ਕੁਦਰਤ
From Wikipedia, the free encyclopedia
ਫਰਮਾ:26 ਅਯਾਮੀ ਜੀਵ ਥਿਊਰੀ
ਕੁਦਰਤ, ਸਭ ਤੋਂ ਪੂਰਨ ਭਾਵ ਵਿੱਚ, ਕੁਦਰਤੀ ਦੁਨੀਆਂ, ਭੌਤਿਕ ਦੁਨੀਆਂ ਜਾਂ ਸਥੂਲ ਦੁਨੀਆਂ ਦੇ ਤੁੱਲ ਹੈ।"ਕੁਦਰਤ" ਦਾ ਭਾਵ ਭੌਤਿਕ ਜੱਗ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਅਤੇ ਆਮ ਤੌਰ ਉੱਤੇ ਜੀਵਨ ਤੋਂ ਹੈ।ਇਹਦੀ ਸਫ਼ਬੰਦੀ ਉਪ-ਪ੍ਰਮਾਣੂ ਤੋਂ ਲੈ ਕੇ [[ਬ੍ਰਹਿਮੰਡੀ|ਬ੍ਰਹਿਮੰਡੀ ਦਰਜੇ ਤੱਕ ਹੈ।
ਕੁਦਰਤ ਲਈ ਅੰਗਰੇਜ਼ੀ ਸ਼ਬਦ nature ਲਾਤੀਨੀ ਭਾਸ਼ਾ ਦੇ ਸ਼ਬਦ natura, ਭਾਵ "ਮੂਲ ਤੱਤ, ਜਮਾਂਦਰੂ ਮਿਜ਼ਾਜ" ਤੋਂ ਆਇਆ ਹੈ ਅਤੇ ਇਸ ਦਾ ਪੁਰਾਤਨ ਸਮਿਆਂ ਵਿੱਚ ਸ਼ਾਬਦਿਕ ਮਤਲਬ "ਜਨਮ" ਸੀ।[1] Natura ਯੂਨਾਨੀ ਸ਼ਬਦ ਫ਼ਿਸਿਜ਼ (φύσις) ਦਾ ਲਾਤੀਨੀ ਤਰਜਮਾ ਸੀ ਜਿਹਦਾ ਸਬੰਧ ਪਸ਼ੂ-ਪੌਦਿਆਂ ਅਤੇ ਹੋਰ ਦੁਨਿਆਵੀ ਮੁਹਾਂਦਰਿਆ ਦੇ ਅੰਤਰੀਵ ਲੱਛਣਾਂ ਤੋਂ ਸੀ ਜੋ ਆਪਣੇ-ਆਪ ਹੀ ਵਿਕਸਤ ਹੁੰਦੇ ਹਨ।[2][3]
ਸ਼ਬਦ ਦੀ ਮੌਜੂਦਾ ਵਰਤੋਂ ਮੁਤਾਬਕ "ਕੁਦਰਤ" ਕਈ ਵਾਰ ਭੂ-ਬਣਤਰ ਅਤੇ ਜੰਗਲੀ-ਜੀਵਨ ਲਈ ਵਰਤਿਆ ਜਾਂਦਾ ਹੈ।ਕੁਦਰਤ ਤੋਂ ਭਾਵ ਭਿੰਨ-ਭਿੰਨ ਤਰ੍ਹਾਂ ਦੇ ਪਸ਼ੂ-ਪੌਦਿਆਂ ਦੀ ਆਮ ਸਲਤਨਤ ਹੋ ਸਕਦਾ ਹੈ ਅਤੇ ਕੁਝ ਹਲਾਤਾਂ ਵਿੱਚ ਬੇਜਾਨ ਚੀਜ਼ਾਂ ਨਾਲ ਜੁੜੀਆਂ ਹੋਈਆਂ ਪ੍ਰਕਿਰਿਆਵਾਂ ਵੀ ਹੋ ਸਕਦਾ ਹੈ - ਉਹ ਤਰੀਕਾ ਜਿਸ ਕਾਰਨ ਕੁਝ ਚੀਜ਼ਾਂ ਹੋਂਦ ਵਿੱਚ ਹਨ ਅਤੇ ਆਪਣੇ-ਆਪ ਬਦਲਦੀਆਂ ਹਨ, ਜਿਵੇਂ ਕਿ ਧਰਤੀ ਦਾ ਮੌਸਮ ਅਤੇ ਭੂ-ਬਣਤਰ ਅਤੇ ਪਦਾਰਥ ਅਤੇ ਊਰਜਾ ਜਿਸਦੀਆਂ ਸਾਰੀਆਂ ਵਸਤੂਆਂ ਬਣੀਆਂ ਹੋਈਆਂ ਹਨ।ਇਸ ਸ਼ਬਦ ਦਾ ਮਤਲਬ ਕਈ ਵੇਰ ਕੁਦਰਤੀ ਵਾਤਾਵਰਨ ਜਾਂ ਜੰਗਲ-ਜਗਤ ਵੀ ਲੈ ਲਿਆ ਜਾਂਦਾ ਹੈ - ਜਿਵੇਂ ਕਿ ਜੰਗਲੀ ਜਾਨਵਰ, ਪੱਥਰ, ਵਣ, ਤੱਟ ਅਤੇ ਆਮ ਤੌਰ ਉੱਤੇ ਉਹ ਸ਼ੈਆਂ ਜੋ ਮਨੁੱਖੀ ਦਖ਼ਲ ਦਾ ਸ਼ਿਕਾਰ ਹੋਈਆਂ ਹਨ ਜਾਂ ਮਨੁੱਖੀ ਦਖ਼ਲ ਦੇ ਬਾਵਜੂਦ ਵੀ ਹੋਂਦ ਵਿੱਚ ਹਨ।ਵਿਸ਼ੇਸ਼ ਸੰਦਰਭਾਂ ਵਿੱਚ "ਕੁਦਰਤ" ਸ਼ਬਦ ਨੂੰ ਗ਼ੈਰ-ਕੁਦਰਤੀ, ਪਰਾਕੁਦਰਤੀ (ਪਰਾਸਰੀਰਕ) ਅਤੇ ਬਣਾਉਟੀ ਤੋਂ ਵੱਖ ਦੱਸਿਆ ਜਾ ਸਕਦਾ ਹੈ।