ਗੇਸਟਾਲਟ ਮਨੋਵਿਗਿਆਨ
From Wikipedia, the free encyclopedia
ਗੇਸਟਾਲਟ ਮਨੋਵਿਗਿਆਨ ਜਾਂ ਗੇਸਟਾਲਟਿਜ਼ਮ (German: Gestalt [ɡəˈʃtalt] "ਸ਼ਕਲ, ਰੂਪ" ਤੋਂ) ਪ੍ਰਯੋਗਾਤਮਕ ਮਨੋਵਿਗਿਆਨ ਦੇ ਬਰਲਿਨ ਸਕੂਲ ਦਾ ਇੱਕ ਮਨ ਦਾ ਫ਼ਲਸਫ਼ਾ ਹੈ। ਗੇਸਟਾਲਟ ਮਨੋਵਿਗਿਆਨਕ ਇੱਕ ਘੜਮੱਸ ਜਾਪਦੇ ਇਸ ਸੰਸਾਰ ਵਿੱਚ ਅਰਥਪੂਰਨ ਧਾਰਨਾਵਾਂ ਨੂੰ ਹਾਸਲ ਕਰਨ ਅਤੇ ਬਰਕਰਾਰ ਰੱਖਣ ਦੀ ਯੋਗਤਾ ਦੇ ਪਿੱਛਲੇ ਕਾਨੂੰਨਾਂ ਨੂੰ ਸਮਝਣ ਦੀ ਇੱਕ ਕੋਸ਼ਿਸ਼ ਹੈ। ਗੇਸਟਾਲਟ ਮਨੋਵਿਗਿਆਨ ਦਾ ਕੇਂਦਰੀ ਸਿਧਾਂਤ ਇਹ ਹੈ ਕਿ ਮਨ ਸਵੈ-ਸੰਗਠਿਤ ਰੁਝਾਨਾਂ ਦੇ ਨਾਲ ਇੱਕ ਗਲੋਬਲ ਸਮੁੱਚ ਬਣਾਉਂਦਾ ਹੈ।
ਇਹ ਸਿਧਾਂਤ ਕਹਿੰਦਾ ਹੈ ਕਿ ਜਦੋਂ ਮਨੁੱਖੀ ਮਨ (ਬੋਧਿਕ ਪ੍ਰਣਾਲੀ) ਇੱਕ ਪਰਸੈਪਟ ਜਾਂ "ਗੇਸਟਾਲਟ" ਬਣਾਉਂਦੇ ਹਨ, ਤਾਂ ਸਮੁੱਚ ਦੀ ਭਾਗਾਂ ਤੋਂ ਸੁਤੰਤਰ ਆਪਣੀ ਇੱਕ ਅਸਲੀਅਤ ਹੁੰਦੀ ਹੈ। ਗੇਸਟਾਲਟ ਦੇ ਮਨੋਵਿਗਿਆਨੀ ਕੁਰਟ ਕੋਫ਼ਕਾ ਦੇ ਮੁਢਲੇ ਮਸ਼ਹੂਰ ਵਾਕੰਸ਼, "ਸਮੁੱਚ ਆਪਣੇ ਹਿੱਸਿਆਂ ਦੇ ਜੋੜ ਤੋਂ ਅੱਡ ਕੁਝ ਹੋਰ ਹੁੰਦਾ ਹੈ" [1] ਅਕਸਰ ਗਲਤ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ[2] ਜਿਵੇਂ ਕਿ "ਸਮੁੱਚ ਆਪਣੇ ਭਾਗਾਂ ਦੇ ਜੋੜ ਤੋਂ ਵੱਡਾ ਹੁੰਦਾ ਹੈ", ਅਤੇ ਇਸ ਤਰ੍ਹਾਂ ਗੇਸਟਾਲਟ ਥਿਊਰੀ ਨੂੰ ਸਮਝਾਉਂਦੇ ਸਮੇਂ ਅਤੇ ਹੋਰ ਵੀ ਅੱਗੇ ਸਿਸਟਮ ਸਿਧਾਂਤ ਤੇ ਗਲਤ ਤਰੀਕੇ ਨਾਲ ਲਾਗੂ ਕੀਤੀ ਜਾਂਦੀ ਹੈ। "[3] ਕਾਫਕਾ ਨੂੰ ਅਨੁਵਾਦ ਪਸੰਦ ਨਹੀਂ ਆਇਆ ਉਸ ਨੇ ਉਹਨਾਂ ਵਿਦਿਆਰਥੀਆਂ ਨੂੰ ਸਖ਼ਤੀ ਨਾਲ ਸੁਧਾਰਿਆ ਜਿਹਨਾਂ ਨੇ "ਹੋਰ" ਨੂੰ "ਵੱਡਾ" ਨਾਲ ਬਦਲ ਦਿੱਤਾ ਸੀ। "ਇਹ ਜੋੜ ਦਾ ਸਿਧਾਂਤ ਨਹੀਂ ਹੈ" ਉਸ ਨੇ ਕਿਹਾ।[4] ਸਮੁੱਚ ਦੀ ਇੱਕ ਸੁਤੰਤਰ ਹੋਂਦ ਹੁੰਦੀ ਹੈ।
ਪ੍ਰਤੱਖਣ ਦੇ ਅਧਿਐਨ ਵਿਚ, ਗੇਸਟਾਲਟ ਦੇ ਮਨੋਵਿਗਿਆਨੀ ਕਹਿੰਦੇ ਹਨ ਕਿ ਇਹ ਪ੍ਰਤੱਖਣ ਵੱਖ-ਵੱਖ ਉਤੇਜਕਾਂ ਵਿੱਚ ਜਟਿਲ ਅੰਤਰਕਿਰਿਆਵਾਂ ਦਾ ਉਤਪਾਦ ਹੁੰਦੇ ਹਨ। ਉਤੇਜਕ ਅਤੇ ਪ੍ਰਤੀਕਿਰਿਆ ਤੇ ਧਿਆਨ ਕੇਂਦ੍ਰਿਤ ਕਰਨ ਦੀ ਵਿਵਹਾਰਵਾਦੀ ਪਹੁੰਚ ਦੇ ਉਲਟ, ਗੇਸਟਾਲਟ ਮਨੋਵਿਗਿਆਨੀਆਂ ਨੇ ਬੋਧ ਪ੍ਰਕਿਰਿਆਵਾਂ ਦੇ ਸੰਗਠਨ (ਕਾਰਲਸਨ ਅਤੇ ਹੈਥ, 2010) ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਾਡਾ ਦਿਮਾਗ ਸਮੁੱਚੇ ਰੂਪ ਪੈਦਾ ਕਰਨ ਦੇ ਸਮਰੱਥ ਹੈ ਖਾਸ ਤੌਰ 'ਤੇ (ਅੰਕ, ਰੇਖਾਵਾਂ, ਵਕਰਾਂ, ਆਦਿ) ਵਧੇਰੇ ਸਰਲ ਅਤੇ ਅਸੰਬੰਧਿਤ ਤੱਤਾਂ ਦੇ ਮਹਿਜ਼ ਸੰਗ੍ਰਹਿਆਂ ਦੀ ਬਜਾਏ ਗਲੋਬਲ ਸ਼ਕਲਾਂ ਦੀ ਦਿੱਸਦੀ ਪਛਾਣ ਦੇ ਸਬੰਧ ਵਿੱਚ।
ਮਨੋਵਿਗਿਆਨ ਵਿੱਚ, ਗੇਸਟਾਲਟਿਜ਼ਮ ਅਕਸਰ ਸੰਰਚਨਾਵਾਦ ਦੇ ਵਿਰੋਧ ਵਿੱਚ ਭੁਗਤਦਾ ਹੈ। ਗੇਸਟਾਲਟ ਥਿਊਰੀ, ਇਹ ਪ੍ਰਸਤਾਵ ਦਿੱਤਾ ਜਾਂਦਾ ਹੈ, ਸਮੁੱਚੀ ਸਥਿਤੀ ਨੂੰ ਇਸਦੇ ਤੱਤਾਂ ਵਿੱਚ ਡੀਕਨਸਟਰਕਟ ਕਰਨਾ ਸੰਭਵ ਬਣਾਉਂਦੀ ਹੈ।[5]