ਗੁਆਤੇਮਾਲਾ, ਅਧਿਕਾਰਕ ਤੌਰ ਉੱਤੇ ਗੁਆਤੇਮਾਲਾ ਦਾ ਗਣਰਾਜ (Spanish: República de Guatemala ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਮੈਕਸੀਕੋ, ਦੱਖਣ-ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਉੱਤਰ-ਪੂਰਬ ਵੱਲ ਬੇਲੀਜ਼, ਪੂਰਬ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ-ਪੂਰਬ ਵੱਲ ਹਾਂਡਰਸ ਅਤੇ ਏਲ ਸਾਲਵਾਡੋਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 108,890 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 13,276,517 ਹੈ।

ਵਿਸ਼ੇਸ਼ ਤੱਥ ਗੁਆਤੇਮਾਲਾ ਦਾ ਗਣਰਾਜRepública de Guatemala, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਗੁਆਤੇਮਾਲਾ ਦਾ ਗਣਰਾਜ
República de Guatemala
Flag of ਗੁਆਤੇਮਾਲਾ
Coat of arms of ਗੁਆਤੇਮਾਲਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "El País de la Eterna Primavera"
"ਸਦੀਵੀ ਬਸੰਤ ਦੀ ਧਰਤੀ"[1]
ਐਨਥਮ: Himno Nacional de Guatemala
ਗੁਆਤੇਮਾਲਾ ਦਾ ਰਾਸ਼ਟਰੀ ਗੀਤ
Location of ਗੁਆਤੇਮਾਲਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਗੁਆਤੇਮਾਲਾ ਸ਼ਹਿਰ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
(2001)
ਮੇਸਤੀਸੋ+ਯੂਰਪੀ 59.4%
ਕ'ਈਚੇ 9.1%
ਕਾਕਚੀਕੇਲ 8.4%
ਮਾਮ 7.9%
ਕ'ਏਕਚੀ 6.3%
ਹੋਰ ਮਾਇਆਈ 8.6%
ਸਥਾਨਕ ਗ਼ੈਰ-ਮਾਇਆਈ 0.2%
ਹੋਰ 0.1%
ਵਸਨੀਕੀ ਨਾਮਗੁਆਤੇਮਾਲਾਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 ਰਾਸ਼ਟਰਪਤੀ
ਓਤੋ ਪੇਰੇਜ਼ ਮੋਲੀਨਾ
 ਉਪ-ਰਾਸ਼ਟਰਪਤੀ
ਰੋਕਸਾਨਾ ਬਾਲਦੇਤੀ
ਵਿਧਾਨਪਾਲਿਕਾਗਣਰਾਜ ਦੀ ਕਾਂਗਰਸ
ਸਪੇਨ ਤੋਂ
 ਸੁਤੰਤਰਤਾ
 ਘੋਸ਼ਣਾ
15 ਸਤੰਬਰ 1821
 ਪੁਨਰ-ਸਥਾਪਨਾ
1 ਜੁਲਾਈ 1823
 ਵਰਤਮਾਨ ਸੰਵਿਧਾਨ
31 ਮਈ 1985
ਖੇਤਰ
 ਕੁੱਲ
108,889 km2 (42,042 sq mi) (107ਵਾਂ)
 ਜਲ (%)
0.4
ਆਬਾਦੀ
 ਜੁਲਾਈ 2011 ਅਨੁਮਾਨ
13,824,463 (69ਵਾਂ)
 ਜੁਲਾਈ 2007 ਜਨਗਣਨਾ
12,728,111
 ਘਣਤਾ
129/km2 (334.1/sq mi) (85ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
 ਕੁੱਲ
$74.709 ਬਿਲੀਅਨ[2]
 ਪ੍ਰਤੀ ਵਿਅਕਤੀ
$5,069[2]
ਜੀਡੀਪੀ (ਨਾਮਾਤਰ)2011 ਅਨੁਮਾਨ
 ਕੁੱਲ
$46.897 ਬਿਲੀਅਨ[2]
 ਪ੍ਰਤੀ ਵਿਅਕਤੀ
$3,182[2]
ਗਿਨੀ (2007)55.1
ਉੱਚ
ਐੱਚਡੀਆਈ (2011)Steady 0.574[3]
Error: Invalid HDI value · 131ਵਾਂ
ਮੁਦਰਾਕੇਤਸਾਲ (GTQ)
ਸਮਾਂ ਖੇਤਰUTC−6 (ਮੱਧ-ਵਕਤ ਜੋਨ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+502
ਇੰਟਰਨੈੱਟ ਟੀਐਲਡੀ.gt
ਬੰਦ ਕਰੋ

ਨਿਰੁਕਤੀ

"ਗੁਆਤੇਮਾਲਾ" ਨਾਂ ਨਹੂਆਤਲ ਭਾਸ਼ਾ ਦੇ Cuauhtēmallān, "ਬਹੁਤ ਸਾਰੇ ਰੁੱਖਾਂ ਦੀ ਥਾਂ" ਤੋਂ ਆਇਆ ਹੈ, ਜੋ ਕਿ ਕ'ਈਚੇ ਮਾਇਆਈ K'iche' , "ਬਹੁਤ ਸਾਰੇ ਰੁੱਖ" ਦਾ ਤਰਜਮਾ ਹੈ।[4][5] ਇਸ ਇਲਾਕੇ ਨੂੰ ਇਹ ਨਾਂ ਉਹਨਾਂ ਤਲਾਕਸਕਾਲਤਿਕਾਈ ਸਿਪਾਹੀਆਂ ਵੱਲੋਂ ਦਿੱਤਾ ਗਿਆ ਸੀ ਜੋ ਇੱਥੇ ਸਪੇਨੀ ਫ਼ਤਿਹ ਪੇਦਰੋ ਦੇ ਆਲਵਾਰਾਦੋ ਨਾਲ ਆਏ ਸਨ।

