ਗਰੈਗਰ ਮੈਂਡਲ
From Wikipedia, the free encyclopedia
ਗਰੈਗਰ ਯੋਹਾਨ ਮੈਂਡਲ (ਚੈੱਕ: [Řehoř Jan Mendel] Error: {{Lang}}: text has italic markup (help);[1] 20 ਜੁਲਾਈ 1822[2] – 6 ਜਨਵਰੀ 1884) (English: /ˈmɛndəl/) ਇੱਕ ਵਿਗਿਆਨੀ, ਮੋਰਾਵੀਆ ਦੇ ਮਾਰਗਰੇਵੀਏਟ ਦੇ ਬਰਨੋ ਵਿੱਚ ਸੇਂਟ ਥਾਮਸ ਐਬੇ ਦਾ ਆਗਸਤੀਨੀ ਫਰਿਆਰ ਅਤੇ ਐਬੋਟ ਸੀ। ਮੈਂਡਲ ਦਾ ਜਨਮ ਆਸਟ੍ਰੀਅਨ ਸਾਮਰਾਜ ਦੇ ਸਿਲੇਸੀਅਨ ਹਿੱਸੇ ਵਿੱਚ (ਅੱਜ ਦਾ ਚੈੱਕ ਗਣਰਾਜ) ਵਿੱਚ ਇੱਕ ਜਰਮਨ ਬੋਲਣ ਪਰਿਵਾਰ[3] ਵਿੱਚ ਹੋਇਆ ਸੀ ਅਤੇ ਮਰਨ ਉਪਰੰਤ ਆਧੁਨਿਕ ਵਿਗਿਆਨ, ਜੈਨੇਟਿਕਸ ਦੇ ਬਾਨੀ ਦੇ ਤੌਰ 'ਤੇ ਮਾਨਤਾ ਪ੍ਰਾਪਤ ਹੋਈ ਸੀ। ਭਾਵੇਂ ਕਿ ਕਿਸਾਨ ਸਦੀਆਂ ਤੋਂ ਜਾਣਦੇ ਸਨ ਕਿ ਜਾਨਵਰਾਂ ਅਤੇ ਪੌਦਿਆਂ ਦੀ ਕਰੌਸਬਰੀਡਿੰਗ ਨਾਲ ਕੁਝ ਇੱਛਿਤ ਵਿਸ਼ੇਸ਼ਤਾਵਾਂ ਨੂੰ ਤਕੜਾ ਕੀਤਾ ਜਾ ਸਕਦਾ ਹੈ, ਪਰ 1856 ਅਤੇ 1863 ਦੇ ਦਰਮਿਆਨ ਕੀਤੇ ਗਏ ਮੈਂਡਲ ਦੇ ਮਟਰ ਪਲਾਂਟ ਦੇ ਤਜਰਬੇ ਨੇ ਵੰਸ਼-ਵਿਰਾਸਤ ਦੇ ਕਈ ਨਿਯਮ ਸਥਾਪਤ ਕੀਤੇ ਹਨ, ਜਿਸ ਨੂੰ ਹੁਣ ਮੈਂਡਲੀਅਨ ਵਿਰਾਸਤ ਦੇ ਨਿਯਮ ਮੰਨਿਆ ਜਾਂਦਾ ਹੈ।[4]
ਗਰੈਗਰ ਮੈਂਡਲ | |
---|---|
ਜਨਮ | ਯੋਹਾਨ ਮੈਂਡਲ (1822-07-20)20 ਜੁਲਾਈ 1822 |
ਮੌਤ | 6 ਜਨਵਰੀ 1884(1884-01-06) (ਉਮਰ 61) |
ਰਾਸ਼ਟਰੀਅਤਾ | ਆਸਟਰੀਆਈ |
ਅਲਮਾ ਮਾਤਰ | ਓਲੋਮੂਕ ਯੂਨੀਵਰਸਿਟੀ ਵਿਆਨਾ ਯੂਨੀਵਰਸਿਟੀ |
ਲਈ ਪ੍ਰਸਿੱਧ | ਜਨੈਟਿਕਸ ਦੇ ਵਿਗਿਆਨ ਦੀ ਸਿਰਜਣਾ ਕਰਨ ਦੇ ਲਈ |
