼ਾਦੀ ਸੀ ਜਾਂ 1824 ਦੇ ਮੈਕਸੀਕਨ ਸੰਵਿਧਾਨ ਦੀ ਵਾਪਸੀ। ਜਦੋਂ ਕਿ ਸਲਾਹ ਮਸ਼ਵਰੇ (ਅਸਥਾਈ ਸਰਕਾਰ) ਵਿੱਚ ਡੈਲੀਗੇਟਾਂ ਨੇ ਜੰਗ ਦੇ ਇਰਾਦਿਆਂ ਬਾਰੇ ਚਰਚਾ ਕੀਤੀ, ਟੈਕਸੀਅਨਾਂ ਅਤੇ ਸੰਯੁਕਤ ਰਾਜ ਤੋਂ ਵਾਲੰਟੀਅਰਾਂ ਦੇ ਇੱਕ ਹੜ੍ਹ ਨੇ ਮੈਕਸੀਕਨ ਸਿਪਾਹੀਆਂ ਦੀਆਂ ਛੋਟੀਆਂ ਗਾਰੀਸਨਾਂ ਨੂੰ 1835 ਦੇ ਦਸੰਬਰ ਦੇ ਅੱਧ ਤੱਕ ਹਰਾ ਦਿੱਤਾ ਸੀ। ਸਲਾਹ-ਮਸ਼ਵਰੇ ਨੇ ਅਜ਼ਾਦੀ ਘੋਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅੰਤਰਿਮ ਸਰਕਾਰ ਸਥਾਪਿਤ ਕੀਤੀ, ਜਿਸ ਦੀ ਅੰਦਰੂਨੀ ਲੜਾਈ ਦਾ ਨਤੀਜਾ ਰਾਜਨੀਤਿਕ ਅਧਰੰਗ ਅਤੇ ਟੈਕਸਸ ਵਿੱਚ ਪ੍ਰਭਾਵਸ਼ਾਲੀ ਸ਼ਾਸਨ ਦੀ ਕਮੀ ਅਣਹੋਂਦ ਵਿੱਚ ਨਿਕਲਿਆ। ਮਾਤਾਮੋਰੋਸ ਉੱਤੇ ਹਮਲਾ ਕਰਨ ਲਈ ਇੱਕ ਮਾੜੇ ਪ੍ਰਸਤਾਵ ਨੇ ਪਹਿਲਾਂ ਹੀ ਕਮਜ਼ੋਰ ਟੈਕਸਸ ਫੌਜ ਦੇ ਬਹੁਤ ਲੋੜੀਂਦੇ ਵਲੰਟੀਅਰ ਅਤੇ ਸਾਮਾਨ ਸਮਗਰੀ ਉਧਰ ਨੂੰ ਤੋਰ ਦਿੱਤੀ। ਮਾਰਚ 1836 ਵਿਚ, ਦੂਜੇ ਰਾਜਸੀ ਸੰਮੇਲਨ ਨੇ ਅਜ਼ਾਦੀ ਦੀ ਘੋਸ਼ਣਾ ਕੀਤੀ ਅਤੇ ਨਵੇਂ ਟੈਕਸਸ ਗਣਰਾਜ ਲਈ ਲੀਡਰਸ਼ਿਪ ਨਿਯੁਕਤ ਕੀਤੀ।
17 ਵੀਂ ਸਦੀ ਦੇ ਅਖੀਰ ਵਿੱਚ ਫਰਾਂਸ ਦੁਆਰਾ ਟੈਕਸਸ ਨੂੰ ਬਸਤੀ ਬਣਾਉਣ ਦੀ ਅਸਫਲ ਕੋਸ਼ਿਸ਼ ਤੋਂ ਬਾਅਦ, ਸਪੇਨ ਨੇ ਇਸ ਖੇਤਰ ਦਾ ਨਿਪਟਾਰਾ ਕਰਨ ਲਈ ਇੱਕ ਯੋਜਨਾ ਤਿਆਰ ਕੀਤੀ।[1] ਇਸ ਦੇ ਦੱਖਣੀ ਕਿਨਾਰੇ 'ਤੇ, ਮੇਦੀਨਾ ਅਤੇ ਨੁਏਸੇਸ ਦਰਿਆਵਾਂ ਦੇ ਨਾਲ-ਨਾਲ, ਸਪੇਨੀ ਟੈਕਸਸ ਦਾ ਕੋਆਹੁਇਲਾ ਦੇ ਸੂਬੇ ਨਾਲ ਬਾਰਡਰ ਲੱਗਦਾ ਸੀ। [2] ਪੂਰਬ ਵੱਲ, ਟੈਕਸਸ ਦੀ ਹੱਦ ਲੁਈਸਿਆਨਾ ਨਾਲ ਲੱਗਦੀ ਸੀ।