![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/41/Wooden_rake.jpg/640px-Wooden_rake.jpg&w=640&q=50)
ਕੰਘਾ (ਰੇਕ)
From Wikipedia, the free encyclopedia
ਇੱਕ ਰੇਕ ਜਾਂ ਕੰਘਾ (ਅੰਗ੍ਰੇਜ਼ੀ ਵਿੱਚ: rake, ਡੱਚ ਵਿੱਚ: ਹਾਰਕ, ਜਰਮਨ: ਰੇਚੇਨ, ਜੜ੍ਹ ਤੋਂ ਜਿਸਦਾ ਅਰਥ ਹੈ "ਇਕੱਠੇ ਖੁਰਚਣਾ") ਇੱਕ ਖੇਤੀਬਾੜੀ ਅਤੇ ਬਗੀਚਾ ਵਰਤੋਂ ਲਈ ਇੱਕ ਝਾੜੂ ਵਰਗਾ ਸੰਦ ਹੈ; ਜੋ ਕੰਘੇ ਵਾਂਗੂ ਵਿੱਚ ਬਹੁਤ ਸਾਰੇ ਦੰਦਾਂ ਵਾਲੀ ਪੱਟੀ ਵਰਗਾ ਹੈ, ਜਿਸ ਨੂੰ ਖਿੱਚਣ ਲਈ ਇੱਕ ਹੈਂਡਲ ਫਿਕਸ ਕੀਤਾ ਜਾਂਦਾ ਹੈ। ਇਹ ਪੱਤੇ, ਪਰਾਗ, ਘਾਹ, ਆਦਿ ਨੂੰ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ, ਅਤੇ ਬਾਗਬਾਨੀ ਵਿੱਚ, ਮਿੱਟੀ ਨੂੰ ਫਰੋਲਣ, ਹਲਕੀ ਬੂਟੀ ਪੱਟਣ ਅਤੇ ਪੱਧਰ ਕਰਨ, ਸੁੱਕੇ ਪੱਤਿਆਂ ਨੂੰ ਹਟਾਉਣ ਲਈ ਵਰਤਿਆ ਜਾਂਦਾ ਹੈ।
![Thumb image](http://upload.wikimedia.org/wikipedia/commons/thumb/4/41/Wooden_rake.jpg/640px-Wooden_rake.jpg)
![Thumb image](http://upload.wikimedia.org/wikipedia/commons/thumb/b/b3/SoilRake.jpg/640px-SoilRake.jpg)
![Thumb image](http://upload.wikimedia.org/wikipedia/commons/thumb/a/a3/GrassRake.jpg/640px-GrassRake.jpg)
ਰੇਕ (ਕੰਘੇ) ਦੇ ਵੱਡੇ ਮਸ਼ੀਨੀ ਰੂਪਾਂ ਦੀ ਵਰਤੋਂ ਖੇਤੀਬਾੜੀ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਅੰਗ੍ਰੇਜ਼ੀ ਵਿੱਚ ਹੇ ਰੇਕ ਵੀ ਕਿਹਾ ਜਾਂਦਾ ਹੈ। ਇਸਦੇ ਕਈ ਵੱਖ-ਵੱਖ ਰੂਪ ਵਿੱਚ ਬਣਾਏ ਜਾਂਦੇ ਹਨ (ਜਿਵੇਂ ਕਿ ਸਟਾਰ-ਵ੍ਹੀਲ ਰੇਕ, ਰੋਟਰੀ ਰੇਕ, ਬੇਲਰ ਰੇਕ ਆਦਿ)। ਹੈਂਡ ਰੇਕ ਦੇ ਵੱਖ-ਵੱਖ ਰੂਪਾਂ ਨਾਲ ਗੈਰ ਮਸ਼ੀਨੀ ਖੇਤੀ ਵੀ ਕੀਤੀ ਜਾ ਸਕਦੀ ਹੈ।