![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d4/Gavrilo_Princip%252C_prison%252C_infobox_crop.jpg/640px-Gavrilo_Princip%252C_prison%252C_infobox_crop.jpg&w=640&q=50)
ਗਵਰੀਲੋ ਪ੍ਰਿੰਸਿਪ
From Wikipedia, the free encyclopedia
ਗਵਰੀਲੋ ਪ੍ਰਿੰਸਿਪ (ਸਰਬੀਆਈ ਸੀਰਿਲਿਕ:Гаврило Принцип, ਉਚਾਰਨ [ɡǎʋrilo prǐntsip]; 25 ਜੁਲਾਈ [ਪੁ.ਤ. 13 ਜੁਲਾਈ] 1894[1] – 28 ਅਪ੍ਰੈਲ 1918) ਬੋਸਨੀਆ ਅਤੇ ਹਰਜ਼ੇਗੋਵਿਨਾ ਵਿੱਚ ਔਸਟਰੋ-ਹੰਗਰੀ ਸ਼ਾਸਨ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੀ ਯੰਗ ਬੋਸਨੀਆ ਨਾਮ ਦੀ ਇੱਕ ਯੂਗੋਸਲਾਵੀਆਈ ਸੰਸਥਾ ਦਾ ਬੋਸਨੀਆਈ ਸਰਬ ਮੈਂਬਰ ਸੀ। ਉਸਨੇ 28 ਜੂਨ 1914 ਨੂੰ ਸਾਰਜੇਵੋ ਵਿੱਚ ਆਸਟ੍ਰੀਆ ਦੇ ਆਰਕਡੁਕ ਫਰਾਂਜ਼ ਫੇਰਡੀਨਾਂਡ ਅਤੇ ਉਸਦੀ ਪਤਨੀ ਸੋਫੀ ਨੂੰ ਕਤਲ ਕਰ ਦਿੱਤਾ ਅਤੇ ਇਸ ਨਾਲ ਘਟਨਾਵਾਂ ਦੀ ਸ਼ੁਰੂ ਹੋਈ ਲੜੀ ਵਜੋਂ ਪਹਿਲਾ ਵਿਸ਼ਵ ਯੁੱਧ ਆਰੰਭ ਹੋ ਗਿਆ ਸੀ। [2] ਪ੍ਰਿੰਸਿਪ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਰਬਿਆਈ ਰਾਸ਼ਟਰਵਾਦੀ ਗੁਪਤ ਸੁਸਾਇਟੀ ਜਿਸ ਨੂੰ ਬਲੈਕ ਹੈਂਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਹ ਵੀ ਅਪਰਾਧ ਦੇ ਘੇਰੇ ਵਿੱਚ ਆ ਗਈ, ਨਤੀਜੇ ਵਜੋਂ ਆਸਟਰੀਆ-ਹੰਗਰੀ ਨੇ ਸਰਬੀਆ ਨੂੰ ਇੱਕ ਤਾੜਨਾ ਜਾਰੀ ਕਰ ਦਿੱਤੀ ਜਿਸਨੂੰ ਜੁਲਾਈ ਇਲਲੀਮੇਟਮ ਵਜੋਂ ਜਾਣਿਆ ਜਾਂਦਾ ਹੈ।[3] ਇਸ ਨੂੰ ਆਸਟਰੀਆ-ਹੰਗਰੀ ਨੇ ਸਰਬੀਆ ਤੇ ਹਮਲੇ ਲਈ ਬਹਾਨੇ ਵਜੋਂ ਵਰਤਿਆ ਸੀ, ਜਿਸਨੇ ਬਾਅਦ ਵਿੱਚ ਵਿਸ਼ਵ ਯੁੱਧ ਦਾ ਰੂਪ ਧਾਰ ਲਿਆ ਸੀ।[4]
