![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1e/Julii_Caesaris_quae_exstant.tif/lossy-page1-640px-Julii_Caesaris_quae_exstant.tif.jpg&w=640&q=50)
ਜੂਲੀਅਸ ਸੀਜ਼ਰ
From Wikipedia, the free encyclopedia
ਗਾਇਸ ਜੂਲੀਅਸ ਸੀਜ਼ਰ[2] (ਉੱਚਾਰਨ:ˈɡaː.i.ʊs ˈjuː.lɪ.ʊs ˈkaj.sar),[3] ਜੁਲਾਈ 100 ਈ ਪੂ[4] – 15 ਮਾਰਚ 44 ਈ ਪੂ)[5] ਇਤਿਹਾਸ ਪ੍ਰਸਿੱਧ ਰੋਮਨ ਜਰਨੈਲ ਅਤੇ ਰਾਜਨੀਤੀਵਾਨ ਅਤੇ ਰੋਮਨ ਵਾਰਤਕ ਲੇਖਕ ਸੀ। ਉਸਨੇ ਰੋਮਨ ਗਣਰਾਜ ਦੀ ਮੌਤ ਅਤੇ ਰੋਮਨ ਸਲਤਨਤ ਦੇ ਜਨਮ ਨਾਲ ਜੁੜੀਆਂ ਘਟਨਾਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 60 ਈ. ਪੂ ਵਿੱਚ, ਸੀਜ਼ਰ, ਕਰਾਸਸ ਅਤੇ ਪੌਮਪੇ ਨੇ ਪਹਿਲਾ ਤਿੱਕੜੀ ਗਠਜੋੜ ਬਣਾਇਆ ਜਿਸਦਾ ਅਨੇਕ ਸਾਲਾਂ ਤੱਕ ਰੋਮਨ ਰਾਜਨੀਤੀ ਤੇ ਗਲਬਾ ਰਿਹਾ। ਲੋਕਮੁਖੀ ਦਾਅਪੇਚਾਂ ਰਾਹੀਂ ਸੱਤਾ ਹਥਿਆਉਣ ਦੇ ਉਹਨਾਂ ਦੇ ਯਤਨਾਂ ਦਾ ਰੋਮਨ ਸੈਨੇਟ ਵਿਚਲੇ ਰੂੜੀਵਾਦੀ ਇਲੀਟ ਨੇ ਵਿਰੋਧ ਕੀਤਾ, ਜਿਸ ਵਿੱਚ ਸਿਸਰੋ ਦਾ ਸ਼ਰੇਆਮ ਸਮਰਥਨ ਪ੍ਰਾਪਤ ਛੋਟਾ ਕੈਟੋ ਵੀ ਸੀ। ਗਾਲ ਵਿੱਚ ਸੀਜਰ ਦੇ ਅਭਿਆਨਾਂ ਦੀ ਜਿੱਤ ਦਾ ਨਤੀਜਾ ਇਹ ਹੋਇਆ ਕਿ ਸੰਪੂਰਨ ਫ਼ਰਾਂਸ ਅਤੇ ਰਾਇਨ (Rhine) ਨਦੀ ਤੱਕ ਦੇ ਹੇਠਲੇ ਪ੍ਰਦੇਸ, ਜੋ ਮੂਲ ਅਤੇ ਸੰਸਕ੍ਰਿਤੀ ਦੇ ਸਰੋਤ ਵਜੋਂ ਇਟਲੀ ਤੋਂ ਘੱਟ ਮਹੱਤਵਪੂਰਨ ਨਹੀਂ ਸਨ, ਰੋਮਨ ਸਾਮਰਾਜ ਦੇ ਕਬਜ਼ੇ ਵਿੱਚ ਆ ਗਏ।
ਵਿਸ਼ੇਸ਼ ਤੱਥ ਗਾਇਸ ਜੂਲੀਅਸ ਸੀਜ਼ਰ, ਰੋਮਨ ਗਣਰਾਜ ਦਾ ਤਾਨਾਸ਼ਾਹ ...
ਗਾਇਸ ਜੂਲੀਅਸ ਸੀਜ਼ਰ | |
---|---|
![]() | |
ਰੋਮਨ ਗਣਰਾਜ ਦਾ ਤਾਨਾਸ਼ਾਹ | |
ਨਿੱਜੀ ਜਾਣਕਾਰੀ | |
ਜਨਮ | ਜੁਲਾਈ 100 ਈ ਪੂ ਰੋਮ |
ਮੌਤ | 15 ਮਾਰਚ 44 ਈ ਪੂ (55) ਪੌਮਪੀ ਥਿਏਟਰ,ਕੀਰੀਆ, ਰੋਮ |
ਮਾਪੇ |
|
ਬੰਦ ਕਰੋ
![Thumb image](http://upload.wikimedia.org/wikipedia/commons/thumb/1/1e/Julii_Caesaris_quae_exstant.tif/lossy-page1-640px-Julii_Caesaris_quae_exstant.tif.jpg)