![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/4f/Flag_of_Cameroon.svg/langpa-640px-Flag_of_Cameroon.svg.png&w=640&q=50)
ਕੈਮਰੂਨ
From Wikipedia, the free encyclopedia
ਕੈਮਰੂਨ, ਅਧਿਕਾਰਕ ਤੌਰ ਉੱਤੇ ਕੈਮਰੂਨ ਦਾ ਗਣਰਾਜ (ਫ਼ਰਾਂਸੀਸੀ: République du Cameroun), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਨਾਈਜੀਰੀਆ, ਉੱਤਰ-ਪੂਰਬ ਵੱਲ ਚਾਡ, ਪੂਰਬ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣ ਵੱਲ ਭੂ-ਮੱਧ ਰੇਖਾਈ ਗਿਨੀ, ਗੈਬਾਨ, ਅਤੇ ਕਾਂਗੋ ਗਣਰਾਜ ਨਾਲ ਲੱਗਦੀਆਂ ਹਨ। ਇਸ ਦੀ ਤਟਰੇਖਾ ਬੌਨੀ ਦੀ ਖਾੜੀ ਉੱਤੇ ਹੈ ਜੋ ਗਿਨੀ ਦੀ ਖਾੜੀ ਅਤੇ ਅੰਧ ਮਹਾਂਸਾਗਰ ਦਾ ਹਿੱਸਾ ਹੈ। ਇਸ ਦੇਸ਼ ਨੂੰ ਆਪਣੀ ਸੱਭਿਆਚਾਰਕ ਅਤੇ ਭੂਗੋਲਕ ਵਿਭਿੰਨਤਾ ਕਰ ਕੇ "ਛੋਟਾ ਅਫ਼ਰੀਕਾ" ਜਾਂ "ਅਫ਼ਰੀਕਾ ਦਾ ਲਘੂ-ਚਿੱਤਰ" ਕਿਹਾ ਜਾਂਦਾ ਹੈ। ਇਸ ਦੇ ਕੁਦਰਤੀ ਮੁਹਾਂਦਰਿਆਂ ਵਿੱਚ ਸਮੁੰਦਰੀ ਕੰਢੇ, ਮਾਰੂਥਲ, ਪਹਾੜ, ਤਪਤ-ਖੰਡੀ ਜੰਗਲ ਅਤੇ ਘਾਹ-ਮੈਦਾਨ ਸ਼ਾਮਲ ਹਨ। ਇਸ ਦਾ ਸਿਖਰਲਾ ਬਿੰਦੂ ਦੱਖਣ-ਪੱਛਮ ਵਿੱਚ ਮਾਊਂਟ ਕੈਮਰੂਨ ਹੈ ਅਤੇ ਸਭ ਤੋਂ ਵੱਡੇ ਸ਼ਹਿਰ ਦੂਆਲਾ, ਯਾਊਂਦੇ ਅਤੇ ਗਾਰੂਆ ਹਨ। ਇਹ 200 ਤੋਂ ਵੱਧ ਅਲੱਗ-ਅਲੱਗ ਤਰ੍ਹਾਂ ਦੇ ਭਾਸ਼ਾਈ ਸਮੂਹਾਂ ਦੀ ਧਰਤੀ ਹੈ। ਇਹ ਦੇਸ਼ ਆਪਣੇ ਸਥਾਨਕ ਸੰਗੀਤ, ਖ਼ਾਸ ਕਰ ਕੇ ਮਕੋਸਾ ਅਤੇ ਬਿਕੁਤਸੀ ਅਤੇ ਆਪਣੀ ਕਾਮਯਾਬ ਰਾਸ਼ਟਰੀ ਫੁੱਟਬਾਲ ਟੀਮ ਕਰ ਕੇ ਮਸ਼ਹੂਰ ਹੈ। ਇੱਥੋਂ ਦੀਆਂ ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਹਨ।
ਕੈਮਰੂਨ ਦਾ ਗਣਰਾਜ [République du Cameroun] Error: {{Lang}}: text has italic markup (help) | |||||
---|---|---|---|---|---|
| |||||
ਮਾਟੋ: "Paix – Travail – Patrie" "ਅਮਨ – ਕਿਰਤ – ਪਿੱਤਰ-ਭੂਮੀ" | |||||
ਐਨਥਮ: Ô Cameroun, Berceau de nos Ancêtres ਓ ਕੈਮਰੂਨ, ਸਾਡੇ ਪੁਰਖਿਆਂ ਦੇ ਪੰਘੂੜੇ ਅ | |||||
![]() | |||||
ਰਾਜਧਾਨੀ | ਯਾਊਂਦੇ[1] | ||||
ਸਭ ਤੋਂ ਵੱਡਾ ਸ਼ਹਿਰ | ਦੂਆਲਾ[1] | ||||
ਅਧਿਕਾਰਤ ਭਾਸ਼ਾਵਾਂ | |||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਕੈਮਰੂਨੀ | ||||
ਸਰਕਾਰ | ਗਣਰਾਜ | ||||
• ਰਾਸ਼ਟਰਪਤੀ | ਪਾਲ ਬੀਆ[1] | ||||
• ਪ੍ਰਧਾਨ ਮੰਤਰੀ | ਫਿਲੇਮਾਨ ਯਾਂਗ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਫ਼ਰਾਂਸ ਤੋਂ ਸੁਤੰਤਰਤਾ | |||||
• ਘੋਸ਼ਣਾ ਕੀਤੀ | 1 ਜਨਵਰੀ 1960 | ||||
• ਪੂਰਵਲੇ ਬਰਤਾਨਵੀ ਕੈਮਰੂਨਾਂ ਉੱਤੇ ਕਬਜ਼ਾ | 1 ਅਕਤੂਬਰ 1961 | ||||
ਖੇਤਰ | |||||
• ਕੁੱਲ | 475,442 km2 (183,569 sq mi) (54ਵਾਂ) | ||||
• ਜਲ (%) | 1.3 | ||||
ਆਬਾਦੀ | |||||
• ਜੁਲਾਈ 2012 ਅਨੁਮਾਨ | 20,129,878[2] (58ਵਾਂ) | ||||
• 2005 ਜਨਗਣਨਾ | 17,463,836[3] | ||||
• ਘਣਤਾ | 39.7/km2 (102.8/sq mi) (167ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $47.251 ਬਿਲੀਅਨ[4] | ||||
• ਪ੍ਰਤੀ ਵਿਅਕਤੀ | $2,257[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $25.759 ਬਿਲੀਅਨ[4] | ||||
• ਪ੍ਰਤੀ ਵਿਅਕਤੀ | $1,230[4] | ||||
ਗਿਨੀ (2001) | 44.6[5] Error: Invalid Gini value | ||||
ਐੱਚਡੀਆਈ (2011) | ![]() Error: Invalid HDI value · 150ਵਾਂ | ||||
ਮੁਦਰਾ | Central African CFA franc (XAF) | ||||
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕਾ ਦੇ ਦੇਸ਼) | ||||
UTC+1 (ਨਿਰੀਖਤ ਨਹੀਂ) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 237 | ||||
ਇੰਟਰਨੈੱਟ ਟੀਐਲਡੀ | .cm |