![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e9/Gulzar_at_Tera_Bayaan_Ghalib.jpg/640px-Gulzar_at_Tera_Bayaan_Ghalib.jpg&w=640&q=50)
ਗੁਲਜ਼ਾਰ
ਭਾਰਤੀ ਕਵੀ, ਗੀਤਕਾਰ ਅਤੇ ਫ਼ਿਲਮ ਨਿਰਦੇਸ਼ਕ / From Wikipedia, the free encyclopedia
ਗੁਲਜ਼ਾਰ ਦਾ ਜਨਮ 18 ਅਗਸਤ 1934 ਨੂ ਹੋਇਆ। ਓਹ ਇੱਕ ਫਿਲਮ ਨਿਰਦੇਸ਼ਕ, ਗੀਤਕਾਰ ਅਤੇ ਕਵੀ ਹੈ।[1] ਇਸ ਦੇ ਇਲਾਵਾ ਉਹ ਇੱਕ ਪਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਾਟਕਕਾਰ ਹੈ। ਉਸ ਦੀਆਂ ਰਚਨਾਵਾਂ ਮੁੱਖ ਤੌਰ ਤੇ ਹਿੰਦੀ, ਉਰਦੂ ਅਤੇ ਪੰਜਾਬੀ ਵਿੱਚ ਹਨ, ਪਰ ਬ੍ਰਜ ਭਾਸ਼ਾ, ਖੜੀਬੋਲੀ, ਮਾਰਵਾੜੀ ਅਤੇ ਹਰਿਆਣਵੀ ਵਿੱਚ ਵੀ ਉਸ ਨੇ ਰਚਨਾ ਕੀਤੀਹੈ। ਗੁਲਜਾਰ ਨੂੰ ਸਾਲ 2002 ਵਿੱਚ ਸਾਹਿਤ ਅਕਾਦਮੀ ਇਨਾਮ ਅਤੇ 2004 ਵਿੱਚ ਭਾਰਤ ਸਰਕਾਰ ਦਾ ਤੀਸਰਾ ਸਰਬਉਚ ਨਾਗਰਿਕ ਸਨਮਾਨ ਪਦਮ ਭੂਸ਼ਨ ਵੀ ਮਿਲ ਚੁੱਕਿਆ ਹੈ। 2009 ਵਿੱਚ ਡੈਨੀ ਬਾਯਲ ਨਿਰਦੇਸ਼ਤ ਫ਼ਿਲਮ ਸਲੰਮਡਾਗ ਮਿਲਿਓਨੀਅਰ ਵਿੱਚ ਉਸ ਦੇ ਲਿਖੇ ਗੀਤ ਜੈ ਹੋ ਲਈ ਉਨ੍ਹਾਂ ਨੂੰ ਸਭ ਤੋਂ ਵਧੀਆ ਗੀਤ ਦਾ ਆਸਕਰ ਇਨਾਮ ਮਿਲ ਚੁੱਕਿਆ ਹੈ। ਇਸ ਗੀਤ ਲਈ ਉਨ੍ਹਾਂ ਨੂੰ ਗਰੈਮੀ ਇਨਾਮ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਭਾਰਤੀ ਸਿਨਮੇ ਦਾ ਸਭ ਤੋਂ ਵੱਡਾ ਸਨਮਾਨ 2013 ਦਾ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਿਆ ਹੈ।[2][3][4]
ਵਿਸ਼ੇਸ਼ ਤੱਥ ਗੁਲਜ਼ਾਰ, ਜਨਮ ...
ਗੁਲਜ਼ਾਰ | |
---|---|
![]() | |
ਜਨਮ | (1936-08-18) 18 ਅਗਸਤ 1936 (ਉਮਰ 87) ਦੀਨਾ, ਜਿਹਲਮ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) |
ਕਿੱਤਾ | ਫਿਲਮ ਨਿਰਦੇਸ਼ਕ, ਗੀਤਕਾਰ, ਸਕਰੀਨਲੇਖਕ, ਫ਼ਿਲਮ ਨਿਰਮਾਤਾ, ਕਵੀ |
ਸਰਗਰਮੀ ਦੇ ਸਾਲ | 1971-1999 (ਫਿਲਮ ਨਿਰਦੇਸ਼ਕ ਦੇ ਤੌਰ ਤੇ) 1956–ਅੱਜ (ਗੀਤਕਾਰ ਦੇ ਤੌਰ ਤੇ) |
ਜੀਵਨ ਸਾਥੀ | ਰਾਖੀ |
ਬੱਚੇ | ਮੇਘਨਾ ਗੁਲਜ਼ਾਰ |
ਮਾਪੇ | ਮੱਖਣ ਸਿੰਘ ਕਾਲਰਾ ਅਤੇ ਸੁਜਾਨ ਕੌਰ |
ਬੰਦ ਕਰੋ