[3] 1803 ਦੀ ਲੁਈਸਿਆਨਾ ਦੀ ਖਰੀਦਦਾਰੀ ਦੇ ਬਾਅਦ, ਸੰਯੁਕਤ ਰਾਜ ਅਮਰੀਕਾ ਨੇ ਸੇਬਿਨ ਨਦੀ ਦੇ ਪੱਛਮ ਵਿੱਚ ਰਿਓ ਗ੍ਰੈਂਡ ਤੱਕ ਸਾਰੀ ਜ਼ਮੀਨ ਦਾ ਦਾਅਵਾ ਕੀਤਾ। [4] 1812 ਤੋਂ 1813 ਤੱਕ ਸਪੈਨਿਸ਼ ਸਾਮਰਾਜ ਵਿਰੁੱਧ ਸਪੇਨ-ਵਿਰੋਧੀ ਰਿਪਬਲੀਕਨਾਂ ਅਤੇ ਯੂ. ਐੱਸ ਫਿਲੀਬਸਟਰਾਂ ਨੇ ਬਗਾਵਤ ਕੀਤੀ ਜਿਸਨੂੰ ਅੱਜ ਆਜ਼ਾਦੀ ਦੀ ਮੈਕਸੀਕਨ ਜੰਗ ਦੌਰਾਨ ਗੂਟੀਰੇਜ਼-ਮੈਜੀ ਐਕਸਪੀਡੀਸ਼ਨ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੇ ਸ਼ੁਰੂਆਤ ਵਿੱਚ ਲੜਾਈਆਂ ਜਿੱਤੀਆਂ ਅਤੇ ਸਪੇਨੀਆਂ ਤੋਂ ਬਹੁਤ ਸਾਰੇ ਟੈਕਸਸ ਸ਼ਹਿਰਾਂ ਨੂੰ ਜਿੱਤ ਲਿਆ ਜਿਸ ਨਾਲ 17 ਅਪ੍ਰੈਲ, 1813 ਨੂੰ ਮੈਕਸੀਕਨ ਰਿਪਬਲਿਕ ਦੇ ਭਾਗ ਵਜੋਂ ਟੈਕਸਸ ਰਾਜ ਦੀ ਆਜ਼ਾਦੀ ਦੀ ਘੋਸ਼ਣਾ ਹੋ ਗਈ। ਟੈਕਸਾਸ ਦੀ ਨਵੀਂ ਸਰਕਾਰ ਅਤੇ ਫੌਜ ਨੇ ਅਗਸਤ 1813 ਨੂੰ ਮੇਦੀਨਾ ਦੀ ਲੜਾਈ ਵਿੱਚ ਬਰਬਾਦੀ ਦਾ ਮੂੰਹ ਦੇਖਣਾ ਪਿਆ, ਜਦੋਂ ਸਾਨ ਆਂਟੋਨੀਓ ਤੋਂ ਦੱਖਣ ਵੱਲ 20 ਮੀਲ ਦੀ ਦੂਰੀ ਤੇ ਹੈ, 1,400 ਬਾਗੀ ਫੌਜੀਆਂ ਵਿਚੋਂ 1,300 ਲੜਾਈ ਵਿੱਚ ਮਾਰੇ ਗਏ ਸਨ ਜਾਂ ਸ਼ਾਹੀ ਫੌਜੀ ਜਵਾਨਾਂ ਦੁਆਰਾ ਥੋੜ੍ਹੇ ਹੀ ਸਮੇਂ ਬਾਅਦ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਇਹ ਟੇਕਸਸ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਇੱਕ ਲੜਾਈ ਸੀ। ਸੈਨ ਐਨਟੋਨਿਓ ਦੇ ਵਿੱਚ 300 ਰਿਪਬਲਿਕਨ ਸਰਕਾਰੀ ਅਧਿਕਾਰੀਆਂ ਨੂੰ ਲੜਾਈ ਤੋਂ ਥੋੜ੍ਹੀ ਦੇਰ ਬਾਅਦ ਸਪੈਨਿਸ਼ ਸ਼ਾਹੀ ਫੌਜੀਆਂ ਦੁਆਰਾ ਫੜ ਲਿਆ ਅਤੇ ਕਤਲ ਕਰ ਦਿੱਤਾ ਗਿਆ। ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਸਪੈਨਿਸ਼ ਸ਼ਾਹੀਵਾਦੀ ਲੈਫਟੀਨੈਂਟ ਐਨਟੋਨੀਓ ਲੋਪੇਜ਼ ਡੇ ਸਾਂਟਾ ਅਨਾ ਇਸ ਲੜਾਈ ਵਿੱਚ ਲੜਿਆ ਅਤੇ ਆਪਣੇ ਸੀਨੀਅਰ ਦੇ ਹੁਕਮ ਨੂੰ ਲਾਗੂ ਕੀਤਾ ਕਿ ਕੋਈ ਵੀ ਕੈਦੀ ਨਹੀਂ ਰੱਖਣੇ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਟੈਕਸਸ ਗਣਤੰਤਰ ਦੇ ਦੋ ਬਾਨੀ ਪਿਤਾਮਾ ਅਤੇ 1836 ਵਿੱਚ ਟੈਕਸਸ ਦੇ ਸੁਤੰਤਰਤਾ ਦੇ ਘੋਸ਼ਣਾਕਾਰਾਂ ਦੇ ਹਸਤਾਖਰ-ਕਰਤਾ, ਜੋਸੇ ਐਂਟੋਨੀਓ ਨੇਵਾਰੋ ਅਤੇ ਜੋਸੇ ਫ੍ਰਾਂਸਿਸਕੋ ਰਿਊਜ਼ ਨੇ ਗੂਟੀਰੇਜ਼-ਮੈਜਿ ਐਕਸਪੀਡੀਸ਼ਨ ਵਿੱਚ ਹਿੱਸਾ ਲਿਆ ਸੀ। [5] ਹਾਲਾਂਕਿ ਯੂਨਾਈਟਿਡ ਸਟੇਟਸ ਨੇ ਅਧਿਕਾਰਤ ਤੌਰ 'ਤੇ 1819 ਵਿੱਚ ਸਪੇਨ ਦੇ ਨਾਲ ਟ੍ਰਾਂਸਕੌਨਟੀਨੈਂਂਟਲ ਸੰਧੀ ਦੇ ਹਿੱਸੇ ਵਜੋਂ ਇਸ ਦਾਅਵੇ ਨੂੰ ਰੱਦ ਕੀਤਾ ਹੈ,[Note 1] ਬਹੁਤ ਸਾਰੇ ਅਮਰੀਕੀਆਂ ਨੇ ਇਹ ਮੰਨਣਾ ਜਾਰੀ ਰੱਖਿਆ ਕਿ ਟੈਕਸਾਸ ਉਹਨਾਂ ਦੇ ਦੇਸ਼ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ, ,[6] ਅਤੇ ਅਗਲੇ ਦਹਾਕੇ ਵਿੱਚ ਅਮਰੀਕਾ ਨੇ ਇਸ ਖੇਤਰ ਨੂੰ ਖਰੀਦਣ ਲਈ ਕਈ ਵਾਰ ਪੇਸ਼ਕਸ਼ ਕੀਤੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.