![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/f7/Punjab_1909.jpg/640px-Punjab_1909.jpg&w=640&q=50)
ਜੱਸਾ ਸਿੰਘ ਆਹਲੂਵਾਲੀਆ
ਸਿੱਖ ਜਥੇਦਾਰ / From Wikipedia, the free encyclopedia
ਜੱਸਾ ਸਿੰਘ ਆਹਲੂਵਾਲੀਆ (1718-1783) ਅਠਾਰਵੀਂ ਸਦੀ ਦਾ ਇੱਕ ਸਿੱਖ ਜਰਨੈਲ ਸੀ।
ਜੱਸਾ ਸਿੰਘ ਆਹਲੂਵਾਲੀਆ |
---|
![Thumb image](http://upload.wikimedia.org/wikipedia/commons/thumb/f/f7/Punjab_1909.jpg/640px-Punjab_1909.jpg)
ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਲਹੌਰ, ਪੰਜਾਬ, ਖੇਤਰ ਦੇ ਨੇੜੇ ਇੱਕ ਪਿੰਡ ਆਹਲੁ ਵਿੱਚ ਹੋਇਆ ਸੀ।[1][2] ਨਿੱਕੀ ਉਮਰ ਵਿੱਚ ਹੀ ਉਸ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ 'ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਸ. ਕਪੂਰ ਸਿੰਘ (ਨਵਾਬ) ਉਸ ਨੂੰ ਆਪਣੇ ਨਾਲ ਲੈ ਆਏ ਸਨ। 1753 ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਦਲ ਖ਼ਾਲਸਾ ਦੇ ਮੁਖੀ ਬਣਾਏ ਗਏ ਸਨ।
ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ 1753 ਵਿੱਚ ਆਪਣੇ ਮਰਨ ਤੋਂ ਉਸ ਨੂੰ ਅਪਣਾ ਵਾਰਿਸ ਬਣਾਇਆ। 1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ ।1761 ਵਿੱਚ ਅਹਿਮਦ ਸ਼ਾਹ ਕੋਲੋਂ 2200 ਹਿੰਦੂ ਔਰਤਾਂ ਨੂੰ ਛੁੜਾ ਕੇ ਘਰੋਂ ਘਰ ਪਹੁੰਚਾਇਆਅਤੇ 1764 ਵਿੱਚ ਸਰਹਿੰਦ ਨੂੰ ਜਿੱਤਿਆ ਤੇ ਉਥੋਂ ਪ੍ਰਾਪਤ ਆਪਣੇ ਸਾਰੇ ਖ਼ਜਾਨੇ ਨੂੰ ਦਰਬਾਰ ਸਾਹਿਬ ਭੇਂਟ ਕੀਤੀ।ਤੇ ਅਹਿਮਦ ਸ਼ਾਹ ਵਲੋਂ ਬਾਰੂਦ ਨਾਲ ਉਡਾਈ ਹਰਿਮੰਦਰ ਸਾਹਿਬ ਦੀ ਮਜੂਦਾ ਇਮਾਰਤ ਦੀ ਉਸਾਰੀ ਕਰਵਾਈ।ਅਹਿਮਦ ਸ਼ਾਹ ਅਬਦਾਲੀ ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ।[3]