ਵਿਗਿਆਨਕ ਕਰੀਅਰ | |
ਖੇਤਰ | ਜਨੈਟਿਕਸ |
ਅਦਾਰੇ | ਸੇਂਟ ਥਾਮਸ ਐਬੇ |
ਮੈਂਡਲ ਨੇ ਮਟਰ ਦੇ ਬੂਟਿਆਂ ਦੀਆਂ ਸੱਤ ਵਿਸ਼ੇਸ਼ਤਾਵਾਂ ਨਾਲ ਕੰਮ ਕੀਤਾ: ਪੌਦੇ ਦੀ ਉਚਾਈ, ਫਲੀ ਦੀ ਸ਼ਕਲ ਅਤੇ ਰੰਗ, ਬੀਜ ਦਾ ਆਕਾਰ ਅਤੇ ਰੰਗ, ਅਤੇ ਫੁੱਲ ਦੀ ਸਥਿਤੀ ਅਤੇ ਰੰਗ। ਮੈਂਡਲ ਨੇ ਮਟਰ ਦੇ ਬੂਟਿਆਂ ਦੀਆਂ ਸੱਤ ਵਿਸ਼ੇਸ਼ਤਾਵਾਂ ਨਾਲ ਕੰਮ ਕੀਤਾ: ਪੌਦੇ ਦੀ ਉਚਾਈ, ਫਲੀ ਦੀ ਸ਼ਕਲ ਅਤੇ ਰੰਗ, ਬੀਜ ਦਾ ਆਕਾਰ ਅਤੇ ਰੰਗ, ਅਤੇ ਫੁੱਲ ਦੀ ਸਥਿਤੀ ਅਤੇ ਰੰਗ। ਮਿਸਾਲ ਦੇ ਤੌਰ 'ਤੇ ਬੀਜ ਰੰਗ ਲੈ ਕੇ, ਮੈਂਡਲ ਨੇ ਦਿਖਾਇਆ ਕਿ ਜਦ ਇੱਕ ਟਰੂ-ਬਰੀਡਿੰਗ ਪੀਲੇ ਮਟਰ ਅਤੇ ਇੱਕ ਟਰੂ-ਬਰੀਡਿੰਗ ਹਰੇ ਮਟਰ ਦੀ ਕਰੌਸ ਬਰੀਡਿੰਗ ਕੀਤੀ ਜਾਵੇ ਤਾਂ ਉਹਨਾਂ ਦੀ ਔਲਾਦ ਦੇ ਹਮੇਸ਼ਾ ਪੀਲੇ ਰੰਗ ਦੇ ਬੀਜ ਪੈਦਾ ਹੋਣਗੇ। ਪਰ, ਅਗਲੀ ਪੀੜ੍ਹੀ ਵਿੱਚ, ਹਰੇ ਮਟਰ ਇੱਕ ਹਰੇ ਤੇ 3 ਪੀਲੇ ਦੇ ਅਨੁਪਾਤ ਤੇ ਪਹੁੰਚ ਗਏ। ਇਸ ਘਟਨਾ ਦੀ ਵਿਆਖਿਆ ਕਰਨ ਲਈ, ਮੈਂਡਲ ਨੇ ਕੁਝ ਵਿਸ਼ੇਸ਼ਤਾਵਾਂ ਦੇ ਸੰਦਰਭ ਵਿੱਚ "ਦੱਬੂ" ਅਤੇ "ਹਾਵੀ" ਸ਼ਬਦਾਂ ਦੀ ਵਰਤੋਂ ਕੀਤੀ। (ਪਿਛਲੀ ਉਦਾਹਰਨ ਵਿੱਚ, ਹਰਾ ਗੁਣ, ਜੋ ਪਹਿਲੀ ਪਖਲਾਈ ਪੀੜ੍ਹੀ ਵਿੱਚ ਗਾਇਬ ਹੋ ਚੁੱਕਾ ਜਾਪਦਾ ਸੀ, ਦੱਬੂ ਹੈ ਅਤੇ ਪੀਲਾ ਹਾਵੀ ਹੈ) ਉਸਨੇ 1866 ਵਿੱਚ ਆਪਣੇ ਕੰਮ ਨੂੰ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਦਰਸਾਇਆ ਕਿ ਅਦਿੱਖ "ਕਾਰਕਾਂ" - ਹੁਣ ਜੀਨ ਕਹਿੰਦੇ ਹਨ- ਦੀਆਂ ਕਿਰਿਆਵਾਂ ਇੱਕ ਜੀਵਾਣੂ ਦੇ ਗੁਣਾਂ ਨੂੰ ਬੁਝਣਯੋਗ ਰੂਪ ਵਿੱਚ ਨਿਰਧਾਰਤ ਕਰ ਰਹੇ ਹਨ।