ਕੋਰੀਅਨ ਏਅਰਲਾਈਨਜ਼
From Wikipedia, the free encyclopedia
ਕੋਰੀਅਨ ਏਅਰਲਾਈਨਜ਼ਕੰਪਨੀ, ਲਿਮਿਟੇਡ (KRX: 003490) ਜੋਕਿ ਕੋਰੀਅਨ ਏਅਰ ਦੇ ਨਾਮ ਤੇ ਚਲ ਰਹੀ ਹੈ, ਫ਼ਲੀਟ ਸਾਈਜ਼, ਅੰਤਰਰਾਸ਼ਟਰੀ ਸਥਾਨਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ ਆਧਾਰਿਤ ਸਾਉਥ ਕੋਰੀਆ ਦੀ ਸਭ ਤੋਂ ਵੱਡੀ ਏਅਰਲਾਈਨ ਹੈ। ਏਅਰਲਾਈਨ ਦਾ ਗਲੋਬਲ ਹੈਡਕੁਆਰਟਰ ਸਾਉਥ ਕੋਰੀਆ ਦੇ ਸਿਓਲ ਵਿੱਚ ਸਥਿਤ ਹੈ।[2][3]
![]() | |
Founded | 1946 (as Korean National Airlines) |
---|---|
Hubs |
|
Focus cities |
|
Frequent-flyer program | SKYPASS |
Airport lounge | KAL Lounge |
Alliance | SkyTeam |
Subsidiaries | Jin Air |
Fleet size | 169 |
Destinations | 127 |
Company slogan | Excellence in Flight |
Parent company | Hanjin Group |
Headquarters | Gonghang-dong, Gangseo-gu, Seoul, Republic of Korea |
Key people | Cho Yang-Ho (chairman and CEO) Cho Choong-Hoon (Entrepreneur/Founder) |
Revenue | ![]() |
Operating income | ![]() |
Net income | ![]() |
Total assets | ![]() |
Total equity | ![]() |
Website | koreanair.com |
ਕੋਰੀਅਨ ਏਅਰ ਦੇ ਅੰਤਰਰਾਸ਼ਟਰੀ ਯਾਤਰੀ ਡਵੀਜ਼ਨ ਅਤੇ ਸੰਬੰਧਿਤ ਸਹਾਇਕ ਕਾਰਗੋ ਡਵੀਜ਼ਨ ਇੱਕਠੇ 128 ਸ਼ਹਿਰਾਂ ਲਈ 45 ਦੇਸ਼ਾਂ ਵਿੱਚ ਸੇਵਾ ਪ੍ਦਾਨ ਕਰਦੇ ਹਨ, ਜਦਕਿ ਇਸ ਦੀ ਘਰੇਲੂ ਡਵੀਜ਼ਨ 12 ਸਥਾਨਾਂ ਲਈ ਸੇਵਾ ਪ੍ਦਾਨ ਕਰਦੀ ਹੈ। ਯਾਤਰੀਆਂ ਦੀ ਨਜ਼ਰ ਨਾਲ ਇਹ ਦੁਨੀਆ ਦੀ ਚੌਟੀ ਦੀ 20 ਏਅਰਲਾਈਨਾਂ ਵਿੱਚੋ ਇੱਕ ਹੈ ਅਤੇ ਸ਼ਿਖ਼ਰ ਦੇ ਦਰਜ਼ੇ ਦੀ ਦੀ ਅੰਤਰਰਾਸ਼ਟਰੀ ਕਾਰਗੋ ਏਅਰਲਾਈਨ ਵੀ ਹੈ। ਇੰਚੀਅਨ ਅੰਤਰਰਾਸ਼ਟਰੀ ਹਵਾਈਅਡਾੱ ਕੋਰੀਅਨ ਏਅਰ ਦੇ ਅੰਤਰਰਾਸ਼ਟਰੀ ਹੱਬ ਦੇ ਤੌਰ 'ਤੇ ਸੇਵਾ ਕਰਦਾ ਹੈ। ਕੋਰੀਅਨ ਏਅਰ ਨੇ ਇੰਚੀਅਨ ਤੇ ਇੱਕ ਸੈਟਾਲਾਈਟ ਹੈਡਕੁਆਰਟਰ ਕੈਮਪਸ ਵੀ ਬਣਾਇਆ ਹੋਇਆ ਹੈ।
ਕੋਰੀਅਨ ਏਅਰ ਅਸਲ ਵਿੱਚ ਕੋਰੀਅਨ ਨੈਸ਼ਨਲ ਏਅਰਲਾਈਨ ਦੇ ਤੌਰ 'ਤੇ 1946 ਵਿੱਚ ਸਥਾਪਿਤ ਕੀਤਾ ਗਿਆ ਸੀ। ਬਹੁਤ ਸਾਲਾਂ ਦੀ ਸੇਵਾ ਅਤੇ ਵਿਸਤਾਰ ਤੋਂ ਬਾਅਦ, 1969 ਵਿੱਚ ਏਅਰਲਾਈਨ ਦਾ ਪੂਰੀ ਤਰਾਂ ਨੀਜੀਕਰਣ ਹੋਇਆ ਅਤੇ 1 ਮਾਰਚ 1969 ਨੂੰ ਚਾਲੂ ਕੀਤਾ ਗਿਆ। ਏਅਰਲਾਈਨ ਨੇ ਆਪਣੀ 45ਵੀ ਵਰੇਗੰਢ 2014 ਵਿੱਚ ਮਨਾਈ। ਕੋਰੀਅਨ ਏਅਰ ਦੇ ਜਿਆਦਾਤਰ ਪਾਇਲਟ, ਗਰਾਉਂਡ ਸਟਾਫ਼ ਅਤੇ ਫ਼ਲਾਈਟ ਅਟੈਂਡੈਂਟ ਸਿਉਲ ਦੇ ਹੀ ਹਨ।
ਕੋਰੀਅਨ ਏਅਰ ਜੀਨ ਏਅਰ ਦੀ ਮੂਲ ਕੰਪਨੀ ਹੈ ਅਤੇ ਸਕਾਈ ਟੀਮ ਦੀ ਸੰਸਥਾਪਕ ਸਦੱਸ ਹੈ। ਇਸ ਗਠਜੋੜ ਦੇ ਬਾਅਦ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗਠਜੋੜ ਬਣ ਗਿਆ ਹੈ, ਸਟਾਰ ਗਠਜੋੜ ਤੋਂ ਬਾਅਦ। 2012 ਵਿੱਚ ਇੱਕ ਬਿਜ਼ਨੈਸ ਟਰੈਵਲਰ ਰੀਡਰਸ ਦੁਆਰਾ ਏਸ਼ੀਆ ਦੀ ਸਭ ਤੋਂ ਵਧੀਆ ਏਅਰਲਾਈਨ ਚੁਣੀ ਗਈ।[4] ਕੋਰੀਅਨ ਏਅਰ ਮੌਜੂਦਾ ਸਮੇਂ ਵਿੱਚ 2018 ਵਿੰਟਰ ਓਲੰਪਿਕ ਦੇ ਅਧਿਕਾਰਿਕ ਪ੍ਯੋਜਕ ਹਨ।