ਗਵਰੀਲੋ ਪ੍ਰਿੰਸਿਪ | |
---|---|
![]() ਟੇਰੇਜ਼ੀਨ ਕਿਲ੍ਹੇ ਵਿੱਚ ਆਪਣੀ ਜੇਲ੍ਹ ਕੋਠੜੀ ਵਿੱਚ ਗਾਵਰੇਲੋ ਪ੍ਰਿੰਸਿਪ | |
ਜਨਮ | (1894-07-25)25 ਜੁਲਾਈ 1894 ਓਬਲਜਾਜ, ਆਸਟ੍ਰੀਅਨ ਦੁਆਰਾ ਕਬਜ਼ਾ ਕੀਤਾ ਬੋਸਨੀਆ ਅਤੇ ਹਰਜ਼ੇਗੋਵਿਨਾ, ਡੀ ਜਿਉਰ ਔਟੋਮਨ ਸਾਮਰਾਜ |
ਮੌਤ | 28 ਅਪ੍ਰੈਲ 1918(1918-04-28) (ਉਮਰ 23) ਟੇਰੇਜ਼ੀਨ, ਬੋਹੇਮੀਆ, ਆਸਟਰੀਆ-ਹੰਗਰੀ |
ਮੌਤ ਦਾ ਕਾਰਨ | ਤਪਦਿਕ |
ਕਬਰ | ਸੇਂਟ ਮਾਰਕ ਦੀ ਕਬਰਸਤਾਨ, ਸਾਰਜੇਵੋ |
ਲਈ ਪ੍ਰਸਿੱਧ | ਯੰਗ ਬੋਸਨੀਆ ਅੰਦੋਲਨ ਦੇ ਮੈਂਬਰ ਅਤੇ ਆਰਕਡੁਕ ਫ੍ਰੈਂਜ਼ ਫਰਡੀਨੈਂਡ ਦੀ ਹੱਤਿਆ ਵਿੱਚ ਹਿੱਸਾ ਲੈਣ ਲਈ, ਪਹਿਲੇ ਵਿਸ਼ਵ ਯੁੱਧ ਦੀ ਚਿੰਗਾੜੀ |
ਦਸਤਖ਼ਤ | |
![]() |
ਪ੍ਰਿੰਸਿਪ ਇੱਕ ਯੂਗੋਸਲਾਵ ਰਾਸ਼ਟਰਵਾਦੀ ਸੀ ਜੋ ਲਹਿਰ ਦੇ ਮਲਾਦਾ ਬੋਸਨਾ (ਯੰਗ ਬੋਸਨੀਆ) ਨਾਲ ਸੰਬੰਧਿਤ ਸੀ ਜੋ ਮੁੱਖ ਤੌਰ ਤੇ ਸਰਬੀ ਸਨ, ਪਰ ਬੋਸਨੀਆਕਸ ਅਤੇ ਕਰੋਟਸ ਵੀ ਸਨ। [5] ਆਪਣੇ ਮੁਕੱਦਮੇ ਦੌਰਾਨ ਉਸ ਨੇ ਕਿਹਾ: "ਮੈਂ ਯੂਗੋਸਲਾਵ ਰਾਸ਼ਟਰਵਾਦੀ ਹਾਂ, ਸਾਰੇ ਯੂਗੋਸਲਾਵੀਆਂ ਨੂੰ ਇਕਮੁਠ ਕਰਨ ਦਾ ਮੇਰਾ ਨਿਸ਼ਾਨਾ ਹੈ ਅਤੇ ਮੈਨੂੰ ਇਹ ਨਹੀਂ ਪਰਵਾਹ ਕਿ ਕਿਸ ਤਰ੍ਹਾਂ ਦਾ ਰਾਜ ਹੈ, ਪਰ ਇਸ ਨੂੰ ਆਸਟਰੀਆ ਤੋਂ ਅਵਸ਼ ਮੁਕਤ ਕੀਤਾ ਜਾਣਾ ਚਾਹੀਦਾ ਹੈ।"[6]
ਪ੍ਰਿੰਸਿਪ ਦੀ 28 ਅਪ੍ਰੈਲ 1918 ਨੂੰ ਮੌਤ ਹੋ ਗਈ। ਜੇਲ੍ਹ ਦੀਆਂ ਭੈੜੀਆਂ ਸਥਿਤੀਆਂ ਕਾਰਨ ਉਸਨੂੰ ਟੀ ਬੀ ਹੋ ਗਈ ਸੀ। ਇਸ ਬੀਮਾਰੀ ਕਰਨ ਪਹਿਲਾਂ ਉਸ ਵੀ ਉਸਦਾ ਇੱਕ ਅੰਗ ਕੱਟਣਾ ਪਿਆ ਸੀ।