ਸਰਕਾਰ-ਪ੍ਰਣਾਲੀ

ਸਿਆਸਤ

ਗੁਆਤੇਮਾਲਾ ਸੰਵਿਧਾਨਕ ਲੋਕਤੰਤਰੀ ਗਣਰਾਜ ਹੈ ਜਿੱਥੇ ਇਸ ਦਾ ਰਾਸ਼ਟਰਪਤੀ ਮੁਲਕ ਅਤੇ ਸਰਕਾਰ ਦੋਵਾਂ ਦਾ ਮੁਖੀ ਹੈ ਅਤੇ ਜਿੱਥੇ ਬਹੁ-ਪਾਰਟੀਵਾਦ ਪ੍ਰਚੱਲਤ ਹੈ। ਪ੍ਰਬੰਧਕੀ ਤਾਕਤਾਂ ਸਰਕਾਰ ਦੇ ਹੱਥ ਹਨ। ਵਿਧਾਨਕ ਤਾਕਤਾਂ ਸਰਕਾਰ ਅਤੇ ਗਣਰਾਜ ਦੀ ਕਾਂਗਰਸ ਦੋਹਾਂ ਕੋਲ ਹਨ। ਨਿਆਂ-ਵਿਭਾਗ, ਪ੍ਰਬੰਧਕੀ ਵਿਭਾਗ ਅਤੇ ਵਿਧਾਨਕ ਵਿਭਾਗ ਤੋਂ ਮੁਕਤ ਹੈ। ਓਤੋ ਪੇਰੇਸ ਮੋਲੀਨਾ ਗੁਆਤੇਮਾਲਾ ਦੇ ਵਰਤਮਾਨ ਰਾਸ਼ਟਰਪਤੀ ਹਨ।

ਤਸਵੀਰਾਂ

ਵਿਭਾਗ ਅਤੇ ਨਗਰਪਾਲਿਕਾਵਾਂ

Thumb
ਗੁਆਤੇਮਾਲਾ ਦੇ ਅੰਦਰੂਨੀ ਵਿਭਾਗ
Thumb
ਗੁਆਤੇਮਾਲਾ ਦਾ ਇੱਕ ਨਕਸ਼ਾ

ਗੁਆਤੇਮਾਲਾ ਨੂੰ 22 ਵਿਭਾਗਾਂ (departamentos) ਅਤੇ ਅੱਗੋਂ 334 ਨਗਰਪਾਲਿਕਾਵਾਂ (municipios) ਵਿੱਚ ਵੰਡਿਆ ਹੋਇਆ ਹੈ।

ਇਹ ਵਿਭਾਗ ਹਨ:

  1. ਆਲਤਾ ਬੇਰਾਪਾਸ
  2. ਬਾਹਾ ਬੇਰਾਪਾਸ
  3. ਚੀਮਾਲਤੇਨਾਂਗੋ
  4. ਚੀਕੀਮਾਲਾ
  5. ਪੇਤੇਨ
  6. ਤਸਵੀਰ:Coat of arms of Progreso.gifਏਲ ਪ੍ਰੋਗ੍ਰੇਸੋ
  7. ਏਲ ਕੀਚੇ
  8. ਏਸਕੁਇੰਤਲਾ
  9. ਗੁਆਤੇਮਾਲਾ
  10. ਊਏਊਏਤੇਨਾਂਗੋ
  11. ਈਸਾਵਾਲ
  12. ਹਾਲਾਪਾ
  13. ਹੁਤੀਆਪਾ
  14. ਕੇਤਸਾਲਤੇਨਾਂਗੋ
  15. ਰੇਤਾਲੂਲੇਊ
  16. ਸਾਕਾਤੇਪੇਕੇਸ
  17. ਸਾਨ ਮਾਰਕੋਸ
  18. ਸਾਂਤਾ ਰੋਸਾ
  19. ਸੋਲੋਲਾ
  20. ਸੂਚੀਤੇਪੇਕੇਸ
  21. ਤੋਤੋਨੀਕਾਪਾਨ
  22. ਸਾਕਾਪਾ

ਗੁਆਤੇਮਾਲਾ ਬਹੁਤ ਹੀ ਕੇਂਦਰਤ ਹੈ। ਢੋਆ-ਢੁਆਈ, ਸੰਚਾਰ, ਕਾਰੋਬਾਰ, ਸਿਆਸਤ ਅਤੇ ਜਿਆਦਾਤਰ ਪ੍ਰਮੁੱਖ ਸ਼ਹਿਰੀ ਕੰਮ-ਕਾਜ ਗੁਆਤੇਮਾਲਾ ਸ਼ਹਿਰ ਵਿੱਚ ਹੀ ਹੁੰਦੇ ਹਨ। ਇਸ ਸ਼ਹਿਰ ਦੀ ਅਬਾਦੀ ਨਗਰ-ਸੀਮਾਵਾਂ ਅੰਦਰ 20 ਲੱਖ ਹੈ ਅਤੇ ਸ਼ਹਿਰੀ ਖੇਤਰ ਦੇ ਅੰਦਰ 50 ਲੱਖ ਤੋਂ ਵੱਧ ਹੈ। ਇਹ ਦੇਸ਼ ਦੀ ਅਬਾਦੀ (140 ਲੱਖ) ਦਾ ਇੱਕ ਅਹਿਮ ਹਿੱਸਾ ਹੈ।

ਬਾਹਰੀ ਕੜੀਆਂ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.