From Wikipedia, the free encyclopedia
ਕੰਬੋਜ ਏਸ਼ੀਆ ਵਿੱਚ ਰਹਿਣ ਵਾਲੀ ਇੱਕ ਜਾਤੀ ਹੈ। ਪ੍ਰਾਚੀਨ ਕੰਬੋਜ ਸ਼ਾਇਦ ਹਿੰਦ-ਈਰਾਨੀ ਮੂਲ ਦੇ ਸਨ। ਹਾਲਾਂਕਿ, ਇਨ੍ਹਾਂ ਨੂੰ ਕਈ ਵਾਰ ਇੰਡੋ-ਆਰੀਅਨ ਅਤੇ ਕਈ ਵਾਰ ਭਾਰਤੀ ਅਤੇ ਈਰਾਨੀ ਦੋਵਾਂ ਦੇ ਤੌਰ 'ਤੇ ਵਰਣਿਤ ਕੀਤਾ ਜਾਂਦਾ ਹੈ। ਇਸ ਜਾਤੀ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਇਹ ਕੌਮ ਬਹੁਤ ਹੀ ਦਲੇਰ, ਮਿਹਨਤੀ ਅਤੇ ਖੇਤੀਬਾੜੀ ਕਰਨ ਵਿੱਚ ਮਾਹਿਰ ਹੈ। ਇਹ ਲੋਕ ਜ਼ਿਆਦਾਤਰ ਸਬਜ਼ੀਆਂ ਫਲਾਂ ਦੀ ਕਾਸ਼ਤ ਕਰਦੇ ਹਨ।
ਇਹ ਲੋਕ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਵੀ ਪਾਲਦੇ ਹਨ ਅਤੇ ਪੜ੍ਹੇ ਲਿਖੇ ਹੋਣ ਕਾਰਨ ਚੰਗੇ ਸਰਕਾਰੀ ਆਹੁਦਿਆਂ ਤੇ ਕੰਮ ਕਰਦੇ ਹਨ। ਕੰਬੋਅ ਅਤੇ ਜੱਟ ਬਰਾਦਰੀ ਦੇ ਕਿੱਤਿਆਂ ਅਤੇ ਸੁਭਾਅ ਵਿੱਚ ਸਮਾਨਤਾ ਹੋਣ ਕਰਕੇ ਇਹਨਾਂ ਦੀ ਆਪਸੀ ਸਾਂਝ ਬਹੁਤ ਪੁਰਾਣੀ ਅਤੇ ਗੂੜ੍ਹੀ ਹੈ।
ਕੰਬੋਜ ਜਾਤੀ ਵਿੱਚ ਵੱਖ-ਵੱਖ ਗੋਤ ਹਨ ਜਿਵੇਂ ਹਾਂਡਾ, ਥਿੰਦ, ਜੱਜ, ਮਹਿਰੋਕ, ਸੰਧਾ, ਸਾਮੇ, ਸੁਰਮੇ, ਸ਼ਾਹੀ, ਜੰਮੂ, ਜੋਸ਼ਨ,ਅਬਦੁਲ, ਅਜਪਾਲ, ਅੰਗਿਆਰੇ, ਢੋਟ, ਕੌੜੇ, ਸ਼ਾਹੀ, ਸੋਥਪਾਲ, [1]
ਮਹਾਨ ਸ਼ਿਕੰਦਰ ਦੇ ਹਮਲੇ ਦੌਰਾਨ ਭਾਰਤ 16 ਮਹਾਨ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਪਰਗਨਿਆਂ ਚੋਂ ਇੱਕ ਕੰਬੋਜ ਪਰਗਨਾਂ ਵੀ ਸੀ। ਜੋ ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ ਦੇ ਗੰਧਾਰ ਤੱਕ ਫੈਲਿਆ ਹੋਇਆ ਸੀ। ਸਿਕੰਦਰ ਦਾ ਮੁਕਾਬਲਾ ਕੰਬੋਜ਼ ਜਾਤੀ ਦੇ ਲੋਕਾਂ ਨੇ ਹੀ ਕੀਤਾ ਸੀ, ਰਾਜਾ ਪੋਰਸ ਕੰਬੋਜ ਕਬੀਲੇ ਨਾਲ ਸਬੰਧ ਰੱਖਦਾ ਸੀ। ਕੰਬੋਜ਼ ਕਬੀਲੇ ਦਾ ਬੱਚਾ-ਬੱਚਾ ਸਿਕੰਦਰ ਦੇ ਸੈਨਿਕਾਂ ਦਾ ਮੁਕਾਬਲਾ ਕਰਦੇ ਹੋਏ ਯੁੱਧ ਵਿੱਚ ਮਾਰਿਆ ਗਿਆ ਸੀ l ਕੰਬੋਜਾਂ ਦਾ ਮੂਲ ਵੀ ਭਾਰਤੀ ਹੈ ਇਹ ਸ਼ੁਰੂ ਤੋਂ ਖੇਤੀਬਾੜੀ ਦਾ ਕੰਮ ਕਰਦੇ ਸਨ ਪਰ ਭਾਰਤ ਵਿੱਚ ਇਸਲਾਮ ਆਉਣ ਦੇ ਨਾਲ ਇਹਨਾਂ ਵਿੱਚੋ ਕੁੱਝ ਲੋਕ ਮੁਸਲਮਾਨ ਹੋ ਗਏ ਅਤੇ ਪੰਜਾਬ ਦੇ ਮਾਝੇ, ਮਾਲਵੇ ਅਤੇ ਮੁਲਤਾਨ ਵਿੱਚ ਜਾ ਵੱਸ ਗਏ।
ਅੱਜ-ਕੱਲ ਇਹ ਜਾਤੀ ਪਾਕਿਸਤਾਨ ਅਤੇ ਮਲੇਰਕੋਟਲੇ (ਭਾਰਤ) ਵਿੱਚ ਸੁੰਨੀ ਅਤੇ ਸ਼ੀਆ ਮੁਸਲਮਾਨ ਹੈ ਪਰ ਅੰਮ੍ਰਿਤਸਰ,ਕਪੂਰਥਲਾ,ਪਟਿਆਲਾ,ਸੰਗਰੂਰ,ਸੁਨਾਮ,ਮਾਨਸਾ, ਫਿਰੋਜ਼ਪੁਰ ਆਦਿ ਵਿੱਚ ਇਹ ਸਿੱਖ ਹਨ। ਫ਼ਾਜਿਲਕਾਂ ਜ਼ਿਲ੍ਹੇ, ਹਰਿਆਣਾ ਅਤੇ ਹੋਰ ਪਾਸੇ ਇਹ ਹਿੰਦੂ ਹਨ।[2] ਕਈ ਹਿੰਦੂ ਕੰਬੋਜ ਬਾਬਾ ਭੁੰਮਣ ਸ਼ਾਹ ਜੋ ਕਿ ਸ਼੍ਰੀ ਚੰਦ ਦਾ ਚੇਲਾ ਸੀ ਉਸਨੂੰ ਮੰਨਦੇ ਹਨ। ਅੱਜਕਲ੍ਹ ਬਾਬਾ ਭੁੰਮਣ ਸ਼ਾਹ ਨੂੰ ਮੰਨਣ ਵਾਲੇ ਕੰਬੋਜ਼ ਲੋਕਾਂ ਦੇ ਗੁਰਗੱਦੀ ਤੇ ਬਾਬਾ ਬ੍ਰਹਮ ਦਾਸ ਜੀ ਹਨ। ਬਾਬਾ ਭੂਮਣ ਸ਼ਾਹ ਨੂੰ ਮੰਨਣ ਵਾਲੇ ਕੰਬੋਜ ਜਾਤੀ ਦੇ ਲੋਕ ਸਿੱਖ ਰੀਤੀ ਰਿਵਾਜਾਂ ਦੀ ਹੀ ਪਾਲਣਾਂ ਕਰਦੇ ਹਨ। ਇਹਨਾਂ ਦਾ ਮੁੱਖ ਕੇਂਦਰ ਹਰਿਆਣੇ ਦੇ ਜ਼ਿਲ੍ਹੇ ਸਿਰਸਾ ਵਿਖੇ ਸੰਘਰ ਹੈ। ਇੱਥੇ ਹਰ ਸਾਲ ਦਸੰਬਰ ਦੇ ਅਖੀਰਲੇ ਦਿਨਾਂ ਵਿੱਚ ਮੇਲਾ ਲੱਗਦਾ ਹੈ।[1] problem ਟਾਹਲੀ ਵਾਲਾ ਬੋਦਲਾ,ਮੋਹਨ ਕੇ ਹਿਠਾਰ,ਚੱਕ ਵਨ ਵਾਲਾ, ਪੰਜੇ ਕੇ ਉਤਾੜ, ਬਾਜੇੇ ਕੇ ਇਹਨਾਂ ਪਿੰਡਾ ਵਿੱਚ ਇਹ ਲੋਕ ਰਹਿੰਦੇ ਹਨ। ਪਿੰਡ ਦਿਵਾਨ ਖੇੜਾ ਵਿੱਚ ਵੀ ਕੰਬੋਜ ਰਹਿੰਦੇ ਹਨ। ਪਿੰੰਡ ਪਿੰੰਡੀ ਤੋਂ ਲੈ ਕੇ ਅਬੋਹਰ ਗੰਗਾਨਗਰ ਤੇ ਦੂਜੇ ਪਾਸੇ ਡੱਬਵਾਲੀ ਸਿਰਸਾ ਵਿੱਚ ਇਹ ਲੋਗ ਰਹਿੰਦੇ ਹਨ।
ਇਸ ਬਰਾਦਰੀ ਦੀ ਬੋਲੀ ਮੁੱਖ ਤੌਰ 'ਤੇ ਪੰਜਾਬੀ ਅਤੇ ਪੰਜਾਬੀ ਦੀਆਂ ਉੱਪ ਬੋਲੀਆਂ ਹਨ ਜਿਵੇਂ ਲਹਿੰਦੀ, ਮਾਝੀ ਅਤੇ ਮਲਵਈ।[3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.