From Wikipedia, the free encyclopedia
ਪਾਲ ਕੇਵਿਨ ਜੋਨਸ ਦੂਜਾ (ਜਨਮ 5 ਸਵੰਬਰ, 1987 ਇੱਕ ਅਮਰੀਕੀ ਅਦਾਕਾਰ, ਸੰਗੀਤਕਾਰ, ਟੈਲੀਵਿਜ਼ਨ ਨਿਰਦੇਸ਼ਕ, ਉਦਯੋਗਪਤੀ ਹੈ। ਜੋਨਸ ਨੇ ਆਪਣੇ ਛੋਟੇ ਭਰਾਵਾਂ ਨਿਕ ਅਤੇ ਜੋਅ ਨਾਲ ਮਿਲ ਕੇ ਜੋਨਸ ਬਰਦਰਜ਼ ਨਾਮਕ ਬੈਂਡ ਸੀ ਸਥਾਪਨਾ ਕੀਤੀ। ਗਰੁੱਪ ਨੇ 2006 ਵਿੱਚ ਕੋਲੰਬੀਆ ਲੇਬਲ ਦੁਆਰਾ ਆਪਣੀ ਪਹਿਲੀ ਸਟੂਡੀਓ ਐਲਬਮ ਇਟਸ ਆਲ ਅਬਾਊਟ ਟਾਈਮ ਜਾਰੀ ਕੀਤੀ, ਜੋ ਕਿ ਵਪਾਰਕ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਹਾਲੀਵੁੱਡ ਰਿਕਾਰਡਜ਼ ਨਾਲ ਇਕਰਾਰਨਾਮੇ ਤੋਂ ਬਾਅਦ ਗਰੁੱਪ ਨੇ ਜੋਨਸ ਬਰਦਰਜ਼ (2007) ਨਾਮ ਦੀ ਐਲਬਮ ਰਿਲੀਜ਼ ਕੀਤੀ, ਜੋ ਕਿ ਬਹੁਤ ਸਫਲ ਰਹੀ। ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਅਤੇ ਆਪਣੀ ਖੁਦ ਦੀ ਲੜੀ ਦੇ ਦੋ, ਜੋਨਸ ਬ੍ਰਦਰਜ਼: ਲਿਵਿੰਗ ਦਿ ਡਰੀਮ (2008-2010) ਅਤੇ ਜੋਨਸ (2009-2010) ਵਿੱਚ ਕੰਮ ਕਰਨ 'ਤੇ ਡਿਜਨੀ ਚੈਨਲ ਪ੍ਰਮੁੱਖ ਸਿਤਾਰੇ ਬਣ ਗਏ।
ਕੇਵਿਨ ਜੋਨਸ | |
---|---|
ਜਨਮ | ਪਾਲ ਕੇਵਿਨ ਜੋਨਸ ਦੂਜਾ ਨਵੰਬਰ 5, 1987 ਟੈਨੈਕ, ਨਿਊ ਜਰਸੀ ਅਮਰੀਕਾ |
ਪੇਸ਼ਾ | ਅਦਾਕਾਰ, ਸੰਗੀਤਕਾਰ, ਟੈਲੀਵਿਜ਼ਨ ਨਿਰਦੇਸ਼ਕ, ਉਦਯੋਗਪਤੀ |
ਜੀਵਨ ਸਾਥੀ |
ਡੈਨੀਅਲ ਡੈਲੇਸਾ (ਵਿ. 2009) |
ਬੱਚੇ | ਅਲੇਨਾ ਰੋਜ਼ ਜੋਨਸ, ਵੈਲਨਟੀਨਾ ਐਂਜਲੀਨਾ ਜੋਨਾਸ |
ਸੰਗੀਤਕ ਕਰੀਅਰ | |
ਵੰਨਗੀ(ਆਂ) | ਪੌਪ ਰੌਕ, ਟੀਨ ਪੌਪ |
ਸਾਜ਼ | ਵੋਕਲਜ਼, ਗਿਟਾਰ, ਮੰਡੋਲਿਨ |
ਸਾਲ ਸਰਗਰਮ | 2005–ਹੁਣ ਤੱਕ |
ਲੇਬਲ | ਵਾਲਟ ਡਿਜ਼ਨੀ ਰਿਕਾਰਡਜ਼, ਕੋਲੰਬੀਆ ਰਿਕਾਰਡਜ਼, ਹਾਲੀਵੁੱਡ ਰਿਕਾਰਡਜ਼, ਜੋਨਸ ਰਿਕਾਰਡਜ਼ |
