ਖੁੱਲ੍ਹਾ-ਸਰੋਤ ਸਾਫ਼ਟਵੇਅਰ

ਉਹ ਸਾਫ਼ਟਵੇਅਰ ਜਿਹਦੇ ਸਰੋਤ ਦਾ ਕੋਡ ਕਿਸੇ ਖੁੱਲ੍ਹ-ਸਰੋਤੀ ਲਸੰਸ ਹੇਠ ਮੌਜੂਦ ਹੋਵੇ From Wikipedia, the free encyclopedia

ਖੁੱਲ੍ਹਾ-ਸਰੋਤ ਸਾਫ਼ਟਵੇਅਰ


ਖੁੱਲ੍ਹਾ-ਸਰੋਤ ਸਾਫ਼ਟਵੇਅਰ ਉਹ ਸਾਫ਼ਟਵੇਅਰ ਹੁੰਦਾ ਹੈ ਜਿਸਦਾ ਸਰੋਤ ਕੋਡ, ਇੱਕ ਖ਼ਾਸ ਵਰਤੋਂਕਾਰ ਲਾਇਸੰਸ ਤਹਿਤ, ਹਰੇਕ ਲਈ ਉਪਲਬਧ ਹੁੰਦਾ ਹੈ। ਸਰੋਤ ਕੋਡ ਕੰਪਿਊਟਰ ਵਾਸਤੇ ਕਿਸੇ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੀਆਂ ਹਦਾਇਤਾਂ ਦਾ ਇੱਕ ਸੈੱਟ ਹੁੰਦਾ ਹੈ। ਹਰ ਕੋਈ ਵੇਖ ਸਕਦਾ ਹੈ ਕਿ ਖੁੱਲ੍ਹਾ ਸਰੋਤ ਕੋਡ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਜੇ ਉਹ ਇਸ ਤੋਂ ਕੋਈ ਹੋਰ ਤਰ੍ਹਾਂ ਦਾ ਕੰਮ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਨੂੰ ਉਸ ਮੁਤਾਬਕ ਤਬਦੀਲ ਵੀ ਕਰ ਸਕਦੇ ਹਨ।[1][2] ਸਰੋਤ ਕੋਡ ਦੀ ਸੁਰੱਖਿਆ ਲਈ ਇੱਕ ਖ਼ਾਸ ਵਰਤੋਂਕਾਰ ਲਾਇਸੰਸ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਆਮ ਵਰਤੇ ਜਾਂਦੇ ਲਾਇਸੰਸ ਹਨ, GPL, BSD ਅਤੇ LGPLਵਿਕੀਪੀਡੀਆ ਵੀ ਖੁੱਲ੍ਹਾ ਸਰੋਤ ਵਰਤਦਾ ਹੈ। ਖੁੱਲ੍ਹੇ ਸਰੋਤ ਦੇ ਉਲਟ ਹੈ ਬੰਦ ਸਰੋਤ। ਬੰਦ ਸਰੋਤ ਸਾਫ਼ਟਵੇਅਰ ਹਰ ਕਿਸੇ ਲਈ ਉਪਲਬਧ ਨਹੀਂ ਹੁੰਦੇ। ਖੁੱਲ੍ਹੇ ਸਰੋਤ ਅਤੇ ਅਜ਼ਾਦ ਸਾਫ਼ਟਵੇਅਰਾਂ ਵਿੱਚ ਕਾਫ਼ੀ ਕੁਝ ਸਾਂਝਾ ਹੈ ਪਰ ਹਰੇਕ ਦੇ ਆਪਣੇ-ਆਪਣੇ ਫ਼ੋਕਸ ਅਤੇ ਟੀਚੇ ਹਨ। ਖੁੱਲ੍ਹਾ ਸਰੋਤ ਲਹਿਰ 1998 ਵਿੱਚ ਅਜ਼ਾਦ ਸਾਫ਼ਟਵੇਅਰ ਲਹਿਰ ਤੋਂ ਵੱਖ ਹੋ ਗਈ ਸੀ। ਖੁਲ੍ਹੇ ਸਰੋਤ ਅਤੇ ਅਜ਼ਾਦ ਸਾਫ਼ਟਵੇਅਰ ਕਈ ਦਹਾਕਿਆਂ ਤੋਂ ਉਪਲਬਧ ਹਨ। ਇੰਟਰਨੈੱਟ, ਅਤੇ ਖ਼ਾਸ ਕਰ ਲਿਨਕਸ ਅਤੇ ਬੀ ਐੱਸ ਡੀ ਸਾਫ਼ਟਵੇਅਰ ਭਾਈਚਾਰਿਆਂ ਕਰ ਕੇ ਇਹ ਹੋਰ ਵੀ ਮਸ਼ਹੂਰ ਹੋ ਗਏ। ਖੁੱਲ੍ਹਾ ਸਰੋਤ ਇਨੀਸ਼ੀਏਟਿਵ ਖੁੱਲ੍ਹਾ ਸਰੋਤ ਲਹਿਰ ਦੀ ਅਗਵਾਈ ਕਰ ਰਿਹਾ ਹੈ।

Thumb
Xfce ਡੈਕਸਟਾਪ ਮਾਹੌਲ ਚਲਾ ਰਹੇ ਲਿਨਕਸ ਮਿੰਟ ਦੀ ਇੱਕ ਸਕਰੀਨ-ਤਸਵੀਰ ਜਿਸ ਵਿੱਚ ਫ਼ਾਇਰਫ਼ੌਕਸ, ਇੱਕ ਕੈਲਕੂਲੇਟਰ ਪ੍ਰੋਗਰਾਮ, ਕੈਲੰਡਰ, ਵਿਮ, GIMP, ਅਤੇ ਵੀ ਐੱਲ ਸੀ ਮੀਡੀਆ ਪਲੇਅਰ ਚਲਦੇ ਨਜ਼ਰ ਆ ਰਹੇ ਹਨ ਜੋ ਕਿ ਸਾਰੇ ਖੁੱਲ੍ਹੇ-ਸਰੋਤ ਸਾਫ਼ਟਵੇਅਰ ਹਨ।

ਖੁੱਲ੍ਹਾ-ਸਰੋਤ ਸਾਫ਼ਟਵੇਅਰ ਦਾ ਬੌਧਿਕ ਸੰਪਤੀ ਅਧਿਕਾਰਾਂ ਨਾਲ ਇੱਕ ਵੱਖਰਾ ਸਬੰਧ ਹੈ। ਹੋ ਸਕਦਾ ਹੈ ਕਿ ਭਵਿੱਖ ਵਿੱਚ ਸੂਚਨਾ ਤਕਨਾਲੋਜੀ ਦੀ ਦਿਸ਼ਾ ਇਸ ਉੱਤੇ ਨਿਰਭਰ ਕਰੇਗੀ।

ਹੋਰ ਵੇਖੋ

ਹਵਾਲੇ

ਬਾਹਰੀ ਲਿੰਕ

Wikiwand - on

Seamless Wikipedia browsing. On steroids.