From Wikipedia, the free encyclopedia
ਗਾਓ ਜ਼ਿੰਗਜਿਅਨ (ਜਨਮ 4 ਜਨਵਰੀ, 1940) ਇੱਕ ਚੀਨੀ[2] émigré ਨਾਵਲਕਾਰ, ਨਾਟਕਕਾਰ, ਅਤੇ ਆਲੋਚਕ ਹੈ, ਜਿਸ ਨੂੰ 2000 ਵਿੱਚ "ਸਰਬਵਿਆਪਕ ਵੈਧਤਾ, ਤਲਖ ਦ੍ਰਿਸ਼ਟੀ ਅਤੇ ਭਾਸ਼ਾਈ ਚਤੁਰਾਈ ਭਰੀ ਸਾਹਿਤ ਸਿਰਜਣਾ" ਲਈ ਸਾਹਿਤ ਦੇ ਲਈ ਨੋਬਲ ਪੁਰਸਕਾਰ ਸਨਮਾਨਿਤ ਕੀਤਾ ਗਿਆ ਸੀ। [1] ਉਹ ਇੱਕ ਪ੍ਰਸਿੱਧ ਅਨੁਵਾਦਕ (ਖਾਸ ਤੌਰ 'ਤੇ ਸੈਮੂਅਲ ਬੈਕਟ ਅਤੇ ਯੂਜੀਨ ਇਓਨਸੇਕੋ), ਪਟਕਥਾ ਲੇਖਕ, ਸਟੇਜ ਡਾਇਰੈਕਟਰ ਅਤੇ ਇੱਕ ਪ੍ਰਸਿੱਧ ਪੇਂਟਰ ਵੀ ਹੈ। 1998 ਵਿਚ, ਗਾਓ ਨੂੰ ਫਰਾਂਸ ਦੀ ਨਾਗਰਿਕਤਾ ਦਿੱਤੀ ਗਈ ਸੀ।
ਗਾਓ ਜ਼ਿੰਗਜੀਅਨ | |
---|---|
ਜਨਮ | Ganzhou, Jiangxi, China | ਜਨਵਰੀ 4, 1940
ਕਿੱਤਾ | ਨਾਵਲਕਾਰ, ਨਾਟਕਕਾਰ, ਆਲੋਚਕ, ਅਨੁਵਾਦਕ, ਪਟਕਥਾ ਲੇਖਕ, ਨਿਰਦੇਸ਼ਕ, ਚਿੱਤਰਕਾਰ |
ਭਾਸ਼ਾ | ਚੀਨੀ[1] |
ਨਾਗਰਿਕਤਾ | Republic of China (1940–49) People's Republic of China (1949–98) France (since 1998) |
ਅਲਮਾ ਮਾਤਰ | ਬੀਜਿੰਗ ਫੌਰਨ ਸਟੱਡੀਜ਼ ਯੂਨੀਵਰਸਿਟੀ(ਬੀਐਫਐਸਯੂ) |
ਸ਼ੈਲੀ | ਊਲਜਲੂਲਵਾਦ |
ਪ੍ਰਮੁੱਖ ਕੰਮ | ਦੂਸਰਾ ਕਿਨਾਰਾ, ਆਤਮਾ ਪਰਬਤ, ਇੱਕ ਬੰਦੇ ਦੀ ਬਾਈਬਲ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 2000 |
ਜੀਵਨ ਸਾਥੀ | Wang Xuejun (王学筠); ਤਲਾਕ |
ਬੱਚੇ | 1 ਪੁੱਤਰ |
ਮਾਪੇ | Gao Yuntong, Gu Jialiu |
