![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/ae/Jean_Cocteau_b_Meurisse_1923.jpg/640px-Jean_Cocteau_b_Meurisse_1923.jpg&w=640&q=50)
ਜੀਨ ਕੌਕਟੋ
From Wikipedia, the free encyclopedia
ਜੀਨ ਮੌਰਿਸ ਇਊਜੀਨ ਕਲੇਮੈਂਟ ਕੌਕਟੋ (ਫ਼ਰਾਂਸੀਸੀ: [ʒɑ̃ kɔkto]; 5 ਜੁਲਾਈ 1889 – 11 ਅਕਤੂਬਰ 1963) ਇੱਕ ਫਰਾਂਸੀਸੀ ਕਵੀ, ਲੇਖਕ, ਡਿਜ਼ਾਈਨਰ, ਨਾਟਕਕਾਰ, ਕਲਾਕਾਰ ਅਤੇ ਫ਼ਿਲਮਕਾਰ ਸੀ। ਕੌਕਟੋ ਮੁੱਖ ਤੌਰ ਤੇ ਆਪਣੇ ਨਾਵਲ ਲੈਸ ਇਨਫ਼ੈਂਟਸ ਟੈਰੇਬਲਸ (1929), ਅਤੇ ਫਿਲਮਾਂ ਦ ਬਲੱਡ ਔਫ ਏ ਪੋਏਟ (1930), ਲੈਸ ਪੇਰੈਂਟਸ ਟੈਰੇਬਲਸ (1948), ਬਿਊਟੀ ਐਂਂਡ ਦ ਬੀਸਟ (1946) ਅਤੇ ਔਰਫੀਅਸ (1949) ਸ਼ਾਮਿਲ ਹਨ। ਉਸਦੇ ਸਹਿਯੋਗੀਆਂ ਅਤੇ ਦੋਸਤਾਂ ਵਿੱਚ ਹੀ ਮਸ਼ਹੂਰ ਨਾਮ ਸ਼ਾਮਿਲ ਸਨ,ਜਿਵੇਂ ਕਿ ਕੈਨੇਥ ਐਂਗਰ, ਪਾਬਲੋ ਪਿਕਾਸੋ, ਜੋਆਨ ਮੀਰੋ, ਸਾਲਵੇਦਰ ਦਾਲੀ, ਗਰਟਰੂਡ ਸਟੀਨ, ਜੀਨ ਹਿਊਗੋ, ਜੀਨ ਮਰਾਇਸ, ਹੈਨਰੀ ਬਰਨਸਟੀਨ, ਯੁਲ ਬਰਾਈਨਰ, ਮਾਰਲੀਨ ਡੀਟਰਿਚ, ਕੋਕੋ ਸ਼ਨੈੱਲ, ਐਰਿਕ ਸੇਟੀ, ਐਲਬਰਟ ਗਲੀਜ਼ਿਸ, ਆਈਗੋਰ ਸਟ੍ਰਾਵਿੰਸਕੀ, ਮੇਰੀ ਲੌਰੈਨਸਿਨ, ਮਾਰਿਆ ਫ਼ੈਲਿਕਸ, ਐਡਿਥ ਪਿਆਫ਼, ਪਨਾਮਾ ਅਲ ਬ੍ਰਾਊਨ, ਕੋਲੈੱਟ, ਜੀਨ ਜੀਨੇਟ ਅਤੇ ਰੇਅਮੰਡ ਰਾਡੀਗੁਏਟ।
ਜੀਨ ਕੌਕਟੋ | |
---|---|
![]() ਜੀਨ ਕੌਕਟੋ 1923 ਵਿਚ | |
ਜਨਮ | ਜੀਨ ਮੌਰਿਸ ਇਊਜੀਨ ਕਲੇਮੈਂਟ ਕੌਕਟੋ (1889-07-05)5 ਜੁਲਾਈ 1889 ਮੇਸਨਸ-ਲੇਫ਼ੀਟ, ਫਰਾਂਸ |
ਮੌਤ | 11 ਅਕਤੂਬਰ 1963(1963-10-11) (ਉਮਰ 74) ਮਿਲੀ-ਲਾ-ਫ਼ੋਰੇਟ, ਫਰਾਂਸ |
ਮੌਤ ਦਾ ਕਾਰਨ | ਦਿਲ ਦਾ ਦੌਰਾ ਪੈਣ ਕਾਰਨ ਮੌਤ |
ਹੋਰ ਨਾਮ | ਦ ਫ਼ਰਿਵਲਸ ਪਰਿੰਸ |
ਪੇਸ਼ਾ | ਨਾਵਲਕਾਰ, ਕਵੀ, ਕਲਾਕਾਰ, ਫਿਲਮਕਾਰ |
ਸਰਗਰਮੀ ਦੇ ਸਾਲ | 1908–1963 |
ਸਾਥੀ | ਜੀਨ ਮਾਰੇਸ (1937–1963) |
ਵੈੱਬਸਾਈਟ | jeancocteau |
ਦਸਤਖ਼ਤ | |
![]() |
ਜੌਨ ਕੌਕਟੋ ਨੇ ਪਾਬਲੋ ਪਿਕਾਸੋ ਨਾਲ ਵੀ ਕੁਝ ਪ੍ਰੋਜੈਕਟਾਂ ਉੱਪਰ ਕੰਮ ਕੀਤਾ ਸੀ ਅਤੇ ਉਹ ਯੂਰਪੀ ਕਲਾ ਵਰਗ ਨਾਲ ਸਬੰਧਿਤ ਬਹੁਤ ਸਾਰੇ ਲੋਕਾਂ ਦਾ ਦੋਸਤ ਸੀ। ਆਪਣੇ ਸਾਰੇ ਰਚਨਾਤਮਕ ਕੰਮ ਵਿੱਚ, ਉਹ ਇੱਕ ਆਧੁਨਿਕਤਾਵਾਦੀ ਸੀ। 1955 ਵਿੱਚ ਕੌਕਟੋ ਫ਼ਰਾਂਸੀਸੀ ਅਕੈਡਮੀ ਅਤੇ ਬੈਲਜੀਅਮ ਦੀ ਰੌਇਲ ਅਕੈਡਮੀ ਦਾ ਮੈਂਬਰ ਬਣ ਗਿਆ ਸੀ। ਆਪਣੀ ਜੀਵਨਕਾਲ ਵਿੱਚ ਕੌਕਟੋ ਨੂੰ ਲੀਜਨ ਔਫ਼ ਆਨਰ ਦਾ ਕਮਾਂਡਰ ਬਣਾ ਦਿੱਤਾ ਗਿਆ ਸੀ।