ਬੈਂਡ ਦੇ ਤੀਜੇ ਸਟੂਡੀਓ ਐਲਬਮ, ਏ ਲਿਟਟਲ ਬਿੱਟ ਲੌਂਗਰ (2008) ਨੇ ਇਸ ਗੁੱਪ ਦੀ ਵਪਾਰਕ ਸਫਲਤਾ ਨੂੰ ਜਾਰੀ ਰੱਖਿਆ, ਐਲਬਮ ਦਾ ਮੁੱਖ ਗਾਣਾ "ਬਰਨਿੰਗ ਅੱਪ' ਬਿਲਬੋਰਡ ਹੌਟ 100 ਦੇ ਚਾਰਟ ਉੱਤੇ ਚੋਟੀ ਦੇ ਪੰਜ ਗਾਣਿਆਂ ਵਿੱਚ ਰਿਹਾ। ਉਹਨਾਂ ਦੀ ਚੌਥੀ ਐਲਬਮ ਲਾਈਨਜ਼, ਵਾਇਨਜ਼ ਐਂਡ ਟਰਾਇਂਗ ਟਾਇਮਜ਼ (2009) ਵੀ ਸਫਲ ਰਹੀ। ਕੇਵਿਨ 2017 ਵਿੱਚ ਦੀ ਸੇਲਿਬ੍ਰਿਟੀ ਐਪ੍ਰੈਂਟਸ ਦੇ ਸੱਤਵੇਂ ਸੀਜ਼ਨ ਵਿੱਚ ਨਜ਼ਰ ਆਇਆ ਸੀ। ਕੇਵਿਨ ਨੇ ਜੋਨਸ ਵਰਨਰ ਨਾਮਕ ਇੱਕ ਰੀਅਲ-ਐਸਟੇਟ ਅਤੇ ਉਸਾਰੀ ਕੰਪਨੀ ਦੀ ਸਥਾਪਨਾ ਕੀਤੀ ਅਤੇ ਉਹ ਅਤੇ ਬਲੂ ਮਾਰਕੀਟ ਕੰਪਨੀ ਦਾ ਸਹਿ-ਮੁੱਖ ਕਾਰਜਕਾਰੀ ਅਧਿਕਾਰੀ ਹੈ। ਇਹ ਕੰਪਨੀ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਸੰਚਾਰ ਅਤੇ ਯੋਜਨਾਵਾਂ ਨਾਲ ਸੰਬੰਧਿਤ ਹੈ। ਉਹ ਪੀਪਲ ਮੈਗਜ਼ੀਨ ਦੇ 21 ਕਲੱਬ ਦੇ ਮੈਂਬਰ ਵਜੋਂ 21 ਸਾਲ ਦੀ ਉਮਰ ਵਿੱਚ 2008 ਵਿੱਚ ਪੀਪਲ ਮੈਗਜ਼ੀਨ ਦੀ ਸੈਕਸੀਐਸਟ ਮੈਨ ਅਲਾਈਵ ਦੀ ਸੂਚੀ ਵਿੱਚ ਵੀ ਨਜ਼ਰ ਆਇਆ ਸੀ।[1][2]
ਜੋਨਸ ਦਾ ਜਨਮ ਟੈਨੈਕ, ਨਿਊ ਜਰਸੀ ਅਮਰੀਕਾ ਵਿਖੇ, ਡੈਨੀਜ਼ ਅਤੇ ਪਾਲ ਕੇਵਿਨ ਜੋਨਸ ਦੇ ਘਰ ਹੋਇਆ ਸੀ। ਉਸਦਾ ਪਿਤਾ ਇੱਕ ਗੀਤਕਰ, ਸੰਗੀਤਕਾਰ ਅਤੇ ਅਸੈਂਬਲੀਜ਼ ਆਫ ਗਾਡ ਵਿੱਚ ਸਾਬਕਾ ਨਿਯੁਕਤ ਮੰਤਰੀ ਹੈ ਜਦੋਂ ਕਿ ਉਸਦੀ ਮਾਂ ਇੱਕ ਸਾਬਕਾ ਸੈਨਤ ਭਾਸ਼ਾ ਅਧਿਆਪਿਕਾ ਅਤੇ ਗਾਇਕਾ ਹੈ।[3][4][5] ਉਸਦੇ ਤਿੰਨ ਛੋਟੇ ਭਰਾ ਨਿਕ, ਜੋਅ ਅਤੇ ਫਰੈਂਕੀ ਹਨ।[6] ਉਸਦਾ ਵਿਆਹ ਡੈਨੀਅਲ ਡੈਲੇਸਾ ਨਾਲ 2009 ਵਿੱਚ ਹੋਇਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.