ਗਾਓ ਜ਼ਿੰਗਜੀਅਨ | |||||||||||
---|---|---|---|---|---|---|---|---|---|---|---|
ਚੀਨੀ | 高行健 | ||||||||||
|
ਗਾਓ ਦੇ ਡਰਾਮੇ ਨੂੰ ਮੂਲ ਰੂਪ ਵਿੱਚ ਊਲਜਲੂਲਵਾਦੀ ਅਤੇ ਆਪਣੇ ਮੂਲ ਚੀਨ ਵਿੱਚ ਐਵਾਂ ਗਾਰਡ ਮੰਨਿਆ ਜਾਂਦਾ ਹੈ। ਉਸ ਦੀਆਂ ਗੱਦ ਰਚਨਾਵਾਂ ਦਾ ਚੀਨ ਵਿੱਚ ਘੱਟ ਮੁੱਲ ਪੈਂਦਾ ਹੈ ਪਰ ਯੂਰਪ ਅਤੇ ਪੱਛਮੀ ਦੇਸ਼ਾਂ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ।
1940 ਵਿੱਚ ਗੰਗਜ਼ੂ, ਜਿਆਂਗਸੀ ਵਿੱਚ ਜੰਗ ਦੇ ਸਮੇਂ ਦੀ ਚੀਨ, (ਗਾਓ ਦਾ ਮੂਲ ਪਿਤਰੀ ਘਰ ਦਾ ਸ਼ਹਿਰ ਟਾਇਜ਼,ਜਿਆਂਗਸੁ ਵਿੱਚ ਹੈ, ਅਤੇ ਉਸਦੀਆਂ ਮਾਮਕਾ ਜੜ੍ਹਾਂ ਜ਼ੇਜੀਆਂਗ ਵਿੱਚ ਹਨ, ਉਸਦਾ ਪਰਿਵਾਰ ਦੂਜੇ ਵਿਸ਼ਵ ਯੁੱਧ ਦੇ ਬਾਅਦ ਨੰਜਿੰਗ ਆ ਗਿਆ।. ਉਹ 1998 ਤੋਂ ਇੱਕ ਫਰਾਂਸੀਸੀ ਨਾਗਰਿਕ ਰਿਹਾ ਹੈ। 1992 ਵਿੱਚ ਉਸ ਨੂੰ ਫਰਾਂਸੀਸੀ ਸਰਕਾਰ ਦੁਆਰਾ ਸ਼ੈਵਾਲੀਅਰ ਡੀ ਐਲ ਆਡਰ ਡੇ ਆਰਟਸ ਐਟ ਡੇਸ ਲੈਟਸ ਦਿੱਤਾ ਗਿਆ ਸੀ।
ਗਾਓ ਜ਼ਿੰਗਜਿਅਨ, ਜਾਪਾਨੀ ਹਮਲੇ ਦੌਰਾਨ ਵੱਡਾ ਹੋਇਆ। ਉਸ ਦਾ ਪਿਤਾ ਇੱਕ ਬੈਂਕ ਅਧਿਕਾਰੀ ਸੀ ਅਤੇ ਉਸਦੀ ਮਾਤਾ ਇੱਕ ਸ਼ੌਕੀਆ ਅਭਿਨੇਤਰੀ ਜਿਸ ਨੇ ਥੀਏਟਰ ਅਤੇ ਲਿਖਤ ਵਿੱਚ ਨੌਜਵਾਨ ਗਾਓ ਦੀ ਦਿਲਚਸਪੀ ਨੂੰ ਉਤਸ਼ਾਹਿਤ ਕੀਤਾ। ਉਸ ਨੇ ਪੀਪਲਜ਼ ਰੀਪਬਲਿਕ ਦੇ ਸਕੂਲਾਂ ਵਿੱਚ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਮਾਂ ਦੇ ਪ੍ਰਭਾਵ ਦੇ ਤਹਿਤ, ਗਾਓ ਜਦੋਂ ਉਹ ਛੋਟਾ ਬੱਚਾ ਸੀ ਤਾਂ ਬਹੁਤ ਚਿੱਤਰਕਾਰੀ, ਲਿਖਣ ਅਤੇ ਥੀਏਟਰ ਦਾ ਆਨੰਦ ਮਾਣਿਆ। ਆਪਣੇ ਮਿਡਲ ਸਕੂਲ ਦੇ ਵਰ੍ਹਿਆਂ ਦੌਰਾਨ, ਉਸ ਨੇ ਪੱਛਮ ਤੋਂ ਅਨੁਵਾਦ ਕੀਤਾ ਗਿਆ ਬਹੁਤ ਸਾਰਾ ਸਾਹਿਤ ਪੜ੍ਹਿਆ ਅਤੇ ਉਹ ਚਿੱਤਰਕਾਰ ਯੁਨ ਜ਼ੋਂਗਿੰਗ ਦੀ ਅਗਵਾਈ ਹੇਠ ਚਿੱਤਰਕਾਰੀ, ਸਿਆਹੀ ਅਤੇ ਵਾਸ਼ ਪੇਂਟਿੰਗ, ਤੇਲ ਚਿੱਤਰਕਾਰੀ ਅਤੇ ਮਿੱਟੀ ਦੀਆਂ ਮੂਰਤੀਆਂ ਬਣਾਉਣ ਦੀ ਸਿਖਲਾਈ ਹਾਸਲ ਕੀਤੀ।
1950 ਵਿਚ, ਉਸ ਦਾ ਪਰਿਵਾਰ ਨੰਜਿੰਗ ਚਲਾ ਗਿਆ 1952 ਵਿੱਚ, ਗਾਓ ਨੇ ਨੰਜਿੰਗ ਨੰਬਰ 10 ਮਿਡਲ ਸਕੂਲ (ਬਾਅਦ ਵਿੱਚ ਜਿਨਲਿੰਗ ਹਾਈ ਸਕੂਲ ਦਾ ਨਾਂ ਦਿੱਤਾ ਗਿਆ) ਵਿੱਚ ਦਾਖ਼ਲ ਲਿਆ, ਜੋ ਕਿ ਨੰਜਿੰਗ ਯੂਨੀਵਰਸਿਟੀ ਨਾਲ ਜੁੜਿਆ ਮਿਡਲ ਸਕੂਲ ਸੀ।
1957 ਵਿੱਚ ਗਾਓ ਨੇ ਗ੍ਰੈਜੂਏਸ਼ਨ ਕੀਤੀ ਅਤੇ ਆਪਣੀ ਮਾਂ ਦੀ ਸਲਾਹ ਮੰਨਦੇ ਹੋਏ ਆਫ ਸੈਂਟਰਲ ਫਾਈਨ ਆਰਟਸ ਦੀ ਬਜਾਏ ਬੀਜਿੰਗ ਫੌਰਨ ਸਟੱਡੀਜ਼ ਯੂਨੀਵਰਸਿਟੀ (ਬੀਐਫਐਸਯੂ) ਦੀ ਚੋਣ ਕੀਤੀ, ਹਾਲਾਂਕਿ ਉਸ ਨੂੰ ਕਲਾ ਵਿੱਚ ਪ੍ਰਤਿਭਾਸ਼ਾਲੀ ਮੰਨਿਆ ਜਾਂਦਾ ਸੀ।
1962 ਵਿੱਚ ਗਾਓ ਨੇ ਬੀਐਫਐਸਯੂ ਦੇ ਫਰਾਂਸੀਸੀ ਵਿਭਾਗ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਉਸਨੇ ਚੀਨੀ ਇੰਟਰਨੈਸ਼ਨਲ ਬੁੱਕਸਟੋਰ (中國 國際 書店) ਲਈ ਕੰਮ ਕੀਤਾ। 1970 ਦੇ ਦਹਾਕੇ ਦੇ ਦੌਰਾਨ, ਥੱਲੇ ਪਿੰਡਾਂ ਨੂੰ ਅੰਦੋਲਨ ਕਾਰਨ, ਉਹ ਪਿੰਡਾਂ ਵਿੱਚ ਗਿਆ ਅਤੇ ਪਿੰਡਾਂ ਵਿੱਚ ਰਿਹਾ ਅਤੇ ਅਨਹੁਈ ਸੂਬੇ ਵਿੱਚ ਖੇਤ ਮਜ਼ਦੂਰੀ ਕੀਤੀ। ਉਸ ਨੇ ਥੋੜੇ ਸਮੇਂ ਲਈ ਗੰਗਕੋ ਮਿਡਲ ਸਕੂਲ, ਨਿੰਗਗੂ ਕਾਉਂਟੀ, ਅਨਹੁਈ ਸੂਬੇ ਵਿੱਚ ਇੱਕ ਚੀਨੀ ਭਾਸ਼ਾ ਦੇ ਅਧਿਆਪਕ ਵਜੋਂ ਪੜ੍ਹਾਇਆ। 1975 ਵਿਚ, ਉਸ ਨੂੰ ਬੀਜਿੰਗ ਵਾਪਸ ਜਾਣ ਦੀ ਆਗਿਆ ਦਿੱਤੀ ਗਈ ਅਤੇ ਚੀਨ ਰੀਨਸਟ੍ਰੱਕਟਸ ("中國 建設") ਨਾਮ ਦੀ ਮੈਗਜ਼ੀਨ ਲਈ ਫਰਾਂਸੀਸੀ ਤਰਜਮੇ ਵਾਲੇ ਗਰੁੱਪ ਦਾ ਲੀਡਰ ਬਣ ਗਿਆ।
1977 ਵਿੱਚ ਗਾਓ ਨੇ ਵਿਦੇਸ਼ੀ ਰਿਸ਼ਤਿਆਂ ਦੀ ਕਮੇਟੀ, ਰਾਈਟਰਜ਼ ਦੀ ਚੀਨੀ ਲਿਖਾਰੀਆਂ ਦੀ ਐਸੋਸੀਏਸ਼ਨ ਲਈ ਕੰਮ ਕੀਤਾ। ਮਈ, 1979 ਵਿੱਚ ਉਹ ਬਾ ਜਿਨ ਸਮੇਤ ਚੀਨੀ ਲੇਖਕਾਂ ਦੇ ਇੱਕ ਗਰੁੱਪ ਦੇ ਨਾਲ ਪੈਰਿਸ ਗਿਆ। 1980 ਵਿੱਚ, ਗਾਓ ਬੀਜਿੰਗ ਪੀਪਲਜ਼ ਆਰਟ ਥਿਏਟਰ ਲਈ ਇੱਕ ਪਟਕਥਾ ਲੇਖਕ ਅਤੇ ਨਾਟਕਕਾਰ ਬਣ ਗਿਆ।
ਗਾਓ ਨੂੰ ਚੀਨ ਵਿੱਚ ਊਲਜਲੂਲਵਾਦੀ ਨਾਟਕ ਦੇ ਪਾਇਨੀਅਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿੱਥੇ ਸਿਗਨਲ ਅਲਾਰਮ ("絕對 信號", 1982) ਅਤੇ ਬੱਸ ਸਟਾਪ ("車站", 1983) 1981 ਤੋਂ 1987 ਤੱਕ ਬੀਜਿੰਗ ਪਬਲਿਕ ਆਰਟ ਥੀਏਟਰ ਵਿੱਚ ਨਿਵਾਸੀ ਨਾਟਕਕਾਰ ਵਜੋਂ ਉਸ ਦੀ ਨਿਯੁਕਤੀ ਦੇ ਅਰਸੇ ਦੌਰਾਨ ਖੇਡੇ ਗਏ ਸਨ। ਯੂਰਪੀਅਨ ਥੀਏਟਰ ਮਾਡਲਾਂ ਤੋਂ ਪ੍ਰਭਾਵਿਤ, ਇਸ ਸਰਗਰਮੀ ਨਾਲ ਇੱਕ ਐਵਂ-ਗਾਰਡ ਲੇਖਕ ਦੇ ਤੌਰ 'ਤੇ ਉਸਨੇ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਦੇ ਹੋਰ ਨਾਟਕ, ਪ੍ਰਾਚੀਨ (1985) ਅਤੇ ਦੂਸਰਾ ਕਿਨਾਰਾ ("彼岸", 1986) ਵਿੱਚ ਸਰਕਾਰੀ ਦੀਆਂ ਰਾਜ ਨੀਤੀਆਂ ਦੀ ਖੁੱਲ੍ਹੇਆਮ ਆਲੋਚਨਾ ਕੀਤੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.